Diljit Dosanjh ਦੇ ਹੱਕ ਵਿੱਚ ਆਏ ਪੰਜਾਬੀ ਅਦਾਕਾਰ Dev Kharoud
'ਜਿਹੜੀਆਂ ਫ਼ਿਲਮਾਂ ਪਾਕਿ ਹਮਲੇ ਤੋਂ ਪਹਿਲਾਂ ਬਣੀਆਂ ਨੇ ਉਨ੍ਹਾਂ ਨੂੰ ਰਿਲੀਜ਼ ਕਰਨਾ ਚਾਹੀਦਾ'
Punjabi actor Dev Kharoud came out in support of Diljit Dosanjh
ਚੰਡੀਗੜ੍ਹ: ਪੰਜਾਬੀ ਅਦਾਕਾਰ ਦੇਵ ਖਰੌੜ ਨੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫਿ਼ਲਮ ਸਰਦਾਰ ਜੀ 3 ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇਕਿਹਾ ਹੈ ਕਿ ਜਿਹੜੀਆਂ ਫ਼ਿਲਮਾਂ ਪਾਕਿ ਹਮਲੇ ਤੋਂ ਪਹਿਲਾਂ ਬਣੀਆਂ ਨੇ ਉਨ੍ਹਾਂ ਨੂੰ ਰਿਲੀਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦਿਲਜੀਤ ਦੀ ਫਿਲਮ ਉੱਤੇ ਕਰੋੜਾਂ ਰੁਪਏ ਖਰਚੇ ਗਏ ਹਨ।
ਉਨ੍ਹਾਂ ਨੇ ਕਿਹਾ ਹੈ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਸਾਰੇ ਲੋਕ ਫਿ਼ਲਮ ਦੇਖਣ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ। ਉਨ੍ਹਾਂ ਨੇ ਕਿਹਾ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਜਿਹੜੀ ਤਲਖੀ ਵਧੀ ਸੀ ਉਸ ਕਾਰਨ ਪਾਕਿ ਕਲਾਕਾਰ ਦੇ ਬਿਆਨਾਂ ਨੂੰ ਲੈਕੇ ਬਾਈਕਾਟ ਕਰਨਾ ਬਣਦਾ ਹੈ। ਪਰਜਿਹੜੀਆਂ ਫਿਲਮਾਂ ਹਮਲੇ ਤੋਂ ਪਹਿਲਾਂ ਦੀਆਂ ਹਨ ਉਨ੍ਹਾਂ ਨੂੰ ਰਿਲੀਜ਼ ਕਰਨਾ ਚਾਹੀਦਾ ਹੈ।