ਪੰਜਾਬੀ ਸੱਭਿਆਚਾਰ ਵਿਚ ਖ਼ਾਸ ਯੋਗਦਾਨ ਪਾਉਣ ਵਾਲੇ ਹਰਭਜਨ ਮਾਨ ਨੂੰ ਨਿਊਜ਼ੀਲੈਂਡ ਨੇ ਕੀਤਾ ਸਨਮਾਨਿਤ

ਏਜੰਸੀ

ਮਨੋਰੰਜਨ, ਪਾਲੀਵੁੱਡ

ਉਹਨਾਂ ਨੇ ਜੀ ਆਇਆਂ ਨੂੰ, ਮਿੱਟੀ ਵਾਜ਼ਾਂ ਮਾਰਦੀ, ਜੱਗ ਜਿਉਂਦਿਆਂ ਦੇ ਮੇਲੇ ਵਰਗੀਆਂ ਫ਼ਿਲਮਾਂ ਵਿਚ ਕੰਮ ਕੀਤਾ ਹੋਇਆ ਹੈ।

Harbhajan mann was honored in the new zealand parliament

ਜਲੰਧਰ: ਫ਼ਿਲਮ ਇੰਡਸਟਰੀ ਵਿਚ ਖ਼ਾਸ ਛਾਪ ਛੱਡਣ ਵਾਲੇ ਪੰਜਾਬੀ ਉੱਘੇ ਅਦਾਕਾਰ ਹਰਭਜਨ ਮਾਨ ਨੂੰ ਹਾਲ ਹੀ ਵਿਚ ਨਿਊਜ਼ੀਲੈਂਡ ਦੀ ਪਾਰਟੀਮੈਂਟ ਵਿਚ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਨੇ ਜੀ ਆਇਆਂ ਨੂੰ, ਮਿੱਟੀ ਵਾਜ਼ਾਂ ਮਾਰਦੀ, ਜੱਗ ਜਿਉਂਦਿਆਂ ਦੇ ਮੇਲੇ ਵਰਗੀਆਂ ਫ਼ਿਲਮਾਂ ਵਿਚ ਕੰਮ ਕੀਤਾ ਹੋਇਆ ਹੈ। ਉਹਨਾਂ ਨੇ ਇਸ ਨੂੰ ਅਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। 

ਹਰਭਜਨ ਮਾਨ ਨੂੰ ਇਹ ਸਨਮਾਨ ਪੰਜਾਬੀ ਸੱਭਿਆਚਾਰ, ਪੰਜਾਬੀ ਮਾਂ ਬੋਲੀ ਤੇ ਪੰਜਾਬੀ ਗਾਇਕੀ ਵਿਚ ਪਾਏ ਯੋਗਦਾਨ ਕਰ ਕੇ ਦਿੱਤਾ ਗਿਆ ਹੈ। ਹਰਭਜਨ ਮਾਨ ਨੇ ਇਸ ਸਨਮਾਨ ਲਈ ਉੱਥੋਂ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਇਕ ਖ਼ਾਸ ਕੈਪਸ਼ਨ ਵੀ ਲਿਖੀ ਹੈ। 

ਹਰਭਜਨ ਮਾਨ ਨੂੰ ਮਿਲੇ ਇਸ ਸਨਮਾਨ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਵੀ ਕਾਫ਼ੀ ਖੁਸ਼ ਹਨ। ਉਹਨਾਂ ਦੀ ਇਸ ਪੋਸਟ 'ਤੇ ਫੈਨਜ਼ ਲਗਾਤਾਰ ਕੁਮੈਂਟਸ ਤੇ ਲਾਈਕਸ ਆ ਰਹੇ ਹਨ।

ਦਸਣਯੋਗ ਹੈ ਕਿ ਹਰਭਜਨ ਮਾਨ ਹਮੇਸ਼ਾ ਪੰਜਾਬੀ ਸੱਭਿਆਚਾਰ ਦੇ ਦਾਇਰੇ ਵਿਚ ਰਹਿ ਕੇ ਹੀ ਅਪਣਾ ਕੰਮ ਕਰਦੇ ਹਨ। ਉਹਨਾਂ ਦਾ ਥੋੜੇ ਦਿਨ ਪਹਿਲਾਂ ਹੀ ਇਕ ਗੀਤ ਤੇਰੇ ਪਿੰਡ ਗਈ ਸਾਂ ਵੀਰ ਵੇ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਇਸ ਗੀਤ ਵਿਚ ਹਰਭਜਨ ਮਾਨ ਨੇ ਭੈਣ-ਭਰਾ ਦੇ ਪਿਆਰ ਨੂੰ ਪੇਸ਼ ਕੀਤਾ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।