ਕੈਰੀ ਆਨ ਜੱਟਾ 3: ਕਾਮੇਡੀ ਦੀ ਡਬਲ ਡੋਜ਼ ਅੱਜ ਹੋਵੇਗੀ ਰਿਲੀਜ਼, ਐਡਵਾਂਸ ਬੁਕਿੰਗ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਸ਼ੁਰੂ ਹੋਈ ਅਡਵਾਂਸ ਬੁਕਿੰਗ

Carry on jatta

ਚੰਡੀਗੜ੍ਹ : ਹੋ ਜਾਓ ਤਿਆਰ! ਆ ਗਿਆ ਹੈ ਵੇਲਾ ਉਦਾਸੀਆਂ ਨੂੰ ਚੀਰ ਕੇ ਖਿੜ- ਖਿੜਾਕੇ ਹੱਸਣ ਦਾ, ਕਿਉਂਕਿ ਪੰਜ ਸਾਲਾਂ ਬਾਅਦ ਫੇਰ ਸਿਨੇਮਾਘਰਾਂ ਵਿਚ ਮਾਹੌਲ ਬਣਨ ਵਾਲਾ ਹੈ। ਸਿਨੇਮਾਘਰਾਂ ਵਿਚ ਅੱਜ ਕੈਰੀ ਆਨ ਜੱਟਾ ਸੀਰੀਜ਼ ਦੀ ਤੀਜੀ ਫਿਲਮ 'ਕੈਰੀ ਆਨ ਜੱਟਾ 3' ਰਿਲੀਜ਼ ਹੋ ਰਹੀ ਹੈ। ਇਹ ਫਿਲਮ ਵੱਡੇ ਪਰਦੇ 'ਤੇ ਆਪਣੇ ਮਜ਼ੇਦਾਰ ਡਾਇਲਾਗਸ ਨਾਲ ਦਰਸ਼ਕਾਂ ਨੂੰ ਹਸਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਦੇ ਨਾਲ ਹੀ ਫਿਲਮ ਦੀ ਅਡਵਾਂਸ ਬੁਕਿੰਗ ਵੀ ਸ਼ੁਰੂ ਹੋ ਗਈ ਹੈ। 2012 ਵਿਚ ਰਿਲੀਜ਼ ਹੋਈ ਕੈਰੀ ਆਨ ਜੱਟਾ ਇੰਨੀ ਜ਼ਿਆਦਾ ਹਿੱਟ ਰਹੀ ਕਿ ਇਸ ਨੇ ਇੱਕ ਪੂਰੀ ਫਰੈਂਚਾਇਜ਼ੀ ਨੂੰ ਜਨਮ ਦਿੱਤਾ ਹੈ। ਕਾਮੇਡੀ ਤੋਂ ਲੈ ਕੇ ਪਾਗ਼ਲਪੰਤੀ ਤੱਕ, ਸ਼ਾਨਦਾਰ ਸਟਾਰ ਕਾਸਟ ਤੋਂ ਲੈ ਕੇ ਸ਼ਾਨਦਾਰ ਸੰਗੀਤ ਤੱਕ, ਫ਼ਿਲਮ ਨੇ ਪਹਿਲਾਂ ਹੀ ਦਰਸ਼ਕਾਂ ਨੂੰ ਆਪਣੇ ਵੱਲ ਖਿੱਚ ਲਿਆ ਹੈ। 

29 ਜੂਨ ਨੂੰ ਦੁਨੀਆਂ ਭਰ ਵਿਚ ਰਿਲੀਜ਼ ਹੋਣ ਵਾਲੀ ਫਿਲਮ ਕੈਰੀ ਆਨ ਜੱਟਾ 3 ਦੀ ਅਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ। ਟੀਮ ਨੇ ਫਿਲਮ ਦੀ ਹਾਈਪ ਬਣਾਉਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪ੍ਰਮੋਸ਼ਨਾਂ ਦੀ ਝੜੀ ਲਗਾ ਰੱਖੀ ਹੈ। ਇਹ ਫਿਲਮ ਇਕ ਤੋਂ ਬਾਅਦ ਇਕ ਨਵੇਂ ਰਿਕਾਰਡ ਬਣਾ ਰਹੀ ਹੈ। ਇਸੇ ਕੜੀ ਵਿਚ ਕੈਰੀ ਆਨ ਜੱਟਾ 3 ਨੇ ਭਾਰਤ ਤੋਂ ਇਲਾਵਾ 30 ਤੋਂ ਵੱਧ ਦੇਸ਼ਾਂ ਦੇ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫਿਲਮ ਬਣ ਕੇ ਪੰਜਾਬੀ ਇੰਡਸਟਰੀ ਦੀ ਸਫ਼ਲਤਾ ਵਿਚ ਇਕ ਹੋਰ ਖੰਭ ਜੋੜ ਦਿੱਤਾ ਹੈ।

ਇਹ ਫਿਲਮ  ਯੂ.ਐਸ, ਯੂ.ਕੇ, ਸਪੇਨ, ਸਵੀਡਨ, ਕਤਰ, ਨੀਦਰਲੈਂਡ, ਜਰਮਨੀ, ਫਰਾਂਸ, ਕੈਨੇਡਾ, ਸਿੰਗਾਪੁਰ ਆਦਿ ਦੇਸ਼ਾਂ ਵਿਚ ਰਿਲੀਜ਼ ਹੋਣ ਵਾਲੀ ਹੈ। ਗਿੱਪੀ ਗਰੇਵਾਲ ਦੀ ਕੈਰੀ ਆਨ ਜੱਟਾ 3 ਇਸ ਸਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ ਹੈ। ਇਹ ਫਿਲਮ ਆਪਣੀ ਸ਼ੁਰੂਆਤ ਤੋਂ ਹੀ ਸੁਰਖੀਆਂ 'ਚ ਰਹੀ ਹੈ ਅਤੇ ਹੁਣ ਜਦੋਂ ਇਸ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਤਾਂ ਇਸ ਨੇ ਦਰਸ਼ਕਾਂ ਦੀਆਂ ਉਮੀਦਾਂ ਨੂੰ ਵਧਾ ਦਿਤਾ ਹੈ।

ਪੰਜਾਬੀ ਸਿਨੇਮਾ 'ਚ ਕਾਮੇਡੀ ਫਿਲਮਾਂ ਦਾ ਇਕ ਵੱਡਾ ਰੁਝਾਨ ਵੀ ਸ਼ੁਰੂ ਕੀਤਾ ਸੀ। ਫਿਲਮ 'ਚ ਗਿੱਪੀ ਗਰੇਵਾਲ ਤੋਂ ਇਲਾਵਾ ਸੋਨਮ ਬਾਜਵਾ, ਬੀਨੂੰ ਢਿੱਲੋਂ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਕਵਿਤਾ ਕੌਸ਼ਕ, ਨਾਸਿਰ ਢਿੱਲੋਂ, ਸ਼ਿੰਦਾ ਗਰੇਵਾਲ, ਹਾਰਬੀ ਸਾਂਘਾ ਅਤੇ ਰੁਪਿੰਦਰ ਰੂਪੀ ਮੁੱਖ ਭੂਮਿਕਾ 'ਚ ਹਨ। ਇਸ ਫਿਲਮ ਦੀ ਉਡੀਕ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ, ਜਿਹੜੀ ਹੁਣ ਰਿਲੀਜ਼ ਲਈ ਤਿਆਰ ਹੈ। ਕੈਰੀ ਆਨ ਜੱਟਾ' ਅਤੇ ਇਸਦਾ ਸੀਕਵਲ ਸਾਨੂੰ ਅੱਜ ਤੱਕ ਨਹੀਂ ਭੁੱਲਿਆ, 'ਕੈਰੀ ਆਨ ਜੱਟਾ 3 ਵਿਚ ਤਿਗੁਣਾ  ਹਾਸਾ ਤੇ ਮਨੋਰੰਜਨ ਹੋਣਾ  ਲਾਜ਼ਮੀ ਹੈ। 'ਕਾਮੇਡੀ ਦੇ ਬਾਦਸ਼ਾਹ' ਸਮੀਪ ਕੰਗ ਦੁਆਰਾ ਨਿਰਦੇਸ਼ਤ, 'ਕੈਰੀ ਆਨ ਜੱਟਾ 3' ਇਕ ਪੂਰੀ ਤਰ੍ਹਾਂ ਪਰਿਵਾਰਕ ਕਾਮੇਡੀ ਹੋਣ ਦਾ ਵਾਅਦਾ ਕਰਦੀ ਹੈ।

