12 ਅਪ੍ਰੈਲ ਨੂੰ ਦਰਸ਼ਕਾਂ ਦੇ ਰੂਬਰੂ ਹੋਵੇਗਾ ਸੰਗੀਤ ਜਗਤ ਦਾ 'ਕਿਊਟ ਮੁੰਡਾ' 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬੀ ਗਾਇਕ ਸ਼ੈਰੀ ਮਾਨ ਨੇ ਆਪਣੇ ਬੇਮਿਸਾਲ ਗੀਤ ਤੇ ਕਿਊਟ ਅੰਦਾਜ਼ ਨਾਲ ਹਮੇਸ਼ਾ ਲੋਕਾਂ ਦੇ ਦਿਲਾਂ ਨੂੰ ਧੜਕਾਇਆ

Sharry Maan

ਯਾਰ ਅਣਮੁੱਲੇ ਤੋਂ ਆਪਣੇ ਗਾਇਕੀ ਦਾ ਸਫ਼ਰ ਸ਼ੁਰੂ ਕਰਨ ਵਾਲੇ ਪੰਜਾਬ ਦੇ ਮਸ਼ਹੂਰ ਗਾਇਕ ਸ਼ੈਰੀ ਮਾਨ ਫਗਵਾੜਾ ਦੀ ਜੀ ਐਨ.ਯੂ.ਯੂਨੀਵਰਸਿਟੀ 'ਚ 12 ਅਪ੍ਰੈਲ ਨੂੰ ਆਪਣੇ ਚਾਹੁੰਣ ਵਾਲਿਆਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਸ਼ੈਰੀ ਨੇ ਆਪਣੇ ਬੇਮਿਸਾਲ ਗੀਤਾਂ ਨਾਲ ਹੁਣ ਤਕ ਨੌਜਵਾਨ ਪੀੜ੍ਹੀ ਨੂੰ ਆਪਣਾ ਫ਼ੈਨ ਬਣਾਇਆ ਹੋਇਆ ਹੈ ਇਸ ਦੇ ਨਾਲ ਹੀ ਬਜ਼ੁਰਗ ਵੀ ਉਨ੍ਹਾਂ ਦੇ ਫ਼ੈਨ ਹਨ। ਸ਼ੈਰੀ ਦੇ ਗੀਤਾਂ 'ਚ ਕਿਊਟ ਅੰਦਾਜ਼ ਨਾਲ ਹਮੇਸ਼ਾ ਲੋਕਾਂ ਦੇ ਦਿਲਾਂ ਨੂੰ ਧੜਕਾਇਆ ਹੈ ।ਸ਼ੈਰੀ ਮਾਨ 'ਯਾਰ ਅਣਮੁੱਲੇ', '3 ਪੈੱਗ', 'ਕਿਊਟ ਮੁੰਡਾ', 'ਵੱਡਾ ਬਾਈ', 'ਹੋਸਟਲ', 'ਲਵ ਯੂ', 'ਸ਼ਾਦੀ ਡਾਟ ਕਾਮ' ਵਰਗੇ ਸ਼ਾਨਦਾਰ ਗੀਤਾਂ ਨਾਲ ਵੱਖਰੀ ਪਛਾਣ ਬਣਾਈ ਹੈ । ਯੂਨੀਵਰਸਿਟੀ 'ਚ ਸ਼ਮੂਲੀਅਤ ਕਰਨ ਦੀ ਗੱਲ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਖੁਦ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕਰ ਕੇ ਦਿੱਤੀ ਹੈ। ਦਸ ਦਈਏ ਕਿ ਇਥੇ  ਸ਼ੈਰੀ ਮਾਨ ਲਾਈਵ ਪਰਫਾਰਮੈਂਸ ਦੇਣਗੇ। ਇਸ ਦੌਰਾਨ ਉਹ ਆਪਣੇ ਧਮਾਕੇਦਾਰ ਗੀਤਾਂ ਨਾਲ ਦਰਸ਼ਕਾਂ ਦਾ ਸਮਾਂ ਬਣਨਗੇ।  

https://www.facebook.com/GNAUniversityPhagwara/videos/787671151430470/

ਦੱਸਣਯੋਗ ਹੈ ਕਿ ਸ਼ੈਰੀ ਹੁਣ ਤੱਕ ਗਾਇਕੀ ਦੇ ਨਾਲ ਨਾਲ ਅਦਾਕਾਰੀ 'ਚ ਵੀ ਆਪਣਾ ਨਾਮਣਾ ਖੱਟ ਚੁਕੇ ਹਨ ਅਤੇ ਉਨ੍ਹਾਂ ਨੇ ਫਿਲਮ ਓਏ ਹੋਏ ਪਿਆਰ ਹੋ ਗਿਆ ਅਤੇ ਇਸ਼ਕ ਗਰਾਰੀ 'ਚ ਅਦਾਕਾਰੀ ਦਿਖਾਈ ਹੈ।