'ਪਹਿਰੇਦਾਰ ਪਿਯਾ ਕੀ' : ਕੈਂਪੇਨ 'ਤੇ ਲਿਆ ਸਮ੍ਰਿਤੀ ਇਰਾਨੀ ਨੇ ਐਕਸ਼ਨ, ਬੰਦ ਹੋ ਸਕਦਾ ਸ਼ੋਅ
ਕੁਝ ਸਮਾਂ ਪਹਿਲਾਂ ਹੀ ਛੋਟੇ ਪਰਦੇ 'ਤੇ ਸ਼ੁਰੂ ਹੋਇਆ ਸ਼ੋਅ 'ਪਹਿਰੇਦਾਰ ਪਿਆ ਕੀ' ਛੇਤੀ ਹੀ ਬੰਦ ਹੋ ਸਕਦਾ ਹੈ। ਸ਼ੋਅ ਦੇ ਖਿਲਾਫ ਸ਼ੁਰੂ ਹੋਈ ਇੱਕ ਕੈਂਪੇਨ 'ਤੇ ਸੂਚਨਾ ਅਤੇ...
ਕੁਝ ਸਮਾਂ ਪਹਿਲਾਂ ਹੀ ਛੋਟੇ ਪਰਦੇ 'ਤੇ ਸ਼ੁਰੂ ਹੋਇਆ ਸ਼ੋਅ ‘ਪਹਿਰੇਦਾਰ ਪਿਯਾ ਕੀ’ ਛੇਤੀ ਹੀ ਬੰਦ ਹੋ ਸਕਦਾ ਹੈ। ਸ਼ੋਅ ਦੇ ਖਿਲਾਫ ਸ਼ੁਰੂ ਹੋਈ ਇੱਕ ਕੈਂਪੇਨ 'ਤੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਸਮ੍ਰਿਤੀ ਇਰਾਨੀ ਨੇ ਐਕਸ਼ਨ ਲੈਂਦੇ ਹੋਏ ਬਰਾਡਕਾਸਟਿੰਗ ਕੰਟੈਂਟ ਕੰਪਲੈਂਟਸ ਕਾਉਂਸਿਲ ਨੂੰ ਪੱਤਰ ਲਿਖਿਆ ਹੈ।
ਦੱਸ ਦਈਏ ਕਿ ‘ਪਹਿਰੇਦਾਰ ਪਿਯਾ ਕੀ’ 'ਚ 9 ਸਾਲ ਦੇ ਬੱਚੇ ਅਤੇ 18 ਸਾਲ ਦੀ ਕੁੜੀ ਦੇ ਵਿਆਹ ਦਿਖਾਏ ਜਾਣ ਦੀ ਆਲੋਚਨਾ ਹੋ ਰਹੀ ਹੈ। ਫਿਲਮ 'ਚ ਖਾਸ ਤੌਰ 'ਤੇ ਦੋਵਾਂ ਦੇ ਹਨੀਮੂਨ ਸੀਕੁਐਂਸ ਤੋਂ ਦਰਸ਼ਕ ਖਾਸੇ ਨਰਾਜ ਹਨ। ‘ਪਹਿਰੇਦਾਰ ਪਿਯਾ ਕੀ’ ਨੂੰ ਬੰਦ ਕਰਾਉਣ ਲਈ ਇੱਕ ਕੈਂਪੇਨ ਸ਼ੁਰੂ ਕੀਤੀ ਗਈ ਸੀ ਅਤੇ ਸਮ੍ਰਿਤੀ ਇਰਾਨੀ ਨੂੰ ਐਡਰੇਸ ਕਰਦੇ ਹੋਏ ਸ਼ੋਅ ਨੂੰ ਬੰਦ ਕਰਾਉਣ ਲਈ ਇੱਕ ਮੰਗ ਵੀ ਦਰਜ ਕੀਤੀ ਗਈ ਸੀ।
ਇਸ ਉੱਤੇ ਐਕਸ਼ਨ ਲੈਂਦੇ ਹੋਏ ਸਮ੍ਰਿਤੀ ਇਰਾਨੀ ਨੇ BCCC ਨੂੰ ਸ਼ੋਅ ਦਾ ਕੰਟੇਂਟ ਰਵੀਇਊ ਕਰਨ ਦੇ ਨਾਲ ਹੀ ਤੁਰੰਤ ਐਕਸ਼ਨ ਲੈਣ ਲਈ ਕਿਹਾ ਹੈ। ਉਥੇ ਹੀ ਸ਼ੋਅ ਦੀ ਪ੍ਰੋਡਕਸ਼ਨ ਟੀਮ ਹੁਣ ਤੱਕ ਇਹੀ ਕਹਿੰਦੀ ਆ ਰਹੀ ਹੈ ਕਿ ਉਨ੍ਹਾਂ ਦੇ ਸ਼ੋਅ ਨੂੰ ਕੰਸੈਪਟ ਕਲੀਅਰ ਕਰਨ ਲਈ ਕੁਝ ਸਮਾਂ ਦੇਣਾ ਚਾਹੀਦਾ ਹੈ। ਸ਼ੁਰੁਆਤ 'ਚ ਜਿਵੇਂ ਦਾ ਲੱਗ ਰਿਹਾ ਹੈ, ਉਹੋ ਜਿਹਾ ਨਹੀਂ।
ਕੀ ਹੈ ਸ਼ੋਅ ਦਾ ਕੰਸੈਪਟ
‘ਪਹਿਰੇਦਾਰ ਪਿਯਾ ਕੀ’ - ਸ਼ੋਅ ਕਹਾਣੀ 'ਚ ਰਾਜਸਥਾਨ ਦਾ ਇੱਕ ਸ਼ਾਹੀ ਪਰਿਵਾਰ ਦਿਖਾਇਆ ਗਿਆ ਹੈ। ਇਸ ਵਿੱਚ 9 ਸਾਲ ਦਾ ਇੱਕ ਬੱਚਾ, ਰਤਨ ( ਅਫਾਨ ਖਾਨ ) ਆਪਣੇ ਤੋਂ ਦੁੱਗਣੀ ਉਮਰ ਦੀ ਪ੍ਰੀਤਮ 'ਤੇ ਫਿਦਾ ਹੈ। ਹਾਲਾਤ ਕੁਝ ਅਜਿਹੇ ਬਣਦੇ ਹਨ ਕਿ ਸ਼ੋਅ ਵਿੱਚ ਦੋਵਾਂ ਦਾ ਵਿਆਹ ਦਿਖਾਇਆ ਜਾਂਦਾ ਹੈ। ਪ੍ਰੀਤਮ ਦਾ ਕਿਰਦਾਰ ਤੇਜਸਵੀ ਪ੍ਰਕਾਸ਼ ਨਿਭਾ ਰਹੀ ਹਨ ਜੋ ਇਸ ਤੋਂ ਪਹਿਲਾਂ ਸਵਾਰਾਗਿਨੀ 'ਚ ਲੀਡ ਰੋਲ ਵਿੱਚ ਨਜ਼ਰ ਆਈ ਸੀ।