ਫਿਲਮ ਦਾ ਟ੍ਰੇਲਰ ਮਜ਼ੇਦਾਰ ਹੈ ਅਤੇ ਦਰਸ਼ਕਾਂ ਵਿਚ ਪਹਿਲਾਂ ਹੀ ਉਮੀਦਾਂ ਦੀ ਇਕ ਉੱਚ ਪੱਟੀ ਨੂੰ ਸੈੱਟ ਕਰ ਚੁੱਕਾ ਹੈ। ਫਿਲਮ ਦੇ ਕਈ ਗੀਤ ਵੀ ਰਿਲੀਜ਼ ਹੋ ਚੁੱਕੇ ਹਨ ਅਤੇ ਪ੍ਰਸ਼ੰਸਕਾਂ ਵਲੋਂ ਬੇਹਿਸਾਬ ਪਿਆਰ ਅਤੇ ਪ੍ਰਸ਼ੰਸਾ ਪ੍ਰਾਪਤ ਕਰ ਰਹੇ ਹਨ। ਕਾਮੇਡੀ, ਰੋਮਾਂਸ ਅਤੇ ਮਨੋਰੰਜਨ ਨਾਲ ਭਰਪੂਰ ਫਿਲਮ ਯਕੀਨੀ ਤੌਰ 'ਤੇ ਦੇਖਣ ਤੋਂ ਬਾਅਦ ਇਕ ਸ਼ਾਨਦਾਰ ਅਨੁਭਵ ਹੋਵੇਗਾ। ਵਿਸ਼ਵ ਪੱਧਰ 'ਤੇ ਦਰਸ਼ਕਾਂ ਨੂੰ ਜੋੜਨ ਲਈ ਭਵਿੱਖ ਦੀਆਂ ਪੰਜਾਬੀ ਫਿਲਮਾਂ ਲਈ ਇਹ ਫਿਲਮ ਨੇ ਦਰਵਾਜ਼ੇ ਖੋਲ ਦਿੱਤੇ ਹਨ। ਕੈਰੀ ਆਨ ਜੱਟਾ 3" ਨੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਐਡਵਾਂਸ ਬੁਕਿੰਗਾਂ ਵਿਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ। ਅਡਵਾਂਸ ਬੁਕਿੰਗਾਂ ਵਿਚ ਅਸਾਧਾਰਨ ਵਾਧੇ ਦੇ ਨਾਲ, ਫਿਲਮ ਰਿਕਾਰਡ ਤੋੜਨ ਅਤੇ ਬਾਕਸ ਆਫਿਸ 'ਤੇ ਇਕ ਸ਼ਾਨਦਾਰ ਯਾਤਰਾ ਸ਼ੁਰੂ ਕਰਨ ਅਤੇ ਦਰਸ਼ਕਾਂ ਦੇ ਦਿਲਾਂ ਨੂੰ ਖਿੱਚਣ ਦੇ ਰਾਹ 'ਤੇ ਤਿਆਰ ਖੜੀ ਜਾਪਦੀ ਹੈ। ਇੰਨਾ ਹੀ ਨਹੀਂ ਦੋਵਾਂ ਭਾਗਾਂ ਨੇ ਦਰਸ਼ਕਾਂ ਦਾ ਬਰਾਬਰ ਮਨੋਰੰਜਨ ਕੀਤਾ ਹੈ ਜੋ ਤੀਜੇ ਭਾਗ ਵਿਚ ਹੋਣਾ ਵੀ ਲਾਜ਼ਮੀ ਹੈ।