ਜਨਮਦਿਨ ਮੁਬਾਰਕ ਕਾਦਿਰ ਥਿੰਦ : ਜਾਣੋ ਗਾਇਕ ਕਾਦਿਰ ਥਿੰਦ ਬਾਰੇ ਕੁਝ ਦਿਲਚਸਪ ਤੱਥ

ਏਜੰਸੀ

ਮਨੋਰੰਜਨ, ਪਾਲੀਵੁੱਡ

2015 ਵਿੱਚ, ਕਾਦਿਰ ਨੂੰ ਪੰਜਾਬੀ ਸੰਗੀਤ ਦੇ ਬੈਸਟ ਡੈਬਿਊ ਵੋਕਲਿਸਟ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ।

photo

 

ਚੰਡੀਗੜ੍ਹ (ਮੁਸਕਾਨ ਢਿੱਲੋਂ): ਜਿਵੇਂ ਕਿ ਅਸੀਂ 28 ਜੁਲਾਈ ਨੂੰ  ਮਲਟੀ-ਟੈਲੇਂਟਿਡ ਅਤੇ ਹਰ ਕਿਸੇ ਨੂੰ ਖਾਸ ਕਰਕੇ ਫੀਮੇਲ ਫੈਨਸ  ਨੂੰ ਆਪਣੀ ਲੁੱਕ ਨਾਲ ਆਪਣਾ ਫੈਨ ਬਣਾਉਣ ਵਾਲੇ  ਗਾਇਕ ਕਾਦਿਰ ਥਿੰਦ ਦਾ ਜਨਮਦਿਨ ਮਨਾ ਰਹੇ ਹਾਂ। ਪੰਜਾਬੀ ਗਾਇਕ ਜਿਸ ਨੇ ਆਪਣੇ ਸਿੰਗਲ ਟਰੈਕ  "ਰਾਉਂਡ," "ਐਂਡ ਜੱਟੀ" ਅਤੇ "7 ਟੈਟੂ" ਨਾਲ ਫੇਮ ਹਾਂਸਿਲ ਕੀਤੀ,ਆਓ ਉਸਦੇ ਜੀਵਨ 'ਤੇ ਇੱਕ ਡੂੰਘਾਈ ਨਾਲ ਨਜ਼ਰ ਮਾਰੀਏ ਅਤੇ  ਕੁਝ ਦਿਲਚਸਪ ਤੱਥਾਂ ਦੀ ਖੋਜ ਕਰੀਏ ਜੋ ਅਸਲ ਵਿੱਚ ਉਸਦੀ ਪ੍ਰਭਾਵਸ਼ਾਲੀ ਸ਼ਖਸੀਅਤ ਨੂੰ ਪਰਿਭਾਸ਼ਿਤ ਕਰਦੇ ਹਨ।

ਕਾਦਿਰ ਥਿੰਦ ਦੇ ਗਾਇਕੀ ਕਰੀਅਰ ਵਿੱਚ ਅਸਲੀ ਮੋੜ ਜਿਹਨੇ ਓਹਨਾ ਦੀ ਜ਼ਿੰਦਗੀ ਬਦਲ ਦਿਤੀ 2016 ਦਾ ਉਹ ਹਿੱਟ ਗੀਤ "ਐਂਡ ਜੱਟੀ" ਸੀ। ਇਸ ਧਮਾਕੇਦਾਰ ਗਾਣੇ ਤੋਂ ਬਾਅਦ ਪੰਜਾਬੀ ਸੰਗੀਤ ਜਗਤ ਵਿੱਚ ਕਾਦਿਰ ਥਿੰਦ ਦਾ ਨਾਂ ਗੂੰਜਣ ਲੱਗਾ।ਉਹ 2015 ਤੋਂ ਸੰਗੀਤ ਜਗਤ ਵਿੱਚ ਐਕਟਿਵ ਹਨ।

