ਮਰਹੂਮ ਦੀਪ ਸਿੱਧੂ ਦੀ ਆਖਰੀ ਸੰਗੀਤ ਵੀਡੀਓ ਹੋਈ ਰਿਲੀਜ਼

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

'ਸਾਗਾ ਮਿਊਜ਼ਿਕ' ਨੇ 'ਲਾਹੌਰ' ਮਿਊਜ਼ਿਕ ਵੀਡੀਓ ਪੇਸ਼ ਕੀਤੀ

Photo

 

ਚੰਡੀਗੜ੍ਹ: ਦੀਪ ਸਿੱਧੂ ਆਪਣੀ ਮਨਮੋਹਕ ਸ਼ਖਸੀਅਤ ਅਤੇ ਬੇਮਿਸਾਲ ਅਦਾਕਾਰੀ ਨਾਲ ਪਹਿਲਾਂ ਹੀ ਸਾਰਿਆਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਚੁੱਕੇ ਹਨ ਪਰ ਇਸ ਗੀਤ ਨਾਲ ਉਹ ਯਕੀਨਨ ਆਪਣੇ ਪ੍ਰਸ਼ੰਸਕਾਂ ਅਤੇ ਲੋਕਾਂ ਦਾ ਅਥਾਹ ਪਿਆਰ ਤੇ ਸਤਿਕਾਰ ਪ੍ਰਾਪਤ ਕਰਨਗੇ। ਦੀਪ ਸਿੱਧੂ ਦੇ ਦੇਹਾਂਤ ਦੀ ਖਬਰ ਨਾਲ ਪੂਰੀ ਇੰਡਸਟਰੀ 'ਚ ਸੋਗ ਦੀ ਲਹਿਰ ਦੌੜੀ ਹੈ। ਮ੍ਰਿਤਕ ਅਭਿਨੇਤਾ ਨੂੰ ਸ਼ਰਧਾਂਜਲੀ ਵਜੋਂ ਸਾਗਾ ਮਿਊਜ਼ਿਕ ਨੇ ‘ਲਾਹੌਰ’ ਵੀਡੀਓ ਰੀਲੀਜ਼ ਕੀਤੀ। 8 ਮਿੰਟ ਦਾ ਇਹ ਵੀਡੀਓ ਟ੍ਰੈਕ ਭਾਰਤ-ਪਾਕਿ ਵੰਡ ਦੇ ਹੌਲਨਾਕ ਪਿਛੋਕੜ ਵਿੱਚ ਦੋ ਦੋਸਤਾਂ ਦੀ ਇੱਕ ਦਰਦਨਾਕ ਕਹਾਣੀ ਪੇਸ਼ ਕਰਦਾ ਹੈ।

 

 

'ਲਾਹੌਰ' ਵੀਡੀਓ ਦੀਪ ਸਿੱਧੂ ਦਾ ਯਾਦਗਾਰੀ ਗੀਤ ਹੋਏਗਾ। ਉਸ ਦੀ ਬੇਮਿਸਾਲ ਮੌਜੂਦਗੀ ਅਤੇ ਪ੍ਰਦਰਸ਼ਨ ਸੰਗੀਤ ਦੀ ਦੁਨੀਆ ਵਿਚ ਬੜਾ ਨਾਮਣਾ ਖੱਟੇਗਾ। ਅਸੀਂ ਸਾਰੇ ਸਦੀ ਦੀ ਸਭ ਤੋਂ ਵੱਡੀ ਕ੍ਰਾਂਤੀ ਦੇ ਪਿੱਛੇ ਵਾਲੀ ਬੁਲੰਦ ਆਵਾਜ਼ ਅਤੇ ਵਿਛੜ ਗਏ ਕਲਾਕਾਰ ਦੀਪ ਸਿੱਧੂ ਨੂੰ ਸ਼ਰਧਾਂਜਲੀ ਦਿੰਦੇ ਹਾਂ। ਉਹ ਇੱਕ ਅਜਿਹੀ ਰੂਹ ਸੀ ਜਿਸ ਨੇ ਹਜ਼ਾਰਾਂ, ਲੱਖਾਂ ਲੋਕਾਂ ਨੂੰ ਆਪਣਾ ਬਣਾ ਲਿਆ ਸੀ। ਦ੍ਰਿਸ਼ਟੀ ਇੱਕ ਅਜਿਹੀ ਦਾਤ ਹੁੰਦੀ ਹੈ ਜਿਸ ਰਾਹੀਂ ਉਹ ਕੁਝ ਵੇਖਿਆ ਜਾ ਸਕਦਾ ਜੋ ਦੂਜਿਆਂ ਲਈ ਅਦਿੱਖ ਹੁੰਦਾ ਹੈ। ਇੱਕ ਅੱਖ ਨਾਲ ਵੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਲੋਕਾਂ ਦੀ ਨਬਜ ਪਛਾਣਦੇ ਸਨ ਅਤੇ ਉਨਾਂ ਨੇ ਬੜੀ ਸਫਲਤਾ ਨਾਲ ਖਾਲਸਾ ਰਾਜ ਦੀ ਨੀਂਹ ਰੱਖੀ ਸੀ।

