14 ਅਪ੍ਰੈਲ ਨੂੰ ਰਿਲੀਜ਼ ਹੋਵੇਗੀ 'ਉਡੀਕਾਂ ਤੇਰੀਆਂ'

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਜਸਵਿੰਦਰ ਭੱਲਾ, ਅਮਰ ਨੂਰੀ ਸਮੇਤ ਕਈ ਦਿੱਗਜ਼ ਅਦਾਕਾਰ ਦਿਖਾਉਣਗੇ ਆਪਣੀ ਕਲਾਕਾਰੀ 

Udeekan Teriyan

ਮੋਹਾਲੀ : ਪੰਜਾਬੀ ਅਦਾਕਾਰਾ ਅਤੇ ਗਾਇਕਾ ਅਮਰ ਨੂਰੀ ਆਉਣ ਵਾਲੀ ਪੰਜਾਬ ਫ਼ਿਲਮ 'ਉਡੀਕਾਂ ਤੇਰੀਆਂ' ਵਿੱਚ ਅਹਿਮ ਕਿਰਦਾਰ ਨਿਭਾਉਂਦੇ ਦਿਖਾਈ ਦੇਣਗੇ। ਇਸ ਫਿਲਮ ਵਿੱਚ ਅਦਾਕਾਰਾ ਤੋਂ ਇਲਾਵਾਂ ਜਸਵਿੰਦਰ ਭੱਲਾ, ਵਿੰਦੂ ਦਾਰਾ ਸਿੰਘ ਸੀਮਾ ਕੌਸ਼ਲ, ਪੁਖਰਾਜ ਭੱਲਾ, ਹਾਰਬੀ ਸੰਘਾ ਅਤੇ ਕਈ ਹੋਰ ਦਿੱਗਜ਼ ਕਲਾਕਾਰ ਦਿਖਾਈ ਦੇਣਗੇ। 

ਉਡੀਕਾਂ ਤੇਰੀਆਂ ਦੋ ਲੋਕਾਂ ਦਾ ਇੱਕ ਇਮੋਸ਼ਨਲ ਡਰਾਮਾ ਹੈ ਜੋ ਆਪਣੇ ਗੁੰਮ ਹੋਏ ਸਾਥੀ ਦੀ ਭਾਲ ਵਿੱਚ ਹੁੰਦੇ ਹਨ। ਪਿਆਰ, ਅਤੀਤ, ਨਵੀਂ ਕਿਸਮਤ ਅਤੇ ਸਮਾਜ ਦੀ ਸੋਚ ਸਮੇਤ ਹੋਰ ਕਈ ਪਹਿਲੂਆਂ ਨੂੰ ਦਰਸਾਉਂਦੀ ਇਸ ਫ਼ਿਲਮ ਨੂੰ ਤੁਸੀਂ ਖ਼ੂਬ ਪਸੰਦ ਕਰੋਗੇ।

ਦੱਸ ਦੇਈਏ ਕਿ ਇਹ ਫ਼ਿਲਮ 14 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ ਅਤੇ ਦਰਸ਼ਕਾਂ ਵਲੋਂ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਹ ਫ਼ਿਲਮ ਮੁਕੇਸ਼ ਸ਼ਰਮਾ ਅਤੇ ਸਾਗੀ ਏ. ਅਗਨੀਹੋਤਰੀ ਵਲੋਂ ਪ੍ਰੋਡਿਊਸ ਕੀਤੀ ਗਈ ਹੈ।