ਪ੍ਰਸਿੱਧ ਰੰਗਮੰਚ ਤੇ ਟੀ.ਵੀ. ਅਦਾਕਾਰ Inderjit Singh Saharan ਦਾ ਦਿਹਾਂਤ

ਏਜੰਸੀ

ਮਨੋਰੰਜਨ, ਪਾਲੀਵੁੱਡ

ਪ੍ਰਸ਼ੰਸਕਾਂ ਤੇ ਟੀ.ਵੀ ਇੰਡਸਟਰੀ ਨੂੰ ਲੱਗਾ ਵੱਡਾ ਝਟਕਾ

TV Actor Inderjit Singh Saharan Passes Away Latest News in Punjabi 

TV Actor Inderjit Singh Saharan Passes Away Latest News in Punjabi ਅੰਮ੍ਰਿਤਸਰ : ਪ੍ਰਸਿੱਧ ਰੰਗਮੰਚ ਤੇ ਟੀ.ਵੀ. ਅਦਾਕਾਰ ਇੰਦਰਜੀਤ ਸਿੰਘ ਸਹਾਰਨ ਦਾ ਦਿਹਾਂਤ ਹੋ ਗਿਆ ਹੈ। ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕਾਂ ਤੇ ਟੀ.ਵੀ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ।

ਜਾਣਕਾਰੀ ਅਨੁਸਾਰ ਨਾਮਵਰ ਰੰਗਮੰਚ ਅਤੇ ਟੀ.ਵੀ. ਅਦਾਕਾਰ ਇੰਦਰਜੀਤ ਸਿੰਘ ਸਹਾਰਨ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ। ਉਹ ਕਰੀਬ 78 ਵਰ੍ਹਿਆਂ ਦੇ ਸਨ ਤੇ ਕੁੱਝ ਦਿਨ ਬੀਮਾਰ ਰਹਿਣ ਉਪਰੰਤ ਬੀਤੀ ਦੇਰ ਰਾਤ ਉਨ੍ਹਾਂ ਦਾ ‌ਦਿਹਾਂਤ ਹੋ ਗਿਆ। 

ਉਨ੍ਹਾਂ ਦਾ ਅੱਜ ਅੰਮ੍ਰਿਤਸਰ ਵਿਖੇ ਅੰਤਮ ਸਸਕਾਰ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਫ਼ਿਲਮ ਤੇ ਰੰਗ ਮੰਚ ਅਦਾਕਾਰਾ ਜਤਿੰਦਰ ਕੌਰ, ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਨਾਟਕਕਾਰ ਜਗਦੀਸ਼ ਸਚਦੇਵਾ, ਹਰਿੰਦਰ ਸੋਹਲ, ਮਾਸਟਰ ਕੁਲਜੀਤ ਸਿੰਘ ਵੇਰਕਾ, ਵਿਪਨ ਧਵਨ, ਅਮਰ ਪਾਲ, ਮਰਕਸ ਪਾਲ, ਦਿਲਜੀਤ ਸਿੰਘ ਅਰੋੜਾ, ਗੁਲਸ਼ਨ ਸੱਗੀ, ਮਨਜਿੰਦਰ ਮੱਲੀ, ਪਰਵਿੰਦਰ ਗੋਲਡੀ ਰਜਿੰਦਰ ਤਕਿਆਰ, ਹਰਜੀਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਹਰਜਾਬ ਸਿੰਘ ਕੌਂਸਲਰ ਜਸਕੀਰਤ ਸਿੰਘ ਸੁਲਤਾਨਵਿੰਡ, ਜਸਬੀਰ ਸਿੰਘ ਚੰਗਿਆੜਾ ਸਮੇਤ ਹੋਰ ਨਾਮਵਰ ਅਦਾਕਾਰ, ਪ੍ਰਮੁੱਖ ਸ਼ਖਸ਼ੀਅਤਾਂ, ਰਿਸ਼ਤੇਦਾਰ ਤੇ ਮਿੱਤਰ ਹਾਜ਼ਰ ਸਨ।

(For more news apart from TV Actor Inderjit Singh Saharan Passes Away Latest News in Punjabi stay tuned to Rozana Spokesman.)