2015 ਵਿੱਚ, ਕਾਦਿਰ ਨੂੰ ਪੰਜਾਬੀ ਸੰਗੀਤ ਦੇ ਬੈਸਟ ਡੈਬਿਊ ਵੋਕਲਿਸਟ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ।ਇਸ ਤੋਂ ਬਾਅਦ ਪਿੱਛੇ ਮੁੜ ਕੇ ਦੇਖਣ ਲਈ ਕੁਝ ਵੀ ਨਹੀਂ ਸੀ ਅਤੇ ਉਹ ਅੱਗੇ ਵੱਧ ਦੇ ਗਏ।

ਕਾਦਿਰ ਫਿਰ ਸੰਗੀਤ ਜਗਤ 'ਤੇ ਰਾਜ ਕਰਨ ਲਈ ਇੱਕ ਮਿਊਜ਼ਿਕ ਟਰੈਕ "ਗੱਲਾਂ ਮੁਕ ਜਾਣੀਆਂ" ਲੈ ਕੇ ਆਏ ਸੀ । ਇਸ ਗੀਤ ਨੂੰ ਖਾਸ ਬਣਾਉਣ ਵਾਲੀ ਗੱਲ ਇਹ ਹੈ ਕਿ ਕਲਾਕਾਰ ਨੇ ਇਸ ਗੀਤ ਰਾਹੀਂ ਲੋਕਾਂ ਨੂੰ ਪਿਆਰ ਵਿਚ ਡੁੱਬ ਜਾਂ ਲਈ ਮਜ਼ਬੂਰ ਕੀਤਾ।ਥਿੰਦ ਨੇ ਆਪਣੇ ਗਾਇਕੀ ਦੇ ਹੁਨਰ ਨੂੰ ਨਿਖਾਰਨ ਲਈ "ਉਸਤਾਦ ਸਰਦੂਲ ਸਿੰਘ" ਤੋਂ ਟ੍ਰੇਨਿੰਗ ਲਈ।

ਕਾਦਿਰ ਥਿੰਦ ਦਾ ਜਨਮ 27 ਜੁਲਾਈ 1994 ਨੂੰ ਮਲੇਰਕੋਟਲਾ, ਜ਼ਿਲ੍ਹਾ ਸੰਗਰੂਰ, ਪੰਜਾਬ, ਭਾਰਤ ਵਿਖੇ ਹੋਇਆ ਸੀ।ਦਿਲਚਸਪ ਗੱਲ ਇਹ ਹੈ ਕਿ ਥਿੰਦ ਨੂੰ ਤਬਲਾ ਵਜਾਉਣ ਦਾ ਸ਼ੌਕ ਵੀ ਸੀ, ਜੋ ਸ਼ੌਂਕ ਉਨ੍ਹਾਂ ਨੇ ਤਿੰਨ ਸਾਲ ਗੁਰਦੁਆਰੇ ਵਿਚ ਪੂਰਾ ਕੀਤਾ। ਸੰਗੀਤ ਲਈ ਇਹ ਪਿਆਰ ਇਥੇ ਤਕ ਹੀ ਨਹੀਂ ਸਗੋਂ ਹੋਰ ਯੰਤਰਾਂ ਤੱਕ ਵੀ ਵਧਿਆ।

ਇਕ ਸ਼ਾਨਦਾਰ ਗੀਤ ਤੋਂ ਸ਼ੁਰੂ ਹੋਏ ਸਫ਼ਰ ਨੇ ਇਸ ਕਲਾਕਾਰ ਨੂੰ ਉਸ ਪੱਧਰ 'ਤੇ ਪਹੁੰਚਾਇਆ ਹੈ ਜਿੱਥੇ ਉਸ ਦਾ ਹਾਰਡ ਵਰਕ ਨਵੇਂ ਆਉਣ ਵਾਲੇ ਗਾਇਕਾਂ ਲਈ ਇੰਸਪੀਰੇਸ਼ਨ ਲਾਜ਼ਿਮੀ ਬਣੇਗਾ।