ਜ਼ਿਆਦਾਤਰ ਕਮੇਡੀ ਇਨਸਾਨ ਦੇ ਜੀਵਨ ’ਤੇ ਹੀ ਆਧਾਰਤ ਹੁੰਦੀ ਹੈ : ਜਗਪਰਮਪ੍ਰੀਤ ਸਿੰਘ ਕਾਹਲੋਂ
ਜ਼ਿਆਦਾਤਰ ਕਮੇਡੀ ਇਨਸਾਨ ਦੇ ਜੀਵਨ ’ਤੇ ਹੀ ਆਧਾਰਤ ਹੁੰਦੀ ਹੈ : ਜਗਪਰਮਪ੍ਰੀਤ ਸਿੰਘ ਕਾਹਲੋਂ
ਪੰਜਾਬੀ ਕਮੇਡੀ ਵਿਚ ਜਗਪਰਮਪ੍ਰੀਤ ਸਿੰਘ ਕਾਹਲੋਂ ਦਾ ਨਾਮ ਕਿਸੇ ਜਾਣ-ਪਹਿਚਾਣ ਦਾ ਮੁਥਾਜ ਨਹੀਂ ਹੈ। ਉਨ੍ਹਾਂ ਵੱਲੋਂ ਬਹੁਤ ਸਾਫ਼ ਸੁਥਰੀ ਕਮੇਡੀ ਕੀਤੀ ਜਾਂਦੀ ਹੈ ਅਤੇ ਉਹ ਕਮੇਡੀ ਜਗਤ ਵਿਚ ਆਪਣੀ ਚੰਗੀ ਥਾਂ ਬਣਾ ਚੁੱਕੇ ਹਨ। ਕਮੇਡੀਅਨ ਜਗਪਰਮਪ੍ਰੀਤ ਸਿੰਘ ਕਾਹਲੋਂ ਨਾਲ ਰੋਜ਼ਾਨਾ ਸਪੋਕਸਮੈਨ ਦੀ ਫ਼ਿਲਮੀ ਪੱਤਰਕਾਰ ਸਿਮਰਨ ਵੱਲੋਂ ਕਮੇਡੀਅਨ ਕਾਹਲੋਂ ਇਕ ਵਿਸ਼ੇਸ਼ ਗੱਲਬਾਤ ਕੀਤੀ ਗਈ। ਉਸ ਗੱਲਬਾਤ ਦੇ ਕੁੱਝ ਅੰਸ਼ ਅਸੀਂ ਰੋਜ਼ਾਨਾ ਸਪੋਕਸਮੈਨ ਦੇ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ।
ਸਵਾਲ : ਕਮੇਡੀ ਦੀਆਂ ਕਿੰਨੀਆਂ ਕੁ ਗੱਲਾਂ ਅਸਲ ਜ਼ਿੰਦਗੀ ਨਾਲ ਸਬੰਧਤ ਹੁੰਦੀਆਂ ਹਨ?
ਜਵਾਬ : ਕਮੇਡੀ ਵਿਚ ਕੁੱਝ ਕੁ ਗੱਲਾਂ ਤਾਂ ਸਾਡੀ ਅਸਲ ਜ਼ਿੰਦਗੀ ਵਿਚ ਵਾਪਰੀਆਂ ਘਟਨਾਵਾਂ ਨਾਲ ਹੀ ਸਬੰਧਤ ਹੁੰਦੀਆਂ ਅਤੇ ਕੁੱਝ ਕੁ ਗੱਲਾਂ ਲੋਕਾਂ ਨੂੰ ਹਸਾਉਣ ਲਈ ਆਪਣੇ ਕੋਲੋਂ ਤਿਆਰ ਕਰਨੀਆਂ ਪੈਂਦੀਆਂ ਹਨ, ਜਿਨ੍ਹਾਂ ਦਾ ਅਸਲ ਜ਼ਿੰਦਗੀ ਨਾਲ ਕੋਈ ਸਬੰਧ ਨਹੀਂ ਹੁੰਦਾ।
ਸਵਾਲ : ਤੁਹਾਨੂੰ ਬਹੁਤ ਸਾਫ਼ ਸੁਥਰੀ ਕਮੇਡੀ ਦੇ ਲਈ ਜਾਣਿਆ ਜਾਂਦਾ ਹੈ।
