ਹੁਨਰ ਦਾ ਪਿਟਾਰਾ ਜਿਸਦਾ ਨਾਂ ਲਵ ਪੰਨੂ,ਆਪਣੇ ਘਰ ਤੋ ਕੀਤੀ ਸੀ ਗਾਇਕੀ ਸਫ਼ਰ ਦੀ ਸ਼ੁਰੁਆਰ

ਏਜੰਸੀ

ਮਨੋਰੰਜਨ, ਪਾਲੀਵੁੱਡ

ਉਭਰਦੇ ਗਾਇਕ ਲਵ ਪੰਨੂ ਨੇ ਵੀ ਇਸੇ ਹੀ ਤਰ੍ਹਾਂ ਆਪਣੇ ਗਾਇਕੀ ਦੇ ਸਫਰ ਦੀ ਸ਼ੁਰੂਆਤ ਆਪਣੀ ਮਾਂ ਤੋਂ ਕੀਤੀ ਸੀ

PHOTO

 

ਚੰਡੀਗੜ੍ਹ (ਮੁਸਕਾਨ ਢਿਲੋਂ) :"ਜਿਨ੍ਹਾਂ ਦੀਆ ਹੀਰਾਂ ਬਾਹਰ ਗਈਆਂ ਰੋਂਦੇ ਗੱਭਰੂ ਕੁੰਡੇ ਲਾਕੇ" ਜਦੋਂ ਤੋਂ ਇਹ ਟਰੈਕ ਪਹਿਲੀ ਵਾਰ ਵਾਇਰਲ ਹੋਇਆ, ਉਦੋਂ ਤੋਂ ਹੀ ਲਵ ਪੰਨੂ ਦਾ ਨਾਂ ਹਰ ਉਸ ਮੁੰਡੇ ਦੀ ਪਲੇਲਿਸਟ ਵਿਚ ਸ਼ਾਮਿਲ ਹੋ ਗਿਆ ਹੈ, ਜਿਸਦਾ ਸੱਜਣ ਸਮੁੰਦਰਾਂ ਪਾਰ ਉਡਾਰੀ ਮਾਰ ਕੇ ਪਿਆਰ ਵਾਲੇ ਰੰਗ ਧੁੰਧਲੇ ਕਰ ਗਿਆ। ਇਸ ਗੀਤ ਨੇ ਦੁਨੀਆਂ ਭਰ ਦੇ ਲੱਖਾਂ ਲੋਕਾਂ ਦੀ ਵਾਹ-ਵਾਹੀ ਖੱਟੀ ਅਤੇ ਗਾਇਕ ਲਈ ਸਕਸੈਸ ਅਤੇ ਸਫਲਤਾ ਦੇ ਨਵੇਂ ਦਰਵਾਜ਼ੇ ਖੋਲ੍ਹ ਦਿਤੇ। ਇਸ ਬਾਕਮਾਲ ਗੀਤ ਦੇ ਰਿਲੀਜ ਹੋਣ ਤੋਂ ਬਾਅਦ ਪ੍ਰਦੇਸ਼ ਬੈਠੀਆਂ ਹੀਰਾਂ ਵੀ ਗਾਇਕ ਦੀ ਫੈਨ ਹੋ ਗਈਆਂ। ਉਨ੍ਹਾਂ ਦੇ ਪ੍ਰਸ਼ੰਸਕ ਉਸ ਹਰ ਚੀਜ਼ ਲਈ ਉਨ੍ਹਾਂ ਦਾ ਸਮਰਥਨ ਕਰਦੇ ਹਨ ਜੋ ਗੀਤ ਉਹ ਮਾਰਕੀਟ ਵਿਚ ਲਿਆਉਂਦੇ ਹਨ।

ਕਹਿੰਦੇ ਹਨ ਕੇ ਬੱਚੇ ਬਹੁਤੀਆਂ ਗੱਲਾਂ ਆਪਣੇ ਪਰਿਵਾਰ ਦੇ ਜੀਆਂ ਕੋਲੋਂ ਸਿੱਖਦੇ ਹਨ। ਅਜਿਹੇ ਸਮੇ ਹੀ ਬੱਚੇ ਕੁਝ ਗੁਣ ਅਤੇ ਕਲਾਵਾਂ ਨੂੰ ਸਿੱਖ ਜਾਂਦੇ ਨੇ ਜੋ ਉਨ੍ਹਾਂ ਦੀ ਜ਼ਿੰਦਗੀ ਨੂੰ ਪ੍ਰਵਾਨ ਚੜਾਉਣ ਲਈ ਕਾਫੀ ਹੁੰਦੇ ਹਨ। ਉਭਰਦੇ ਗਾਇਕ ਲਵ ਪੰਨੂ ਨੇ ਵੀ ਇਸੇ ਹੀ ਤਰ੍ਹਾਂ ਆਪਣੇ ਗਾਇਕੀ ਦੇ ਸਫਰ ਦੀ ਸ਼ੁਰੂਆਤ ਆਪਣੀ ਮਾਂ ਤੋਂ ਕੀਤੀ ਸੀ।ਉਨ੍ਹਾਂ ਦੀ ਸ਼ਾਨਦਾਰ ਸੁਮੇਲ ਵਾਲੀ ਦਿਲ ਨੂੰ ਖਿੱਚ ਪਾਉਂਦੀ ਆਵਾਜ਼ ਉਨ੍ਹਾਂ ਦੀ ਮਾਂ ਵੱਲੋ ਬਖਸ਼ੀ ਹੋਈ ਅਨਮੋਲ ਦਾਤ ਹੈ, ਮਾਂ ਦਾ ਘਰ ਵਿਚ ਗੁਣਗੁਣਾਉਣਾ ਪੁੱਤ ਨੂੰ ਲੋਕਾਂ ਦੇ ਦਿਲਾਂ ਦੀ ਧੜਕਣ ਬਣਾ ਗਿਆ। ਉਨ੍ਹਾਂ ਨੇ ਆਪਣੇ ਗਾਇਕੀ ਸਫ਼ਰ ਦੀ ਸ਼ੁਰੂਆਤ ਅਧਿਕਾਰਤ ਤੌਰ ਤੇ 2017 ਵਿਚ ਕੀਤੀ ਜਿਸ ਤੋਂ ਬਾਅਦ ਉਹ ਗਾਇਕੀ ਵੱਲ ਇਸ ਕਦਰ ਪਰਤੇ ਕਿ ਸਾਡੀ ਝੋਲੀ ਵਿਚ 'ਗੁਲਾਬ', 'ਘੁੰਘਰੂ', 'ਕੁੰਡੀ ਮੁੱਛ', 'ਪੈਰਾਸੀਟਾਮੋਲ' ਅਤੇ ਹਾਲ ਹੀ ਵਿਚ ਰਿਲੀਜ਼ ਹੋਇਆ ਇਕ ਸ਼ਾਨਦਾਰ ਗੀਤ 'ਕਮਾਲ ਦੀ ਗੱਲ ਆ' ਪਾ ਦਿਤੇ। ਇਹ ