ਦਿੱਲੀ ਸ਼ੋਅ ਨੂੰ ਲੈ ਕੇ ਕਰਨ ਔਜਲਾ ਦੀਆਂ ਵਧੀਆਂ ਮੁਸ਼ਕਿਲਾਂ
'ਅਧੀਆ', 'ਚਿੱਟਾ ਕੁੜਤਾ', 'ਅਲਕੋਹਲ-2', 'ਫਿਊ ਡੇਜ਼' ਵਰਗੇ ਗੀਤਾਂ 'ਤੇ ਲਾਈ ਪਾਬੰਦੀ
Karan Aujla's growing difficulties regarding the Delhi show
ਦਿੱਲੀ: ਪੰਜਾਬੀ ਗਾਇਕ ਕਰਨ ਔਜਲਾ ਨੂੰ ਦਿੱਲੀ ਵਿੱਚ ਆਪਣੇ ਹਿੱਟ ਗੀਤ ਪੇਸ਼ ਕਰਨ ਤੋਂ ਰੋਕ ਦਿੱਤਾ ਗਿਆ ਹੈ। 'ਅਧੀਆ', 'ਚਿੱਟਾ ਕੁੜਤਾ', 'ਅਲਕੋਹਲ-2', 'ਫਿਊ ਡੇਜ਼' ਵਰਗੇ ਗੀਤਾਂ 'ਤੇ ਪਾਬੰਦੀ ਲਗਾਈ ਗਈ ਹੈ ਕਿਉਂਕਿ ਇਨ੍ਹਾਂ ਵਿੱਚ ਕਥਿਤ ਤੌਰ 'ਤੇ ਨਸ਼ਿਆਂ ਅਤੇ ਹਥਿਆਰਾਂ ਦਾ ਜ਼ਿਕਰ ਹੈ। ਦਿੱਲੀ ਦੇ ਬਾਲ ਸੁਰੱਖਿਆ ਯੂਨਿਟ ਨੇ ਕਰਨ ਔਜਲਾ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਪੁਰਾਣੇ ਫ਼ੈਸਲੇ ਦਾ ਹਵਾਲਾ ਦਿੱਤਾ ਗਿਆ ਹੈ।
ਇਹ ਸ਼ੋਅ ਭਲਕੇ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਹੋਣਾ ਹੈ, ਪਰ ਹੁਣ ਇਹ ਸਪੱਸ਼ਟ ਨਹੀਂ ਕਿ ਕਰਨ ਔਜਲਾ ਆਪਣੇ ਪ੍ਰਸਿੱਧ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਸਕਣਗੇ ਜਾਂ ਨਹੀਂ।