ਜਵਾਬ : ਮੇਰਾ ਸਭ ਤੋਂ ਵੱਡਾ ਫਿਲਟਰ ਮੇਰਾ ਪਰਿਵਾਰ ਹੈ ਕਿਉਂਕਿ ਮੈਂ ਸਾਰੇ ਸੈਟ ਪਹਿਲਾਂ ਮੈਂ ਆਪਣੇ ਘਰ ਸੁਣਾਉਂਦਾ ਹੈ। ਇਕ ਮੇਰਾ ਸੈੱਟ ਹੈ ਜੋ ਮੈਨੂੰ ਲਗਦਾ ਹੈ ਕਿ ਕਲੀਨ ਨਹੀਂ ਹੈ, ਪਰ ਉਹ ਸੈਟ ਮੇਰੇ ਘਰ ਦਾ ਹੈ ਅਤੇ ਮੇਰੀ ਪਤਨੀ ਉਸ ਸੈਟ ਨੂੰ ਰਿਲੀਜ਼ ਕਰਨ ਲਈ ਕਹਿੰਦੀ ਹੈ ਪਰ ਮੈਂ ਉਹ ਸੈਟ ਰਿਲੀਜ਼ ਨਹੀਂ ਕੀਤਾ। ਇਹ ਸੈੱਟ ਮੇਰੀ ਚਾਚੀ ਨਾਲ ਸਬੰਧਤ ਹੈ ਕਿਉਂਕਿ ਪਿੰਡਾਂ ਦੀਆਂ ਜ਼ਿਆਦਾਤਰ ਔਰਤਾਂ ਸ਼ਹਿਰ ਜਾਣ ਲਈ ਪਰਸ ਨਹੀਂ ਚੁੱਕਦੀਆਂ ਅਤੇ ਉਹ ਜ਼ਿਆਦਾਤਰ ਸਮਾਨ ਆਪਣੇ ਸਰੀਰ ਵਿਚ ਹੀ ਐਡਸਟ ਕਰ ਲੈਂਦੀਆਂ ਹਨ। ਹੁਣ ਇਹ ਤੁਸੀਂ ਦੇਖਣਾ ਹੈ ਕਿ ਤੁਸੀਂ ਆਪਣੀ ਇੰਟਰਵਿਊ ਦੌਰਾਨ ਇਸ ਸੈਟ ਰੱਖਣਾ ਹੈ ਜਾਂ ਨਹੀਂ।
ਸਵਾਲ : ਕਮੇਡੀ ਕਰਕੇ ਤੁਹਾਨੂੰ ਕਿੰਨਾ ਕੁ ਸਕੂਨ ਮਿਲਦਾ ਹੈ?
ਜਵਾਬ : ਕਮੇਡੀ ਦੌਰਾਨ ਸਾਨੂੰ ਸਭ ਕੁੱਝ ਤੁਰੰਤ ਹੀ ਹਾਸਲ ਹੋ ਜਾਂਦਾ ਹੈ। ਜਿਸ ਵਿਅਕਤੀ ਨੇ ਥੀਏਟਰ ਕੀਤਾ ਹੁੰਦਾ ਹੈ ਉਹ ਵਿਅਕਤੀ ਇਸ ਚੀਜ਼ ਤੋਂ ਚੰਗੀ ਤਰ੍ਹਾਂ ਵਾਕਿਫ਼ ਹੁੰਦਾ ਹੈ। ਇਕ ਵਾਰ ਮੈਂ ਜੋਤੀ ਡੋਗਰਾ ਦੀ ਕਲਾਸ ਲਗਾਈ ਅਤੇ ਉਨ੍ਹਾਂ ਨੂੰ ਦੇਖ ਕੇ ਮੈਨੂੰ ਲੱਗਿਆ ਇਹ ਇਕੱਲੀ ਹੀ ਇਕ-ਡੇਢ ਘੰਟਾ ਸਟੇਜ ’ਤੇ ਕਿਵੇਂ ਪ੍ਰਫਾਰਮੈਂਸ ਕਰ ਲੈਂਦੀ ਹੈ ਅਤੇ ਹੁਣ ਮੈਂ ਖੁਦ ਇਹ ਸਭ ਕੁੱਝ ਕਰਦਾ ਹਾਂ ਅਤੇ ਕੋਈ ਦਿੱਕਤ ਨਹੀਂ ਆਉਂਦੀ ਹੈ।
ਸਵਾਲ : ਜੇ ਤੁਸੀਂ ਸੀਰੀਅਸ ਫ਼ਿਲਮ ਲਿਖਣੀ ਹੋਵੇ ਤਾਂ ਲਿਖ ਪਾਓਗੇ?