 

 

ਉਹ ਰਾਜ ਜਿੱਥੇ ਸਾਰੇ ਭਾਈਚਾਰਿਆਂ ਨਾਲ ਬਰਾਬਰ ਦਾ ਵਿਵਹਾਰ ਹੋਇਆ, ਇੱਕ ਰਾਜ ਜਿੱਥੇ ਕੋਈ ਫਾਂਸੀ ਦੀ ਸਜ਼ਾ ਨਹੀਂ ਸੀ, ਇੱਕ ਰਾਜ ਜਿੱਥੇ ਮਰਦ ਅਤੇ ਔਰਤਾਂ ਇੱਕਸੁਰਤਾ ਨਾਲ ਰਾਸ਼ਟਰ ਦੀ ਖੁਸ਼ਹਾਲੀ ਵੱਲ ਅੱਗੇ ਵਧੇ। ਸੰਖੇਪ ਵਿੱਚ ਕਹੀਏ ਤਾਂ ਇੱਕ ਧਰਮ ਨਿਰਪੱਖ ਰਾਸ਼ਟਰ। ਬਦਕਿਸਮਤੀ ਨਾਲ ਉਸਦੀ ਮੌਤ ਤੋਂ ਬਾਅਦ ਸਾਰੀ ਨੀਂਹ ਢਹਿ ਢੇਰੀ ਹੋ ਗਈ ਅਤੇ ਅੰਗਰੇਜ਼ਾਂ ਨੇ ਸਾਡੇ ਦੇਸ਼ 'ਤੇ ਹਮਲਾ ਕਰ ਦਿੱਤਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਵੰਡ ਨਾ ਹੁੰਦੀ ਤਾਂ ਕੀ ਹੁੰਦਾ? ਉਸ ਕੌਮ ਦੀ ਤਾਕਤ ਕੀ ਹੋਵੇਗੀ ਜਿਸ ਦੀਆਂ ਬਾਹਾਂ ਦੇਸ਼ ਵੰਡ ਨਾਲ ਟੁੱਟ ਗਈਆਂ ਹੋਣ ?'

 

 

ਸਾਗਾ ਮਿਊਜ਼ਿਕ ਦਾ ਪੰਜਾਬੀ ਮੂਵੀ ਅਤੇ ਸੰਗੀਤ ਉਦਯੋਗ ਵਿੱਚ ਵਿਸ਼ਾਲ ਕੈਟਾਲਾਗ ਅਤੇ ਯੋਗਦਾਨ ਇਸਦੀ ਵਚਨਬੱਧਤਾ ਅਤੇ ਸ਼ਰਧਾ ਲਈ ਬਹੁਤ ਕੁਝ ਦਰਸਾਉਂਦਾ ਹੈ। ਸਾਗਾ ਸੰਗੀਤ ਅਤੇ ਸੁਮੀਤ ਸਿੰਘ ਇਕ ਸੈਕੰਡ ਵਿਚ ਉਤਸ਼ਾਹੀ, ਪਰਦੇ ਵਿੱਚ ਛੁਪੀ ਪ੍ਰਤਿਭਾ ਅਤੇ ਸ਼ਾਨਦਾਰ ਟਰੈਕਾਂ ਨੂੰ ਸਾਹਮਣੇ ਲਿਆਉਣ ਲਈ ਜਾਣੇ ਜਾਂਦੇ ਹਨ। ਇਸ ਵਾਰ, ਸਾਗਾ ਮਿਊਜ਼ਿਕ ਆਪਣੇ ਦਿਲ ਨੂੰ ਛੂਹਣ ਵਾਲੇ ਸਿੰਗਲ 'ਲਾਹੌਰ' ਨਾਲ ਘਰ-ਘਰ ਧਮਾਲ ਮਚਾਉਣ ਲਈ ਤਿਆਰ ਹੈ। ਲਾਹੌਰ ਕੋਈ ਗੀਤ ਨਹੀਂ ਸਗੋਂ ਭਾਈਚਾਰਾ, ਦੋਸਤੀ, ਪਿਆਰ ਅਤੇ ਸ਼ਾਂਤੀ ਨਾਲ ਭਰੀ ਗਾਥਾ ਹੈ।

