ਰਵਿੰਦਰ ਗਰੇਵਾਲ ਦੀ ਸਟੇਜ ਤੋਂ ਮੋਦੀ ਸਰਕਾਰ ਨੂੰ ਸਿੱਧੀ ਚਿਤਾਵਨੀ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਉਹਨਾਂ ਸਰਕਾਰ ਨੂੰ ਕਿਹਾ ਸਾਡਾ ਸਬਰ ਨਾ ਪਰਖੋ ਸਾਡੇ ਵਿਚ ਬਹੁਤ ਸਬਰ ਹੈ

Ravinder Grewal

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ।

ਦੇਸ਼ ਦੇ ਹਰ ਵਰਗ ਦੇ ਲੋਕਾਂ ਦਾ ਸਾਥ ਮਿਲ ਰਿਹਾ ਹੈ ਕਲਾਕਾਰਾਂ ਦਾ ਵੀ ਪੂਰਾ ਸਮਰਥਨ ਮਿਲ ਰਿਹਾ ਹੈ। ਦਿੱਲੀ ਪਹੁੰਚੇ ਰਵਿੰਦਰ ਗਰੇਵਾਲ  ਨੇ ਭਾਸ਼ਣ ਦਿੰਦਿਆ ਕਿਹਾ ਕਿ ਹੁਣ ਹਰ ਪਾਸੇ ਮੋਰਚੇ ਦੀਆਂ ਗੱਲਾਂ ਹੁੰਦੀਆਂ ।

ਜਦੋਂ ਵੀ ਕਿਸੇ ਦਾ ਫੋਨ ਆਉਂਦਾ ਹੈ ਉਹ ਪਹਿਲਾਂ ਮੋਰਚੇ  ਬਾਰੇ  ਪੁੱਛਦਾ ਹੈ ਵੀ ਮੋਰਚਾ ਕਿਸ ਚਰ੍ਹਾਂ ਚਲ ਰਿਹਾ ਹੈ।  ਬਾਹਰ  ਬੈਠੇ ਵੀਰਾਂ ਨੂੰ ਵੀ ਇਸ ਗੱਲ ਦੀ ਬਹੁਤ ਚਿੰਤਾ ਹੈ ਉਹ ਹਰ ਪੱਖੋਂ ਮਦਦ ਕਰ ਰਹੇ ਹਨ। ਬਜ਼ੁਰਗ, ਬੱਚੇ,ਮਾਤਾਵਾਂ ਇਸ ਮੋਰਚੇ ਵਿਚ ਜੁਟੇ ਹੋਏ ਹਨ।

ਦੁਨੀਆ ਇਸ ਮੋਰਚੇ ਨੂੰ ਵੇਖ ਰਹੀ ਹੈ। ਦੁਨੀਆ ਨੇ ਪਹਿਲਾਂ ਸਾਂਤਮਈ ਅਤੇ ਇੰਨਾ ਵੱਡਾ ਸੰਘਰਸ਼ ਵੇਖਿਆ। ਰਵਿੰਦਰ ਗਰੇਵਾਲ ਨੇ  ਸਾਹਿਬਜ਼ਾਦਾ ਜੋਰਾਵਰ  ਸਿੰਘ ਅਤੇ ਫਤਹਿ ਸਿੰਘ ਦੀਆਂ ਘੋੜੀਆਂ ਗਾ ਕੇ ਉਹਨਾਂ ਨੂੰ ਪ੍ਰਣਾਮ ਕੀਤਾ।

ਉਹਨਾਂ ਸਰਕਾਰ ਨੂੰ ਕਿਹਾ ਸਾਡਾ ਸਬਰ ਨਾ ਪਰਖੋ ਸਾਡੇ ਵਿਚ ਬਹੁਤ ਸਬਰ ਹੈ। ਗਰੇਵਾਲ ਨੇ ਕਿਹਾ ਕਿ ਸਰਕਾਰ ਅੰਨੀ ਤੇ ਬੋਲੀ ਹੋਈ ਪਈ ਹੈ ਜਿਸਨੂੰ ਸੰਘਰਸ਼ ਨਹੀਂ ਵਿਖ ਰਿਹਾ, ਹਜੇ ਤੱਕ ਵੀ ਪ੍ਰਧਾਨ ਮੰਤਰੀ  ਆਪਣੇ ਕਾਨੂੰਨਾਂ ਦੀਆਂ ਤਾਰੀਫਾਂ ਕਰ ਰਹੇ ਹਨ।  

ਉਹ ਚਾਹੁੰਦੇ ਹਨ ਕਿ ਕਿਸਾਨ ਅੱਕ ਜਾਣ, ਥੱਕ ਜਾਣ, ਸ਼ਾਂਤੀ ਭੰਗ ਹੋ ਜਾਵੇ ਪਰ ਇਹ ਕਿਸਾਨ ਹਨ ਇਹ ਨਾ ਥੱਕਣ ਵਾਲੇ  ਹਨ ਨਾ ਹੀ ਅੱਕਣ ਵਾਲੇ ਉਹਨਾਂ ਕਿਹਾ ਕਿ ਭੁੱਖੇ ਨੰਗਿਆਂ ਦਾ ਸੰਘਰਸ਼ ਨਹੀਂ ਇਹ ਕਿਸਾਨਾਂ ਦਾ ਸੰਘਰਸ਼ ਹੈ।

ਕਿਸਾਨ ਤਾਂ ਦੁਨੀਆ ਨੂੰ ਰਜਾਉਂਦਾ ਕਿਸਾਨਾਂ ਲਈ  ਕਦੇ ਲੰਗਰ ਦੀ, ਰਹਿਣ-ਸਹਿਣ ਦੀ ਕਦੇ ਕੋਈ ਕਮੀ ਆ ਨਹੀਂ ਸਕਦੀ।  ਉਹਨਾਂ ਸਰਕਾਰ ਨੂੰ ਕਿਹਾ ਕਿ ਛੇਤੀ ਆਪਣੀ ਭੁੱਲ ਭੁਲਾ ਲੈਣ। ਉਹਨਾਂ ਨੇ ਗੀਤ ਗਾ ਕੇ ਸਰਕਾਰ ਨੂੰ ਲਾਹਣਤਾਂ ਪਾਈਆਂ।  ਉਹਨਾਂ ਕਿਹਾ ਕਿ ਹਰ ਰਾਜ ਦੇ ਕਿਸਾਨ ਦਾ ਸਮਰੱਥਨ ਮਿਲ ਰਿਹਾ ਹੈ।