ਸਵਾਲ : ਮੈਂ ਸੀਰੀਅਸ ਫ਼ਿਲਮਾਂ ਲਿਖੀਆਂ ਹਨ। ਇਸ ਲਈ ਤੁਸੀਂ ਮੇਰੀ 2040 ਕਮੇਡੀ ਫ਼ਿਲਮ ਦੇਖ ਲਓ ਅਤੇ ਉਸ ਦਾ ਆਖਰੀ ਪਾਰਟ ਕਾਫ਼ੀ ਹਿੱਟ ਗਿਆ ਸੀ। ਮੇਰੇ ਕੋਲ ਬਹੁਤ ਸਾਰੇ ਸੀਰੀਅਸ ਟੌਪਿਕ ਹੁੰਦੇ ਹਨ ਜਿਨ੍ਹਾਂ ’ਤੇ ਮੈਂ ਲਿਖਦਾ ਰਹਿੰਦਾ ਹਾਂ। ਇਨ੍ਹਾਂ ਵਿਚੋਂ ਕਾਫ਼ੀ ਟੌਪਿਕ ਬੱਚਿਆਂ ’ਤੇ ਆਧਾਰਤ ਹੁੰਦੇ ਹਨ ਕੀ ਬੱਚਿਆਂ ਨਾਲ ਕੀ ਕੁੱਝ ਹੁੰਦਾ ਹੈ ਅਤੇ ਕਈ ਬੱਚੇ ਆਪਣੇ ਘਰਦਿਆਂ ਤੋਂ ਹੀ ਪ੍ਰੇਸ਼ਾਨ ਹੋ ਜਾਂਦੇ ਹਨ। ਡਿਪਰੈਸ਼ਨ ’ਚੋਂ ਜਦੋਂ ਵੀ ਕੋਈ ਇਨਸਾਨ ਚਲਾ ਜਾਂਦਾ ਹੈ ਤਾਂ ਉਹ ਇਕ ਤਰ੍ਹਾਂ ਦਲਦਲ ਹੁੰਦੀ ਹੈ ਅਤੇ ਇਸ ਦਲ ਵਿਚੋਂ ਕੁੱਝ ਵਿਅਕਤੀ ਤਾਂ ਆਪਣੇ ਆਪ ਹੀ ਨਿਕਲ ਆਉਂਦੇ ਹਨ ਜਦਕਿ ਕੁੱਝ ਵਿਅਕਤੀਆਂ ਨੂੰ ਇਸ ਦਲਦਲ ਵਿਚੋਂ ਉਸ ਦੇ ਘਰ ਦੇ ਕੱਢਦੇ ਹਨ।
ਸਵਾਲ : ਕੀ ਕਮੇਡੀਅਨ ’ਤੇ ਪ੍ਰੈਸ਼ਰ ਹੁੰਦਾ ਹੈ?
