ਸ਼ੈਰੀ ਮਾਨ ਕਰਵਾ ਰਹੇ ਨੇ ‘ਮੈਰਿਜ ਪੈਲਿਸ’ ਵਿਚ ਵਿਆਹ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬ ਵਿਚ ਇੰਨ੍ਹੀ ਦਿਨੀਂ ਵਿਆਹਾਂ ਦਾ ਸੀਜ਼ਨ ਪੂਰੇ ਜੋਰਾਂ......

Sharry Maan

ਚੰਡੀਗੜ੍ਹ (ਭਾਸ਼ਾ): ਪੰਜਾਬ ਵਿਚ ਇੰਨ੍ਹੀ ਦਿਨੀਂ ਵਿਆਹਾਂ ਦਾ ਸੀਜ਼ਨ ਪੂਰੇ ਜੋਰਾਂ ਦੇ ਨਾਲ ਚੱਲ ਰਿਹਾ ਹੈ। ਜਿਸ ਕਰਕੇ ਪੰਜਾਬੀ ਕਲਾਕਾਰ ਵਿਆਹਾਂ ਵਾਲੇ ਗੀਤਾਂ ਦੇ ਨਾਲ ਵਿਆਹ ਵਾਲੀਆਂ ਫਿਲਮਾਂ ਵੀ ਰਿਲੀਜ਼ ਕਰ ਰਹੇ ਹਨ। ਪੰਜਾਬੀ ਮਿਊਜਿਕ ਇੰਡਸਟਰੀ ਵਿਚ ਅਨੇਕਾਂ ਹੀ ਸੁਪਰਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਅਤੇ ਐਕਟਰ ਸ਼ੈਰੀ ਮਾਨ ਨੇ ਪੰਜਾਬੀ ਫਿਲਮ ‘ਮੈਰਿਜ ਪੈਲਿਸ’ ਰਾਹੀਂ ਫਿਲਮੀ ਪਰਦੇ ਉਤੇ ਮੁੜ ਵਾਪਸੀ ਕੀਤੀ ਹੈ। 23 ਨਵੰਬਰ 2018 ਨੂੰ ਸਿਨੇਮਾਘਰਾਂ ਵਿਚ ਪਰਦਾਪੇਸ਼ ਹੋਈ ਇਸ ਫਿਲਮ ਵਿਚ ਸ਼ੈਰੀ ਮਾਨ ਨਾਲ ਪਾਇਲ ਰਾਜਪੂਤ ਮੁਖ ਭੂਮਿਕਾ ਵਿਚ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਸ਼ੈਰੀ ਮਾਨ ਦੀ ਪੰਜਾਬੀ ਫਿਲਮ ‘ਮੈਰਿਜ ਪੈਲੇਸ’ 1990 ਦੌਰ ਦੀ ਕਹਾਣੀ ਹੈ, ਜਿਸ ਵਿਚ ਕਾਮੇਡੀ ਦੇ ਨਾਲ-ਨਾਲ ਸੋਸ਼ਲ ਮੈਸੇਜ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਇਸ ਫਿਲਮ ਨੂੰ ਲੋਕਾਂ ਵਲੋਂ ਮਿਲਿਆ-ਜੁਲਿਆ ਹੁੰਗਾਰਾ ਮਿਲ ਰਿਹਾ ਹੈ। ਹਾਲਾਂਕਿ ਇਸ ਫਿਲਮ ਵਿਚ ਜਿਆਦਾਤਰ ਲੋਕਾਂ ਨੂੰ ਸ਼ੈਰੀ ਮਾਨ ਦੀ ਅਦਾਕਾਰੀ ਨੇ ਟੁੰਬਿਆ ਹੈ। ਸ਼ੈਰੀ ਮਾਨ ਅਤੇ ਪਾਇਲ ਰਾਜਪੂਤ ਤੋਂ ਇਲਾਵਾ ਇਸ ਫਿਲਮ ਵਿਚ ਜਸਵਿੰਦਰ ਭੱਲਾ, ਬੀ.ਐਨ.ਸ਼ਰਮਾ, ਨਿਰਮਲ ਰਿਸ਼ੀ, ਹਾਰਬੀ ਸੰਘਾ, ਅਨੀਤਾ ਦੇਬਗਨ, ਨਿਸ਼ਾ ਬਾਨੋ, ਰੁਪਿੰਦਰ ਰੂਪੀ, ਸਿਮਰਨ ਸਹਿਜਪਾਲ ਅਤੇ ਉਮੰਗ ਸ਼ਰਮਾ ਵੀ ਅਹਿਮ ਕਿਰਦਾਰ ਵਿਚ ਹਨ।

ਦੱਸ ਦਈਏ ਕਿ ‘ਮੈਰਿਜ ਪੈਲੇਸ’ ਸੈਕਿੰਡ ਹਾਫ ਤੋਂ ਨੀਕ 15 ਮਿੰਟ ਬਾਅਦ ਦਰਸ਼ਕਾਂ ਨੂੰ ਬੋਰਿੰਗ ਕਰਨਾ ਸ਼ੁਰੂ ਕਰ ਦਿੰਦੀ ਹੈ। ਫਿਲਮ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਸੈਕਿੰਡ ਹਾਫ ਤੋਂ ਬਾਅਦ ਫਿਲਮ ਪੂਰੀ ਕਰਨ ਦੇ ਚੱਕ ਵਿਚ ਡਾਇਰੈਕਟਰ ਨੇ ਫਿਲਮ ਦੀ ਕਹਾਣੀ ਨੂੰ ਧੱਕੇ ਨਾਲ ਖਿਚ ਕੇ ਰੱਖਿਆ। ਫਿਲਮ ਦੇ ਨਿਰਮਾਤਾ ਹੈਪੀ ਗੋਇਲ ਅਤੇ ਹਰਸ਼ ਗੋਇਲ ਹਨ ਅਤੇ ਇਹ  ਫਿਲਮ ਹੈਪੀ ਗੋਇਲ ਪਿਕਚਰਜ਼ ਦੇ ਬੈਨਰ ਹੇਠ ਬਣੀ ਹੈ।

ਇਸ ਫਿਲਮ ਨੂੰ ਸੁਨੀਲ ਠਾਕੁਰ ਵਲੋਂ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਰਾਕੇਸ਼ ਧਵਨ ਵਲੋਂ ਲਿਖੀ ਗਈ ਹੈ। ਸ਼ੈਰੀ ਮਾਨ ਇਸ ਫਿਲਮ ਤੋਂ ਇਲਾਵਾ ਹੋਰ ਵੀ ਗੀਤ ਅਤੇ ਫਿਲਮਾਂ ਲੈ ਕੇ ਆ ਰਿਹਾ ਹੈ।