ਦਿਲਜੀਤ ਦੋਸਾਂਝ ਦੀ ਫ਼ਿਲਮ ‘ਪੰਜਾਬ-95’ ਬਿਨਾ ਕੱਟ ਤੇ ਬਿਨਾ ਬਦਲਾਅ ਕੀਤੀ ਜਾਵੇ ਰਿਲੀਜ਼ : ਆਰ.ਪੀ. ਸਿੰਘ
ਕਿਹਾ : ‘ਫ਼ਿਲਮ ਨੂੰ ਰੋਕਣਾ ਸਿੱਖਾਂ ’ਤੇ ਹੋਏ ਜ਼ੁਲਮਾਂ ਨੂੰ ਜਾਰੀ ਰੱਖਣ ਦੇ ਬਰਾਬਰ ਮੰਨਿਆ ਜਾ ਰਿਹੈ’
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਨੇ ਦਿਲਜੀਤ ਦੋਸਾਂਝ ਦੀ ਫ਼ਿਲਮ ਪੰਜਾਬ-95’ ਦੀ ਰਿਲੀਜ਼ ਨੂੰ ਰੋਕਣ ’ਤੇ ਬੋਲਦੇ ਹੋਏ ਕਿਹਾ ਕਿ ਮੈਂ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਹਾਲੀਆ ਰਿਐਕਸ਼ਨ ਤੋਂ ਬਹੁਤ ਪ੍ਰੇਸ਼ਾਨ ਹਾਂ। ਦਿਲਜੀਤ ਵੱਲੋਂ ਫ਼ਿਲਮ ‘ਪੰਜਾਬ-95’ ਵਿਚ ਜਸਵੰਤ ਸਿੰਘ ਖਾਲੜਾ ਦਾ ਰੋਲ ਨਿਭਾਇਆ ਗਿਆ ਹੈ। ਜਦੋਂ ਇਕ ਅਜਿਹਾ ਕਲਾਕਾਰ ਜੋ ਰਾਜਨੀਤਿਕ ਗਤੀਵਿਧੀਆਂ ਤੋਂ ਦੂਰ ਰਹਿੰਦਾ ਹੈ, ਉਸ ਨੂੰ ਵੀ ਬੋਲਣ ਲਈ ਮਜਬੂਰ ਹੋਣਾ ਪੈਂਦਾ ਤਾਂ ਇਹ ਫ਼ਿਲਮ ਦੀ ਰਿਲੀਜਿੰਗ ਨੂੰ ਲਗਾਤਾਰ ਰੋਕਣ ’ਤੇ ਸਿੱਖ ਕਮਿਊਨਿਟੀ ਦੇ ਅੰਦਰ ਦੇ ਦਰਦ ਨੂੰ ਦਿਖਾਉਂਦਾ ਹੈ। ਮੈਂ ਸੀਬੀਐਫਸੀ ਦੇ ਚੇਅਰਮੈਨ ਪਰਸੁਨ ਜੋਸ਼ੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਮਝਣ ਕਿ ਇਹ ਟੈਕਨੀਕਲ ਦੇਰੀ ਦਾ ਮਾਮਲਾ ਨਹੀਂ ਹੈ। ਇਸ ਫ਼ਿਲਮ ਨੂੰ ਰੋਕਣਾ 1980 ਅਤੇ 1990 ਦੇ ਦਹਾਕਿਆਂ ਦੀ ਕਾਂਗਰਸ ਸਰਕਾਰਾਂ ਦੇ ਤਹਿਤ ਸਿੱਖਾਂ ’ਤੇ ਹੋਏ ਜ਼ੁਲਮ ਨੂੰ ਜਾਰੀ ਰੱਖਣ ਵਰਗਾ ਮੰਨਿਆ ਜਾ ਰਿਹਾ ਹੈ। ਕਮਿਊਨਿਟੀ ਅੱਜ ਵੀ ਉਸ ਦੌਰ ਦੇ ਸਰਕਾਰੀ ਜ਼ੁਲਮਾਂ, ਗੈਰਕਾਨੂੰਨੀ ਗਾਇਕ ਬਹੋਣਾ, ਕਸਟੋਡੀਅਨ ਕਿÇਲੰਗ ਅਤੇ ਵੱਡੇ ਪੈਮਾਨੇ ’ਤੇ ਗੈਰਾਕੂਨੀ ਅੰਤਿਮ ਸਸਕਾਰ ਆਦਿ ਝੱਲ ਰਹੀ ਹੈ। ਇਨ੍ਹਾਂ ਸਾਰਿਆਂ ਦਾ ਜਸਵੰਤ ਸਿੰਘ ਖਾਲੜਾ ਨੇ ਸੱਚ ਬੋਲਣ ਦੇ ਲਈ ਕਿਡਨੈਪ ਹੋਣ ਅਤੇ ਕਤਲ ਹੋਣ ਤੋਂ ਪਹਿਲਾਂ ਹਿੰਮਤ ਨਾਲ ਪਰਦਾਫਾਸ਼ ਕੀਤਾ ਸੀ। ‘ਪੰਜਾਬ 95’ ਦੀ ਰਿਲੀਜ਼ ਨੂੰ ਰੋਕ ਕੇ ਸੀਬੀਐਫਸੀ ਅਨਜਾਣੇ ’ਚ ਉਸੇ ਸਿਸਟਮ ਨੂੰ ਦੁਬਾਰਾ ਲਗਾਈ ਗਈ ਚੁੱਪੀ ਨੂੰ ਅਤੇ ਮਜ਼ਬੂਤ ਕਰ ਰਿਹਾ ਹੈ ਅਤੇ ਇਕ ਅਜਿਹੇ ਭਾਈਚਾਰੇ ਨੂੰ ਨਵੀਂ ਇਮੋਸ਼ਨਲ ਚੋਟ ਪਹੁੰਚਾਾ ਰਿਹਾ ਹੈ, ਜਿਸ ਨੂੰ ਉਨ੍ਹਾਂ ਅਪਰਾਧਾਂ ਦੇ ਲਈ ਕਦੇ ਸਜ਼ਾ ਨਹੀਂ ਮਿਲੀ।
ਫ਼ਿਲਮ ਦੇ ਡਾਇਰੈਕਟਰ ਹਨੀ ਤੇਹਰਾਨ ਦੇ ਨਾਲ ਮੇਰੀ ਗੱਲਬਾਤ ਦੇ ਆਧਾਰ ’ਤੇ ਇਹ ਫ਼ਿਲਮ ਪੂਰੀ ਤਰ੍ਹਾਂ ਨਾਲ ਜੂਡੀਸ਼ੀਅਲ ਰਿਕਾਰਡ ਅਤ ਸੀ.ਬੀ.ਆਈ. ਦੇ ਨਤੀਜਿਆਂ ਸਮੇਤ ਕੋਰਟ ਦੀ ਕਾਰਵਾਈ ’ਤੇ ਆਧਾਰਤ ਹੈ। ਇਹ ਮਨਘੜਤ ਸਿਨੇਮਾ ਨਹੀਂ ਹੈ ਅਤੇ ਇਹ ਵੈਰੀਫਾਈਡ ਇਤਿਹਾਸ ਹੈ।
ਜਸਵੰਤ ਸਿੰਘ ਖਾਲੜਾ ਸਿਰਫ ਇਕ ਸਿੱਖ ਵਿਅਕਤੀ ਨਹੀਂ ਹੈ, ਉਹ ਇਕ ਗਲੋਬਲ ਹਿਊਮਨ ਰਾਈਟਸ ਆਈਕਨ ਹਨ। ਉਨ੍ਹਾਂ ਦਾ ਨਾਮ ਇੰਟਰਨੈਸ਼ਨਲ ਸੰਸਥਾਵਾਂ ’ਚ ਪੜ੍ਹਾਇਆ ਜਾਂਦਾ ਹੈ ਅਤੇ ਵਿਦੇਸ਼ਾਂ ’ਚ ਪਬਲਿਕ ਥਾਵਾਂ ’ਤੇ ਉਨ੍ਹਾਂ ਦੀ ਵਿਰਾਸਤ ਦਾ ਸਨਮਾਨ ਕੀਤਾ ਜਾਂਦਾ ਹੈ। ਫਿਰ ਵੀ ਜਿਸ ਦੇਸ਼ ਦੇ ਸੰਵਿਧਾਨ ਦੀ ਉਨ੍ਹਾਂ ਨੇ ਆਪਣੀ ਜਾਨ ਦੇ ਕੇ ਰੱਖਿਆ ਕੀਤੀ ਉਸੇ ਦੇਸ਼ ’ਚ ਉਨ੍ਹਾਂ ਦੀ ਕਹਾਣੀ ਆਪਣੇ ਹੀ ਲੋਕਾਂ ਤੋਂ ਪਹੁੰਚਣ ਤੋਂ ਰੁਕੀ ਹੋਈ ਹੈ।