ਜਵਾਬ : ਮੈਂ ਕਦੇ ਦੀ ਵੀ ਪ੍ਰੈਸ਼ਰ ਲੈ ਕੇ ਕਮੇਡੀ ਨਹੀਂ ਕੀਤੀ ਅਤੇ ਅੱਜ ਕੱਲ੍ਹ ਦੇ ਕਮੇਡੀਅਨ ਸਿੱਖਿਆ ਨਹੀਂ ਦਿੰਦੇ ਜਦਕਿ ਪਹਿਲਾਂ ਵਾਲੇ ਕਮੇਡੀਅਨ ਆਪਣੇ ਪ੍ਰੋਗਰਾਮ ਦੇ ਆਖਰੀ ਵਿਚ ਨਸ਼ਾ ਆਦਿ ਛੱਡਣ ਵਰਗੀ ਸਿੱਖਿਆ ਜ਼ਰੂਰ ਦਿੰਦੇ ਸਨ ਪਰ ਹੁਣ ਇਸ ਤਰ੍ਹਾਂ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਕਮੇਡੀ ਤੋਂ ਵੀ ਬਹੁਤ ਕੁੱਝ ਸਿੱਖਿਆ ਜਾ ਸਕਦਾ ਹੈ ਜੇਕਰ ਕਮੇਡੀ ਨੂੰ ਸੀਰੀਅਸ ਲਿਆ ਜਾਵੇ ਤਾਂ ਇਸ ਤੋਂ ਵੀ ਬਹੁਤ ਕੁੱਝ ਸਿੱਖਣ ਨੂੰ ਮਿਲ ਜਾਂਦਾ ਹੈ ਕਿਉਂਕਿ ਕਮੇਡੀ ਹੀ ਸਾਡੀ ਦੁੱਖਾਂ-ਤਕਲੀਫ਼ਾਂ ਵਿਚ ਉਲਝੀ ਹੋਈ ਜ਼ਿੰਦਗੀ ’ਚ ਹਾਸਾ ਲਿਆਉਂਦੀ ਹੈ। ਸ਼ੋਅ ਦੌਰਾਨ ਕੁੱਝ ਲੋਕੀ ਮੰਗ ਜ਼ਰੂਰ ਕਰਦੇ ਹਨ ਕਿ ਤੁਸੀਂ ਕੀ ਸਿੱਖਿਆ ਦੇ ਕੇ ਜਾਓ। ਜਦਕਿ ਮੈਂ ਆਪਣੀ ਕਮੇਡੀ ਰਾਹੀਂ ਨੌਜਵਾਨ ਪੀੜ੍ਹੀ ਨੂੰ ਸਿੱਖਿਆ ਦੇਣ ਦੀ ਕੋਸ਼ਿਸ਼ ਕਰਦਾ ਹਾਂ। ਮੇਰੀ ਇਕ ਵੀਡੀਓ ਵਾਇਰਲ ਹੋਈ ਸੀ ਮੰਮੀ ਦੇ ਸੂਟਾਂ ਵਾਲੀ, ਉਸ ਵਿਚ ਮੈਂ ਇਕ ਗੱਲ ਕਹੀ ਸੀ ਕਿ ਕਿੰਨਾ ਚੰਗਾ ਹੋਵੇ ਜੇਕਰ ਸੂਟਾਂ ਵਾਲਾ ਹੀ ਕੰਮ ਚਲਦਾ ਰਹੇ ਨਾ ਕਿ ਸੂਟੇ ਵਾਲਾ।
ਸਵਾਲ : ਯੂਕੇ ਵਾਲਾ ਤੁਹਾਡਾ ਟੂਰ ਕਿਸ ਤਰ੍ਹਾਂ ਰਿਹਾ?
ਜਵਾਬ : ਯੂਕੇ ਵਾਲਾ ਟੂਰ ਸਿਰਫ਼ ਮੇਰਾ ਸੁਪਨਿਆਂ ਦਾ ਹੀ ਟੂਰ ਸੀ ਹਕੀਕਤ ਵਿਚ ਮੈਂ ਯੂਕੇ ਨਹੀਂ ਗਿਆ। ਹਾਂ ਮੈਂ ਮਨ ਵਿਚ ਇਹ ਜ਼ਰੂਰ ਧਾਰਿਆ ਸੀ ਕਿ ਮੈਂ ਕਮੇਡੀ ਦੇ ਸਿਰ ’ਤੇ ਹੀ ਵਿਦੇਸ਼ਾਂ ਵਿਖੇ ਜਾਣਾ ਹੈ। ਇਸ ਲਈ ਮੈਂ ਪਰਮਾਤਮਾ ਅੱਗੇ ਅਰਦਾਸ ਵੀ ਕਰਦਾ ਹੁੰਦਾ ਸੀ ਅਤੇ ਹੁਣ ਪਰਮਾਤਮਾ ਦੀ ਰਜ਼ਾ ਨਾਲ ਹੀ ਸਭ ਕੁੱਝ ਸਹੀ ਹੋ ਰਿਹਾ ਹੈ। ਮੈਂ ਪਿੱਛੇ ਜਿਹੇ ਦੁਬਈ ਜਾ ਕੇ ਆਇਆ ਅਤੇ ਹੁਣ ਫੇਰ ਮੈਂ ਵਿਦੇਸ਼ੀ ਦੌਰੇ ’ਤੇ ਜਾਣਾ ਹੈ।
