Gippy Grewal's house Firing in Canada: ਕੈਨੇਡਾ 'ਚ ਗਿੱਪੀ ਗਰੇਵਾਲ ਦੇ ਘਰ 'ਤੇ ਗੈਂਗਸਟਰਾਂ ਨੇ ਚਲਾਈਆਂ ਗੋਲੀਆਂ!
ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਹਮਲੇ ਦੀ ਜ਼ਿੰਮੇਵਾਰੀ
Gangsters shot at Gippy Grewal's house in Canada: ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਬੰਗਲੇ 'ਤੇ ਗੋਲੀਬਾਰੀ ਦੀ ਖਬਰ ਸਾਹਮਣੇ ਆਈ ਹੈ। ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਸੋਸ਼ਲ ਮੀਡੀਆ ਪੋਸਟ 'ਚ ਗੈਂਗ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ 'ਚ ਗਿੱਪੀ ਗਰੇਵਾਲ ਦੇ ਬੰਗਲੇ 'ਤੇ ਗੋਲੀਬਾਰੀ ਕੀਤੀ ਗਈ ਹੈ। ਫਿਲਹਾਲ ਇਸ ਮਾਮਲੇ 'ਚ ਪੰਜਾਬੀ ਗਾਇਕ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਨਾ ਹੀ ਇਸ ਮਾਮਲੇ ਵਿੱਚ ਕੋਈ ਹੋਰ ਅਧਿਕਾਰਤ ਬਿਆਨ ਸਾਹਮਣੇ ਆਇਆ ਹੈ। ਪੋਸਟ ਵਿੱਚ ਸਲਮਾਨ ਖਾਨ ਅਤੇ ਸਿੱਧੂ ਮੂਸੇਵਾਲਾ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਇੱਕ ਫੇਸਬੁੱਕ ਪੋਸਟ ਵਿੱਚ ਦਾਅਵਾ ਕਰਦੇ ਹੋਏ, ਲਾਰੈਂਸ ਗੈਂਗ ਨੇ ਲਿਖਿਆ, "ਅੱਜ ਲਾਰੈਂਸ ਬਿਸ਼ਨੋਈ ਗਰੁੱਪ ਨੇ ਵੈਨਕੂਵਰ ਦੇ ਵ੍ਹਾਈਟ ਰੌਕ ਇਲਾਕੇ ਵਿੱਚ ਗਿੱਪੀ ਗਰੇਵਾਲ ਦੇ ਬੰਗਲੇ 'ਤੇ ਗੋਲੀਬਾਰੀ ਕੀਤੀ ਹੈ। ਉਹ ਸਲਮਾਨ ਖਾਨ ਨਾਲ ਬਹੁਤ ਹੀ ਭਰਾਵਾਂ ਵਾਲਾ ਸਲੂਕ ਕਰਦਾ ਹੈ। ਹੁਣ ਉਸ ਭਰਾ ਨੂੰ ਕਹੋ ਕਿ ਤੁਹਾਨੂੰ ਬਚਾਉਣ। ਸਿੱਧੂ ਮੂਸੇਵਾਲਾ ਦੀ ਮੌਤ 'ਤੇ ਤੂੰ ਬਹੁਤ ਜ਼ਿਆਦਾ ਓਵਰਐਕਟਿੰਗ ਕੀਤੀ ਸੀ।
ਤੈਨੂੰ ਪਤਾ ਸੀ ਉਸ ਦੇ ਕਿੰਨੇ ਅਪਰਾਧੀਆਂ ਨਾਲ ਸੰਪਰਕ ਸਨ। ਜਦੋਂ ਤੱਕ ਵਿੱਕੀ ਮਿੱਡੂਖੇੜਾ ਜਿਉਂਦਾ ਸੀ, ਤੂੰ ਅੱਗੇ-ਪਿੱਛੇ ਘੁੰਮਦਾ ਰਹਿੰਦਾ ਸੀ। ਪਰ ਸਿੱਧੂ ਦਾ ਤੈਨੂੰ ਜਿਆਦਾ ਦੁੱਖ ਹੋ ਗਿਆ। ਤੁਸੀਂ ਵੀ ਰਾਡਾਰ 'ਤੇ ਆ ਗਏ ਹੋ, ਹੁਣ ਤੈਨੂੰ ਦੱਸਦੇ ਧੱਕਾ ਕੀ ਹੁੰਦਾ। ਇਹ ਟ੍ਰੇਲਰ ਦਿਖਾਇਆ ਤੈਨੂੰ ਫਿਲਮ ਅਜੇ ਰਿਲੀਜ਼ ਹੋਣੀ ਹੈ, ਤਿਆਰ ਰਹੋ। ਕਿਸੇ ਵੀ ਦੇਸ਼ ਵਿੱਚ ਰਹਿ ਲੈਣਾ, ਮੌਤ ਨੂੰ ਵੀਜ਼ੇ ਦੀ ਲੋੜ ਨਹੀਂ ਪੈਂਦੀ।