ਕੰਧਾਰੀ ਦਾ ਨਵਾਂ ਗੀਤ "9 ਆਊਟਟਾ 10" ਰਿਲੀਜ਼

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਸੰਗੀਤ ਐਵੀ ਨੇ ਦਿੱਤਾ ਹੈ, ਤੇ ਮੁੱਖ ਭੂਮਿਕਾ ਵਿੱਚ “ਗੀਤ ਗੋਰਾਇਆ” ਨਜ਼ਰ ਆਵੇਗੀ।

Kandhari's new song "9 Outta 10" released

ਚੰਡੀਗੜ੍ਹ:  ਪੰਜਾਬੀ ਸੰਗੀਤ ਦੀ ਸਨਸਨੀ ਕੰਧਾਰੀ ਇੱਕ ਹੋਰ ਧਮਾਕੇਦਾਰ ਗੀਤ "9 ਆਊਟਟਾ 10" ਲੈ ਕੇ ਆਇਆ ਹੈ, ਜੋ ਹੁਣ ਸਭ ਮਿਊਜ਼ਿਕ ਪਲੇਟਫਾਰਮਾਂ 'ਤੇ ਉਪਲਬਧ ਹੈ। "ਸਟੀਅਰਿੰਗ" ਅਤੇ "ਤੂ ਤਾ ਮੇਰੀ ਸੀ ਨਾ" ਵਰਗੇ ਵੱਡੇ ਹਿੱਟ ਗੀਤ ਦੇਣ ਤੋਂ ਬਾਅਦ, ਕੰਧਾਰੀ ਇੱਕ ਵਾਰ ਫਿਰ ਆਪਣੇ ਸ਼ਾਨਦਾਰ ਬੋਲ ਅਤੇ ਜੋਸ਼ਭਰੇ ਅੰਦਾਜ਼ ਨਾਲ ਧਮਾਲ ਮਚਾਉਣ ਆ ਗਿਆ ਹੈ।

ਇਸ ਗੀਤ ਦੇ ਬੋਲ ਖੁਦ ਕੰਧਾਰੀ ਨੇ ਲਿਖੇ ਹਨ, ਸੰਗੀਤ ਐਵੀ ਨੇ ਦਿੱਤਾ ਹੈ, ਤੇ ਮੁੱਖ ਭੂਮਿਕਾ ਵਿੱਚ “ਗੀਤ ਗੋਰਾਇਆ” ਨਜ਼ਰ ਆਵੇਗੀ। "9 ਆਊਟਟਾ 10" ਦੀ ਤਾਕਤਵਰ ਬੀਟ ਅਤੇ ਵਧੀਆ ਕਹਾਣੀ ਇਹ ਗੀਤ ਪ੍ਰਸ਼ੰਸਕਾਂ ਲਈ ਖ਼ਾਸ ਬਣਾਉਂਦੇ ਹਨ।

ਗੀਤ ਦੀ ਰਿਲੀਜ਼ 'ਤੇ ਆਪਣੇ ਉਤਸ਼ਾਹ ਨੂੰ ਸਾਂਝਾ ਕਰਦੇ ਹੋਏ, ਕੰਧਾਰੀ ਨੇ ਕਿਹਾ: "ਇਹ ਗੀਤ ਮੇਰੇ ਦਿਲ ਦੇ ਬਹੁਤ ਨੇੜੇ ਹੈ। '9 ਆਊਟਟਾ 10' ਆਤਮ-ਵਿਸ਼ਵਾਸ ਅਤੇ ਆਪਣੀ ਕੀਮਤ ਨੂੰ ਸਮਝਣ ਬਾਰੇ ਹੈ। ਮੈਨੂੰ ਉਮੀਦ ਹੈ ਕਿ ਮੇਰੇ ਪ੍ਰਸ਼ੰਸਕ ਇਸਨੂੰ ਵੀ ਉਹਨਾ ਹੀ ਪਿਆਰ ਦੇਣਗੇ ਜਿੰਨਾ ਮੇਰੇ ਪਿਛਲੇ ਗੀਤਾਂ ਨੂੰ ਮਿਲਿਆ। ਵੋਲਯੂਮ ਵਧਾਓ ਅਤੇ ਵਾਈਬ ਨੂੰ ਇੰਜੌਏ ਕਰੋ!"