ਸਵਾਲ : ਸਾਰਿਆਂ ਨੂੰ ਹਸਾਉਣ ਵਾਲਾ ਜਗਪਰਮਪ੍ਰੀਤ ਸਿੰਘ ਕਦੇ ਉਦਾਸ ਹੋਇਆ ਹੈ।
ਸਵਾਲ : ਦਾਦੀ ਨਾਲ ਮੇਰਾ ਬਹੁਤ ਪਿਆਰ ਸੀ ਜਦੋਂ ਮੇਰੀ ਦਾਦੀ ਇਸ ਦੁਨੀਆ ਤੋਂ ਚਲੇ ਗਏ ਉਦੋਂ ਮੈਂ ਉਦਾਸ ਹੋਇਆ ਸੀ। ਇਸੇ ਤਰ੍ਹਾਂ ਮੇਰੀ ਭੈਣ ਦੁਨੀਆ ਤੋਂ ਚਲੀ ਗਈ ਉਸ ਨਾਲ ਵੀ ਮੇਰਾ ਬਹੁਤ ਪਿਆਰ ਸੀ। ਮੈਂ ਉਨ੍ਹਾਂ ’ਤੇ ਵੀ ਜੋਕ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਕਿ ਉਨ੍ਹਾਂ ਨੂੰ ਵੀ ਯਾਦ ਕੀਤਾ ਜਾਵੇ ਕਿਉਂਕਿ ਉਨ੍ਹਾਂ ਦੀ ਯਾਦ ਵਿਚ ਅਸੀਂ ਬਹੁਤ ਰੋ ਚੁੱਕੇ ਹਾਂ ਅਤੇ ਕਮੇਡੀ ਰਾਹੀਂ ਉਨ੍ਹਾਂ ਯਾਦ ਕਰਕੇ ਅਸੀਂ ਹੁਣ ਬਹਤ ਵਾਰ ਹੱਸਵੀ ਲੈਂਦੇ ਹਾਂ
ਸਵਾਲ : ਵੱਡੇ ਪਲੇਟ ਫਾਰਮ ਤੱਕ ਤੁਸੀਂ ਕਿੰਨੇ ਸਮੇਂ ’ਚ ਪਹੁੰਚ ਜਾਓਗੇ।
ਜਵਾਬ : ਜਾਕਿਰ ਖਾਨ ਬਹੁਤ ਵੱਡੇ ਕਮੇਡੀਅਨ ਹਨ ਅਤੇ ਉਨ੍ਹਾਂ ਦੀ ਕਮੇਡੀ ਵੀ ਮੈਂ ਦੇਖੀ ਅਤੇ ਮੈਂ ਉਨ੍ਹਾਂ ਨੂੰ ਵਧਾਈ ਵੀ ਦਿੱਤੀ ਸੀ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਅਮਰੀਕਾ ਜਾ ਕੇ ਬਹੁਤ ਵੱਡਾ ਸ਼ੋਅ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿਚ ਕੁੱਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜੋ ਆਪਣੇ-ਆਪ ਹੁੰਦੀਆਂ ਰਹਿੰਦੀਆਂ ਹਨ। ਇਨਸਾਨ ਨੂੰ ਲਗਾਤਾਰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਅਤੇ ਮੈਨੂੰ ਲਗਦਾ ਹੈ ਕਿ ਜਿਸ ਤਰ੍ਹਾਂ ਮੇਰੇ ’ਤੇ ਪ੍ਰਮਾਤਮਾ ਦੀ ਕਿਰਪਾ ਹੈ ਕਿ ਵੱਡੇ ਪਲੇਟਫਾਰਮਾਂ ’ਤੇ ਪਹੁੰਚਣ ਦਾ ਸੁਪਨਾ ਨੂੰ ਮੈਂ ਵੀ ਜਲਦੀ ਹੀ ਸਰ ਕਰ ਲਵਾਂਗਾ।