ਪੰਜਾਬ ਦੇ DGP ਨੇ ਵੀ ਸ਼ੇਅਰ ਕੀਤਾ ਸਿੱਧੂ ਮੂਸੇਵਾਲਾ ਦਾ ਕੋਰੋਨਾ 'ਤੇ ਲਿਖਿਆ ਗਾਣਾ

ਏਜੰਸੀ

ਮਨੋਰੰਜਨ, ਪਾਲੀਵੁੱਡ

ਇਸ ਗਾਣੇ ਵਿਚ ਸਿੱਧੂ ਮੂਸੇਵਾਲਾ ਨੇ ਸ਼ੋਸਲ ਡਿਸਟੈਨਸਿੰਗ ‘ਤੇ ਜਿਆਦਾ ਜ਼ੋਰ ਦਿੱਤਾ ਹੈ

File Photo

ਚੰਡੀਗੜ੍ਹ- ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਦਹਿਸ਼ਤ ਫੈਲਾਈ ਹੋਈ ਹੈ। ਕਰੋਨਾ ਵਾਇਰਸ ਦੇ ਬਾਰੇ ਲੋਕਾਂ ਨੂੰ ਦੱਸਣ ਅਤੇ ਜਾਗਰੂਕ ਕਰ ਦੇ ਲਈ ਪਹਿਲਾਂ ਵੀ ਕਈ ਸਿੰਗਰਾਂ ਅਤੇ ਫਿਲਮ ਸਟਾਰਾਂ ਨੇ ਸ਼ੋਸਲ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਅਪੀਲ ਕੀਤੀ ਹੈ ਪਰ ਹੁਣ ਕੋਰੋਨਾ ਵਾਇਰਸ ਤੇ ਪੰਜਾਬੀ ਇੰਡਸਟਰੀ ਦੇ ਸਟਾਰ ਸਿੰਗਰ ਸਿੱਧੂ ਮੂਸੇਵਾਲਾ ਨੇ ਇਕ ਗਾਣਾ ਲਿਖਿਆ ਹੈ ਜਿਸ ਵਿਚ ਉਹ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪਹਿਲੇ ਮਰੀਜ਼ ਬਲਦੇਵ ਸਿੰਘ, ਜਿਸ ਦੀ 18 ਮਾਰਚ ਨੂੰ ਮੌਤ ਹੋ ਗਈ ਸੀ ਅਤੇ ਜੋ ਸੂਬੇ ਵਿਚ ਸੁਪਰ ਸਪ੍ਰੈਡਰ ਬਣ ਕੇ ਘੁੰਮਿਆ, ਬਾਰੇ ਇਹ ਗਾਣਾ ਲਿਖਿਆ ਹੈ।

ਇਸ ਗਾਣੇ ਵਿਚ ਸਿੱਧੂ ਮੂਸੇਵਾਲਾ ਨੇ ਸ਼ੋਸਲ ਡਿਸਟੈਨਸਿੰਗ ‘ਤੇ ਜਿਆਦਾ ਜ਼ੋਰ ਦਿੱਤਾ ਹੈ। ‘ਗਵਾਚਿਆ ਗੁਰਬਖਸ’ ਨਾਂ ਦੇ ਇਸ ਗਾਣੇ ਵਿਚ ਬਲਦੇਵ ਸਿੰਘ ਦੀ ਕਹਾਣੀ ਬਿਆਨ ਕੀਤੀ ਗਈ ਹੈ। ਇਹ ਗਾਣਾ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਗਾਣੇ ਵਿਚ ਇਟਲੀ ਤੋਂ ਪਰਤੇ ਲੋਕਾਂ ਉੱਤੇ ਤੰਜ ਕੱਸਿਆ ਹੈ। ਦੱਸ ਦਈਏ ਕਿ ਇਸ ਗਾਣੇ ਨੂੰ ਪੰਜਾਬ ਦੇ ਡੀਜੀਪੀ ਨੇ ਵੀ ਸ਼ੇਅਰ ਕੀਤਾ ਹੈ।  ਜ਼ਿਕਰਯੋਗ ਹੈ ਕਿ 70 ਸਾਲ ਦੇ ਬਜੁਰਗ ਬਲਦੇਵ ਸਿੰਘ ਜਰਮਨੀ ਤੋਂ ਵਾਇਆ ਇਟਲੀ ਹੁੰਦਾ ਹੋਇਆ 7 ਮਾਰਚ ਨੂੰ ਪੰਜਾਬ ਪੁੱਜਾ ਤੇ ਜਿਸ ਨੂੰ ਡਾਕਟਰਾਂ ਦੇ ਵੱਲੋਂ ਘਰ ਵਿਚ ਇਕਾਂਤਵਸ ਰਹਿਣ ਦੀ ਹਦਾਇਤ ਦਿੱਤੀ ਗਈ ਸੀ। 

ਪਰ ਇਸ ਹਦਾਇਤ  ਦੇ ਬਾਵਜੂਦ ਵੀ ਉਹ ਬਾਹਰ ਘੁੰਮਦਾ ਰਿਹਾ ਅਤੇ ਆਪਣੇ ਆਸੇ-ਪਾਸੇ  ਕਰੋਨਾ ਫੈਲਾਉਂਦਾ ਰਿਹਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿੰਗਰ ਬੱਬੂ ਮਾਨ ਨੇ ਵੀ ਕੋਰੋਨਾ ਵਾਇਰਸ ਤੇ ਇਕ ਗਾਣਾ ਲਿਖ ਕੇ ਉਸ ਦੀ ਇਕ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਲੋਕਾਂ ਨਾਲ ਸਾਂਝਾ ਕੀਤਾ ਸੀ। ਜਿਕਰਯੋਗ ਹੈ ਕਿ ਭਾਰਤ ਵਿਚ ਹੁਣ ਕਰੋਨਾ ਵਾਇਰਸ ਤੇਜ਼ੀ ਨਾਲ ਵੱਧ ਰਿਹਾ ਹੈ ਜਿਸ ਨੂੰ ਦੇਖਦਿਆ ਕੇਂਦਰ ਸਰਕਾਰ ਨੇ 21 ਦਿਨ ਦੇ ਲਈ ਪੂਰੇ ਦੇਸ਼ ਵਿਚ ਲੌਕਡਾਊਨ ਕਰ ਦਿੱਤਾ ਹੈ।