 

ਇਹ ਗੀਤ ਦੋ ਦੋਸਤਾਂ 'ਤੇ ਆਧਾਰਿਤ ਹੈ ਜੋ ਵੰਡ ਅਤੇ ਇਸ ਤੋਂ ਬਾਅਦ ਵਾਪਰੀ ਭਿਆਨਕ ਘਟਨਾ ਦੌਰਾਨ ਵੱਖ ਹੋ ਗਏ ਸਨ। ਲੱਖਾਂ ਮੁਸਲਮਾਨਾਂ ਨੇ ਪੱਛਮ ਅਤੇ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼ ਵਜੋਂ ਜਾਣਿਆ ਜਾਂਦਾ ਹੈ) ਵੱਲ ਪੈਦਲ ਯਾਤਰਾ ਕੀਤੀ ਜਦੋਂ ਕਿ ਲੱਖਾਂ ਹਿੰਦੂ ਅਤੇ ਸਿੱਖ ਉਲਟ ਦਿਸ਼ਾ ਵੱਲ ਚਲੇ ਗਏ। ਸੈਂਕੜੇ, ਹਜ਼ਾਰਾਂ ਲੋਕ ਸਦਾ ਲਈ ਵਿੱਛੜ ਗਏ। ਬਿਨਾਂ ਸ਼ੱਕ, ਦੰਗਿਆਂ ਨੇ ਦੋਹਾਂ ਭਾਈਚਾਰਿਆਂ ਵਿਚਕਾਰ ਬੜਾ ਖ਼ੂਨ ਖ਼ਰਾਬਾ ਵੀ ਪੈਦਾ ਕੀਤਾ। ਅੱਜ ਸੰਗੀਤ ਵੀਡੀਓਜ਼ ਲਘੂ ਫਿਲਮਾਂ ਦਾ ਰੂਪ ਲੈ ਰਹੇ ਹਨ। ਸਮਾਨ ਰੂਪ ਵਿੱਚ ਦਿਲਕਸ਼ ਗੀਤਾਂ ਰਾਹੀਂ ਖਿੱਚ ਭਰਪੂਰ ਕਹਾਣੀਆਂ ਵੇਖਣਾ ਤੇ ਮਾਨਣਾ ਦੇਖਣ ਦੇ ਇੱਕ ਸ਼ਾਨਦਾਰ ਤਜ਼ਰਬੇ ਤੋਂ ਘੱਟ ਨਹੀਂ ਹੁੰਦਾ। ‘ਲਾਹੌਰ’ ਦੀ ਪੇਸ਼ਕਸ਼ ਹਰ ਭਾਰਤੀ ਦੇ ਦਿਲ ਨੂੰ ਟੁੰਬੇਗੀ । ਇਹ ਟ੍ਰੈਕ ਨਿਰਸੰਦੇਹ ਤੁਹਾਨੂੰ ਹੈਰਾਨ ਅਤੇ ਸੰਮੋਹਤ ਕਰੇਗਾ। ਇਸ ਗੀਤ ਨੂੰ ਦਿਲਰਾਜ ਗਰੇਵਾਲ ਨੇ ਲਿਖਿਆ ਅਤੇ ਗਾਇਆ ਹੈ।