ਹਾਲ ਹੀ ਦੇ ਸਾਲਾਂ ’ਚ ‘ਦ ਕਸ਼ਮੀਰ ਫਾਈਲਜ਼’, ‘ਦ ਕੇਰਲ ਸਟੋਰੀ’ ਅਤੇ ‘ਦ ਸਾਬਰਮਤੀ ਰਿਪੋਰਟ’ ਵਰਗੀਆਂ ਫ਼ਿਲਮਾਂ ਨੂੰ ਬਿਨਾ ਕਿਸੇ ਰੁਕਾਵਟ ਦੇ ਰਿਲੀਜ਼ ਹੋਣ ਦਿੱਤਾ ਗਿਆ। ਜੇਕਰ ਉਨ੍ਹਾਂ ਗੱਲਾਂ ਦੇ ਲਈ ਕਹਾਣੀ ਕਹਿਣ ਦੀ ਆਜ਼ਾਦੀ ਦਾ ਸਨਮਾਨ ਕੀਤਾ ਜਾਂਦਾ ਹੈ ਤਾਂ ਜੂਡੀਸ਼ੀਅਲ ਸਬੂਤਾਂ ’ਤੇ ਆਧਾਰਤ ਫ਼ਿਲਮ ਦੇ ਨਾਲ ਅਲੱਗ ਤਰ੍ਹਾਂ ਰਵੱਈਆ ਨਹੀਂ ਕੀਤਾ ਜਾ ਸਕਦਾ।
ਭਾਰਤ ’ਚ ਐਮਰਜੈਂਸੀ ਦੇ 50 ਸਾਲ ਪੂਰੇ ਹੋ ਰਹੇ ਹਨ। ਇਹ ਉਹ ਸਮਾਂ ਸੀ ਜਿਸ ਨੂੰ ਸੈਂਸਰਸ਼ਿਪ ਅਤੇ ਸੱਚ ਨੂੰ ਦਬਾਉਣ ਦੇ ਲਈ ਯਾਦ ਕੀਤਾ ਜਾਂਦਾ ਹੈ। ਸਾਨੂੰ ਕੱਟੜਪੰਥੀਆਂ ਨੂੰ ਇਸ ਪਲ ਨੂੰ ਸਾਡੇ ਖ਼ਿਲਾਫ਼ ਹਥਿਆਰ ਬਣਾਉਣ ਦਾ ਮੌਕਾ ਨਹੀਂ ਦੇਣਾ ਚਾਹੀਦਾ। ‘ਪੰਜਾਬ 95’ ਨੂੰ ਲਗਾਤਾਰ ਰੋਕ ਕੇ ਰੱਖਣ ਨਾਲ ਜਸਵੰਤ ਸਿੰਘ ਖਾਲੜਾ ਦੇ ਦੂਜੀ ਵਾਰ ਗਾਇਬ ਹੋਣ ਦਾ ਖਤਰਾ ਹੈ। ਇਸ ਵਾਰ ਉਹ ਆਪਣੀ ਅਸਲੀਅਤ ਤੋਂ ਨਹੀਂ, ਬਲਕਿ ਇਕ ਦੇਸ਼ ਦੇ ਤੌਰ ’ਤੇ ਸਾਡੇ ਨਾਲ ਜੁੜੀਆਂ ਸੰਵਿਧਾਨਿਕ ਯਾਦਾਂ ਤੋਂ ਗਾਇਬ ਹੋ ਜਾਣਗੇ।
2 ਨਵੰਬਰ ਨੂੰ ਉਨ੍ਹਾਂ ਦੇ ਅਗਵਾ ਦੇ 30 ਸਾਲ ਪੂਰੇ ਹੋਣ ਵਾਲੇ ਹਨ। ਮੈਂ ਸੀਬੀਐਫਸੀ ਦੇ ਚੇਅਰਮੈਨ ਨੂੰ ਅਪੀਲ ਕਰਦਾ ਹਾਂ ਕਿ ਉਹ ਨਾਗਰਿਕਾਂ ਦੇ ਸੱਚ ਤੱਕ ਪਹੁੰਚਣ ਦੇ ਸੰਵਿਧਾਨਕ ਅਧਿਕਾਰ ਨੂੰ ਬਣਾਈ ਰੱਖਣ ਅਤੇ ‘ਪੰਜਾਬ-95’ ਨੂੰ ਬਿਨਾ ਕੱਟੇ, ਬਿਨਾ ਬਦਲੇ ਅਤੇ ਬਿਨਾ ਡਰੇ ਰਿਲੀਜ਼ ਕਰਨ ਦੀ ਆਗਿਆ ਦੇਣ।