Punjab News: ਗੁਰਲੇਜ਼ ਅਖ਼ਤਰ ਤੇ ਸ਼੍ਰੀ ਬਰਾੜ ਦੇ ਗੀਤ ‘ਮਰਡਰ’ ਨੂੰ ਨਾ ਰੋਕਣ ਕਾਰਨ ਡੀਜੀਪੀਜ਼ ਨੂੰ ਉਲੰਘਣਾ ਨੋਟਿਸ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

Punjab News: ਨੋਟਿਸ ਰਾਹੀਂ ਕਿਹਾ ਗਿਆ ਹੈ ਕਿ ‘ਮਰਡਰ’ ਗੀਤ ਨੂੰ ਹਰ ਤਰ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹਟਾਇਆ ਜਾਵੇ

Violation notice issued to DGP for not stopping 'murder' Song

Violation notice issued to DGP for not stopping 'murder' Song:  ਗੁਰਲੇਜ਼ ਅਖ਼ਤਰ ਤੇ ਪਵਨਦੀਪ ਉਰਫ ਸ਼੍ਰੀ ਬਰਾੜ ਦੇ ਨਵੇਂ ਆਏ ਗੀਤ ‘ਮਰਡਰ’ ਨੂੰ ਅਪਰਾਧ ਨੂੰ ਪ੍ਰਫੁੱਲਤ ਕਰਨ ਵਾਲਾ ਗੀਤ ਦਸਦਿਆਂ ਐਡਵੋਕੇਟ ਹਾਰਦਿਕ ਆਹਲੂਵਾਲੀਆ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਡੀਜੀਪੀਜ਼ ਵਿਰੁਧ ਉਲੰਘਣਾ ਪਟੀਸ਼ਨ ਦਾਖ਼ਲ ਕੀਤੀ ਹੈ।

ਹਾਈ ਕੋਰਟ ਦੇ ਜਸਟਿਸ ਹਕਕੇਸ਼ ਮਨੂਜਾ ਦੇ ਬੈਂਚ ਨੇ ਡੀਜੀਪੀ ਪੰਜਾਬ ਗੌਰਵ ਯਾਦਵ, ਚੰਡੀਗੜ੍ਹ ਦੇ ਡੀਜੀਪੀ ਸੁਰਿੰਦਰ ਯਾਦਵ ਤੇ ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਕਪੂਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ ਕਿ ਹਥਿਆਰਾਂ, ਨਸ਼ਿਆਂ ਤੇ ਅਸ਼ਲੀਲਤਾ ਨੂੰ ਪ੍ਰਫੁੱਲਤ ਕਰਨ ਵਾਲੇ ਗੀਤ ਨਾ ਚੱਲਣ ਦੇਣ ਸਬੰਧੀ ਹਾਈ ਕੋਰਟ ਦੇ ਹੁਕਮ ਦੀ ਪਾਲਣਾ ਨਾ ਹੋਣ ਕਾਰਨ ਉਲੰਘਣਾ ਕਾਰਵਾਈ ਕਿਉਂ ਨਾ ਕੀਤੀ ਜਾਵੇ।

ਪਟੀਸ਼ਨਰ ਨੇ ਹਾਈ ਕੋਰਟ ਦੇ ਧਿਆਨ ਵਿਚ ਲਿਆਂਦਾ ਕਿ ਉਕਤ ਗੀਤ ਦੇ ਚੱਲਣ ਕਾਰਨ ਹਾਈ ਕੋਰਟ ਦੇ ਹੁਕਮ ਦੀ ਪਾਲਣਾ ਕਰਵਾਉਣ ਦੀ ਮੰਗ ਨੂੰ ਲੈ ਕੇ ਤਿੰਨੇ ਡੀਜੀਪੀਜ਼ ਨੂੰ ਕਾਨੂੰਨੀ ਨੋਟਿਸ ਭੇਜੇ ਗਏ ਸੀ ਕਿ ਜੇਕਰ ਪਾਲਣਾ ਨਾ ਹੋਈ ਤਾਂ ਉਹ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋ ਜਾਣਗੇ ਤੇ ਇਸੇ ਕਰ ਕੇ ਹੁਣ ਪਟੀਸ਼ਨ ਦਾਖ਼ਲ ਕੀਤੀ ਗਈ ਹੈ। 

ਨੋਟਿਸ ਰਾਹੀਂ ਕਿਹਾ ਗਿਆ ਹੈ ਕਿ ‘ਮਰਡਰ’ ਗੀਤ ਨੂੰ ਹਰ ਤਰ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹਟਾਇਆ ਜਾਵੇ ਤੇ ਅਪਰਾਧ ਤੇ ਨਸ਼ਿਆਂ ਨੂੰ ਪ੍ਰਫੁੱਲਤ ਕਰਨ ਵਾਲੇ ਗੀਤਾਂ ਦੀ ਵਾਈਵ ਪੇਸ਼ਕਾਰੀਆਂ ਤੇ ਹੋਰ ਚੱਲਣ ’ਤੇ ਰੋਕ ਲਗਾਈ ਜਾਣ ਸਬੰਧੀ ਹਾਈ ਕੋਰਟ ਦੀ ਹਦਾਇਤਾਂ ਦੀ ਪਾਲਣਾ ਕਰਵਾਈ ਜਾਵੇ।