ਗਾਇਕ ਤੇ ਕਲਾਕਾਰ ਦਿਲਰਾਜ ਗਰੇਵਾਲ ਨੇ ਕਿਹਾ, 'ਲਾਹੌਰ' ਸਿਰਫ਼ ਇੱਕ ਗੀਤ ਹੀ ਨਹੀਂ, ਸਗੋਂ ਪਿਆਰ, ਦੋਸਤੀ ਅਤੇ ਸ਼ਾਂਤੀ ਦੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੈ। ਇਸ ਵਿੱਚ ਕਿਸੇ ਵਿਅਕਤੀ ਦੇ ਨਿੱਜੀ ਨੁਕਸਾਨ ਦੇ ਜਜ਼ਬਾਤ ਨੂੰ ਦਰਸਾਇਆ ਗਿਆ ਹੈ। ਜੇਕਰ ਇਹ ਦੇਸ਼ ਵੰਡ ਨਾ ਹੁੰਦੀ ਤਾਂ ਹਾਲਾਤ ਹੋਰ ਬਿਹਤਰ ਹੁੰਦੇ। ਰਿਸ਼ਤੇ ਬਿਹਤਰ ਹੁੰਦੇ ਪਰ ਅਜਿਹਾ ਨਹੀਂ ਹੋਇਆ। 'ਲਾਹੌਰ' ਇਕ ਅਜਿਹੀ ਦਰਦ ਭਰੀ ਆਵਾਜ਼ ਹੈ ਜੋ ਤੁਹਾਡੇ ਦਿਲ ਨੂੰ ਝੰਜੋੜ ਦੇਵੇਗੀ। ਸਾਗਾ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਮਾਸਟਰਪੀਸ ਦਾ ਨਿਰਮਾਣ ਅਤੇ ਕਲਪਨਾ ਇਸ ਦੇ ਮਾਲਕ ਸੁਮੀਤ ਸਿੰਘ ਦੀ ਹੈ।

ਜਦੋਂ ਇਸ ਟ੍ਰੈਕ ਬਾਰੇ ਪੁੱਛਿਆ ਗਿਆ ਤਾਂ ਉਨਾਂ ਕਿਹਾ, 'ਵੰਡ ਨੇ ਸਾਡੇ ਹਰ ਇੱਕ ਦੇ ਦਿਲ ਨੂੰ ਦੁਖੀ ਕੀਤਾ ਹੈ। ਸਾਡੇ ਕੋਲ ਵਿਭਿੰਨ ਭਾਵਨਾਵਾਂ ਦਾ ਇੱਕ ਸਮੂਹ ਹੈ ਜਦੋਂ ਅਸੀਂ ਵੰਡ ਬਾਰੇ ਸੋਚਦੇ ਹਾਂ ਤਾਂ ਸਾਡੇ ਦਿਲਾਂ ਅਤੇ ਦਿਮਾਗਾਂ ਵਿੱਚ ਹਲਚਲ ਪੈਦਾ ਹੁੰਦੀ ਹੈ। ਹਾਲਾਂਕਿ ਇਸ ਗੀਤ ਦੇ ਨਾਲ ਮੈਂ ਸਿਰਫ ਇਹ ਸੰਚਾਰ ਕਰਨਾ ਚਾਹੁੰਦਾ ਹਾਂ ਕਿ ਪਿਆਰ ਅਤੇ ਦੋਸਤੀ ਕੋਈ ਸੀਮਾਵਾਂ ਨਹੀਂ ਜਾਣਦੀ। ਅੰਤ ਵਿੱਚ ਮਨੁੱਖਤਾ ਹੀ ਇੱਕੋ ਇੱਕ ਧਰਮ ਹੁੰਦਾ ਜਿਸ ਦੀ ਸਾਨੂੰ ਸਾਰਿਆਂ ਨੂੰ ਪਾਲਣਾ ਕਰਨੀ ਚਾਹੀਦੀ ਹੈ। ਭਾਰੀ ਅਵਾਜ਼ ਵਿੱਚ, ਉਨਾਂ ਅੱਗੇ ਕਿਹਾ, 'ਦੀਪ ਸਿੱਧੂ ਅਤੇ ਦਿਲਰਾਜ ਗਰੇਵਾਲ ਵਰਗੀਆਂ ਨੌਜਵਾਨ ਪ੍ਰਤਿਭਾਵਾਂ ਨੂੰ ਸੱਚਾਈ ਅਤੇ ਸੰਜੀਦਗੀ ਨਾਲ ਆਪਣੀ ਕੌਮ ਅਤੇ ਆਪਣੇ ਭਾਈਚਾਰੇ ਨਾਲ ਖੜੇ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ।'