'ਆਬਾਂ ਦੇ ਦੇਸੋਂ ਕੁੜੀਆਂ ਚਲ ਆਈਆਂ ਦੂਰ ਮਾਂ, ਫਿਕਰਾਂ 'ਚ ਰੁਝ ਗਏ ਸੋਹਣੇ ਹੁਸਨਾਂ ਦੇ ਨੂਰ ਮਾਂ'

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬੀ ਗੀਤ ਨੇ ਪ੍ਰਦੇਸ ਵਸਦੀਆਂ ਧੀਆਂ ਭਾਵੁਕ ਕੀਤੀਆਂ

Aban De Deson

ਧੀਆਂ ਦੇ ਮਾਂ ਵਲ ਮੁੜਦੇ ਹਉਕੇ ਸਿਰਜਦੇ ਨੇ ਸਿਰੜੀ ਕਹਾਣੀ

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ): ਅੱਜਕਲ ਇਕ ਗੀਤ 'ਆਬਾਂ (ਦਰਿਆਵਾਂ ਦਾ ਦੇਸ਼) ਦੇ ਦੋਸੋਂ ਕੁੜੀਆਂ ਚੱਲ ਆਈਆਂ ਦੂਰ ਮਾਂ, ਫਿਕਰਾਂ ਵਿਚ ਰੁਲ ਗਏ ਸੋਹਣੇ ਹੁਸਨਾਂ ਦੇ ਨੂਰ ਮਾਂ'  ਜੋ ਕਿ ਕੱਲ੍ਹ ਰਿਲੀਜ਼ ਹੋ ਰਹੀ ਨਵੀਂ ਪੰਜਾਬੀ ਫਿਲਮ 'ਚੱਲ ਮੇਰਾ ਪੁੱਤ' ਦਾ ਹੈ, ਨੇ ਪ੍ਰਦੇਸੀਂ ਵਸਦੀਆਂ ਧੀਆਂ ਨੂੰ ਭਾਵੁਕ ਕਰ ਦਿੱਤਾ ਹੈ। ਗੀਤਕਾਰ ਸੱਤਾ ਵੈਰੋਵਾਲੀਆ ਨਿਊਜ਼ੀਲੈਂਡ ਨੇ ਇਸ ਗੀਤ ਵਿਚ ਪ੍ਰਦੇਸੀ ਵਸਦੀਆਂ ਧੀਆਂ ਦੀ ਮਿਹਨਤ ਅਤੇ ਸਿਰੜ ਨੂੰ ਵਿਖਾਇਆ ਹੈ ਕਿ ਕਿਵੇਂ ਵਿਦੇਸ਼ਾਂ ਦੇ ਵਿਚ ਧੀਆਂ ਵੱਲੋਂ ਮਿਹਨਤ ਮੁਸ਼ੱਕਤ ਕੀਤੀ ਜਾਂਦੀ ਹੈ?

ਕਿਵੇਂ ਆਪਣੇ ਲੋਕ-ਆਪਣਿਆਂ ਨੂੰ ਲੁੱਟਦੇ ਹਨ? ਅਤੇ ਛੋਟੇ-ਵੱਡੇ ਸਾਰੇ ਕੰਮ ਜਿਵੇਂ ਕੋਰੀਅਰ ਡਿਲਵਰੀ ਆਦਿ, ਕੁੜੀਆਂ ਕਰਦੀਆਂ ਹਨ? ਇਸ ਵਿਦੇਸ਼ੀ ਜ਼ਿੰਦਗੀ ਦੇ ਔਖੇ   ਅਤੇ ਥੱਕੇ-ਟੁੱਟੇ ਸਮੇਂ ਧੀਆਂ ਦੇ ਮਾਂ ਵੱਲ ਮੁੜਦੇ ਹਉਕੇ ਕਿਵੇਂ ਅਪਾਰਟਮੈਂਟਾਂ ਦੇ ਵਿਚ ਰਹਿੰਦੀਆਂ ਧੀਆਂ ਨੂੰ ਉਨ੍ਹਾਂ ਦੇ ਮਾਪਿਆਂ ਦੀ ਯਾਦ ਦਿਵਾ ਕੇ ਭਾਵੁਕ ਕਰਦੇ ਹਨ, ਨੂੰ ਵੀ ਖੂਬਸੂਰਤੀ ਨਾਲ ਵਿਖਾਇਆ ਗਿਆ ਹੈ। 

ਯੂ-ਟਿਊਬ ਉਤੇ ਇਸ ਗੀਤ ਨੂੰ ਲੱਖਾਂ ਲੋਕਾਂ ਨੇ ਵੇਖ ਲਿਆ ਹੈ ਅਤੇ ਲਾਈਕ ਕੀਤਾ ਹੈ। ਇਸ ਗੀਤ ਵਿਚ ਕੁੜੀਆਂ ਦੇ  ਕੁਮੈਂਟ ਪੜ੍ਹਨ ਵਾਲੇ ਹਨ, ਉਨ੍ਹਾਂ ਜਿੱਥੇ ਗਾਇਕ ਅਮਰਿੰਦਰ ਗਿੱਲ ਦੀ ਤਾਰੀਫ ਕੀਤੀ ਹੈ ਉਥੇ ਗੀਤਕਾਰ ਸੱਤਾ ਵੈਰੋਵਾਲੀਆ ਦੀ ਲੇਖਣੀ ਨੂੰ ਵੀ ਵੱਡਾ ਸਿਜਦਾ ਕੀਤਾ ਗਿਆ ਹੈ। ਨਿਊਜ਼ੀਲੈਂਡ ਪੰਜਾਬੀ ਮੀਡੀਆ ਕਰਮੀਆਂ, ਰੇਡੀਓ ਸਪਾਈਸ ਤੋਂ ਪਰਮਿੰਦਰ ਸਿੰਘ ਫਲੈਟ ਬੁੱਸ਼, ਨਵਤੇਜ ਰੰਧਾਵਾ ਪਾਪਾਟੋਏਟੋਏ, ਅਮਰਜੀਤ ਸਿੰਘ ਸੈਣੀ, ਹਰਮਨਪ੍ਰੀਤ ਸਿੰਘ ਸੈਣੀ ਨੇ ਵੀ ਵਧਾਈ ਦਿੱਤੀ ਹੈ। ਸੱਤਾ ਵੈਰੋਵਾਲੀਆ ਦੇ ਇਸ ਗੀਤ ਨਾਲ ਸਮੁੱਚੇ ਨਿਊਜ਼ੀਲੈਂਡ ਵਸਦੇ ਭਾਈਚਾਰੇ ਦਾ ਨਾਂਅ ਰੌਸ਼ਨ ਹੋਇਆ ਹੈ।

Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