ਪੰਜਾਬੀ ਫ਼ਿਲਮ “ਰੰਗ ਪੰਜਾਬ” ਦਾ ਫਸਟਲੁੱਕ ਹੋਈਆ ਰਿਲੀਜ਼
ਕਾਮੇਡੀ, ਪੀਰੀਅਡ ਅਤੇ ਰੁਮਾਂਟਿਕ ਫਿਲਮਾਂ ਦੇ ਦੌਰ 'ਚ ਪੰਜਾਬ ਦੇ ਵੱਖ ਵੱਖ ਰੰਗਾਂ ਦੀ ਗੱਲ ਕਰਦੀ ਪੰਜਾਬੀ ਫ਼ਿਲਮ “ਰੰਗ ਪੰਜਾਬ” ਦੀ ਫਸਟਲੁੱਕ ਰਿਲੀਜ਼ ਹੋਈ ਹੈ। ...
ਚੰਡੀਗੜ੍ਹ : ਕਾਮੇਡੀ, ਪੀਰੀਅਡ ਅਤੇ ਰੁਮਾਂਟਿਕ ਫਿਲਮਾਂ ਦੇ ਦੌਰ 'ਚ ਪੰਜਾਬ ਦੇ ਵੱਖ ਵੱਖ ਰੰਗਾਂ ਦੀ ਗੱਲ ਕਰਦੀ ਪੰਜਾਬੀ ਫ਼ਿਲਮ “ਰੰਗ ਪੰਜਾਬ” ਦੀ ਫਸਟਲੁੱਕ ਰਿਲੀਜ਼ ਹੋਈ ਹੈ। ਫ਼ਿਲਮ 23 ਨਵੰਬਰ ਨੂੰ ਰਿਲੀਜ ਹੋ ਰਹੀ ਹੈ। ਇਹ ਫ਼ਿਲਮ ਪੰਜਾਬ ਦੀ ਕੌੜੀ ਸੱਚਾਈ ਨੂੰ ਬਿਆਨ ਕਰਦੀ ਹੋਈ ਗੰਦਲੇ ਹੋ ਰਹੇ ਪੰਜਾਬ ਦੇ ਕਾਰਨ ਅਤੇ ਹੱਲ ਦੋਵਾਂ ਦੀ ਗੱਲ ਕਰੇਗੀ। ਪੰਜਾਬੀ ਸਿਨੇਮੇ ਅਤੇ ਪੰਜਾਬ ਦੋਵਾਂ ਦੀ ਇਕਜੁਟਤਾ ਦਾ ਨਾਅਰਾ ਮਾਰਦੀ ਇਸ ਫ਼ਿਲਮ ਦਾ ਟ੍ਰੇਲਰ ਇਸ ਮਹੀਨੇ ਦੇ ਅਖੀਰਲੇ ਦਿਨਾਂ ਚ ਨਜ਼ਰ ਆਵੇਗਾ।
'ਰੰਗ ਪੰਜਾਬ' 'ਚ ਦੀਪ ਸਿੱਧੂ ਤੋਂ ਇਲਾਵਾ ਰੀਨਾ ਰਾਏ, ਕਰਤਾਰ ਚੀਮਾ, ਅਸ਼ੀਸ਼ ਦੁੱਗਲ, ਹੋਬੀ ਧਾਲੀਵਾਲ, ਮਹਾਵੀਰ ਭੁੱਲਰ, ਜਗਜੀਤ ਸੰਧੂ, ਧੀਰਜ ਕੁਮਾਰ, ਬਨਿੰਦਰਜੀਤ ਬੰਨੀ, ਗੁਰਜੀਤ ਸਿੰਘ, ਜਗਜੀਤ ਸਿੰਘ, ਕਮਲ ਵਿਰਕ ਤੇ ਕਰਨ ਬੱਤਨ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਗੁਰਪ੍ਰੀਤ ਭੁੱਲਰ ਨੇ ਲਿਖੀ ਹੈ। ਇਸ ਦਾ ਸੰਗੀਤ ਗੁਰਮੀਤ ਸਿੰਘ, ਗੁਰਮੋਹ ਤੇ ਮਿਊਜ਼ਿਕ ਇੰਪਾਇਰ ਨੇ ਦਿੱਤਾ ਹੈ ਤੇ ਵਰਲਡਵਾਈਡ ਡਿਸਟ੍ਰੀਬਿਊਸ਼ਨ ਦੀ ਜ਼ਿੰਮੇਵਾਰੀ ਯੂਨੀਸਿਸ ਇਨਫੋਸਲਿਊਸ਼ਨਜ਼ ਤੇ ਸੈਵਨ ਕਲਰਸ ਮੋਸ਼ਨ ਪਿਕਚਰਸ ਕੋਲ ਹੈ।
ਫਿਲਮ ਨੂੰ ਰਾਕੇਸ਼ ਮਹਿਤਾ ਨੇ ਡਾਇਰੈਕਟ ਕੀਤਾ ਹੈ, ਜਿਹੜੀ 23 ਨਵੰਬਰ, 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਪ੍ਰੋਡਿਊਸਰ ਮਨਦੀਪ ਸਿੰਘ ਸਿੱਧੂ ਤੇ ਰਾਜ ਕੁੰਦਰਾ ਹਨ, ਜਦਕਿ ਐਸੋਸੀਏਟ ਪ੍ਰੋਡਿਊਸਰ ਜੈਰੀ ਬਰਾੜ ਹਨ।