ਐਮੀ ਵਿਰਕ ਦੇ ਹੱਕ 'ਚ ਆਏ ਗੁੱਗੂ ਗਿੱਲ, ਕਿਹਾ 'ਦਿਲਾਂ ਦੇ ਸੱਚੇ'
ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਇਨ੍ਹੀਂ ਦਿਨੀਂ ਵਿਵਾਦਾਂ ’ਚ ਘਿਰੇ ਹੋਏ ਹਨ
ਚੰਡੀਗੜ੍ਹ – ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਇਨ੍ਹੀਂ ਦਿਨੀਂ ਵਿਵਾਦਾਂ ’ਚ ਘਿਰੇ ਹੋਏ ਹਨ। ਦਰਅਸਲ ਐਮੀ ਵਿਰਕ ਕਿਸਾਨ ਵਿਰੋਧੀ ਜ਼ੀ ਮੀਡੀਆ ਦੀਆਂ ਫ਼ਿਲਮਾਂ ’ਚ ਕੰਮ ਕਰ ਰਿਹਾ ਹੈ, ਇਸ ਲਈ ਲੋਕ ਉਹਨਾਂ ਦਾ ਵਿਰੋਧ ਕਰ ਰਹੇ ਹਨ।
ਇਹ ਵੀ ਪੜ੍ਹੋ: ਅਸਾਮ 'ਚ ਸ਼ੱਕੀ ਅੱਤਵਾਦੀਆਂ ਨੇ ਕਈ ਟਰੱਕਾਂ ਨੂੰ ਲਗਾਈ ਅੱਗ, ਪੰਜ ਡਰਾਈਵਰ ਜ਼ਿੰਦਾ ਸੜੇ
ਐਮੀ ਦੇ ਹੱਕ ਵਿਚ ਕਲਾਕਾਰ ਪੋਸਟਾਂ ਪਾ ਕੇ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ। ਹੁਣ ਪੰਜਾਬੀ ਫ਼ਿਲਮੀ ਜਗਤ ਦੇ ਅਦਾਕਾਰ ਗੁੱਗੂ ਗਿੱਲ (Guggu Gill) ਨੇ ਵੀ ਪੋਸਟ ਪਾ ਕੇ ਐਮੀ ਗਿੱਲ ਦੇ ਹੱਕ ਵਿਚ ਹਾਂ ਦਾ ਨਾਅਰਾ ਮਾਰਿਆ ਹੈ। ਉਨ੍ਹਾਂ ਨੇ ਐਮੀ ਵਿਰਕ ਤੇ ਸਿੱਧੂ ਮੂਸੇ ਵਾਲਾ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਤੇ ਨਾਲ ਲਿਖਿਆ ''ਦਿਲਾਂ ਦੇ ਸੱਚੇ। ਗੁੱਗੂ ਗਿੱਲ ਨੇ ਤਸਵੀਰ ਵਿਚ ਐਮੀ ਵਿਰਕ ਤੇ ਸਿੱਧੂ ਮੂਸੇਵਾਲਾ ਨੂੰ ਟੈਗ ਵੀ ਕੀਤਾ ਹੈ।
ਇਹ ਵੀ ਪੜ੍ਹੋ: ਕਾਬੁਲ ਧਮਾਕਾ: ਅੱਤਵਾਦੀਆਂ ਨੂੰ ਮਾਫ ਨਹੀਂ ਕਰਾਂਗੇ ਸਗੋਂ ਲੱਭ ਲੱਭ ਕੇ ਮਾਰਾਂਗੇ- ਬਿਡੇਨ
ਜ਼ਿਕਰਯੋਗ ਹੈ ਕਿ ਰਣਜੀਤ ਬਾਵਾ, ਰੇਸ਼ਮ ਸਿੰਘ ਅਨਮੋਲ, ਤਾਨੀਆ, ਜਗਦੀਪ ਸਿੱਧੂ, ਗਿੱਲ ਰੌਂਤਾ, ਜੱਸੀ ਗਿੱਲ ਤੇ ਹੋਰ ਕਲਾਕਾਰਾਂ ਨੇ ਵੀ ਪੋਸਟ ਪਾ ਕੇ ਐਮੀ ਵਿਰਕ ਦਾ ਸਮਰਥਨ ਕੀਤਾ ਹੈ।
ਇਹ ਵੀ ਪੜ੍ਹੋ: ਉਤਰਾਖੰਡ: ਰਿਸ਼ੀਕੇਸ਼-ਦੇਹਰਾਦੂਨ ਹਾਈਵੇਅ 'ਤੇ ਵਿਚਕਾਰੋਂ ਟੁੱਟਿਆ ਪੁਲ, ਕਈ ਵਾਹਨ ਰੁੜ੍ਹੇ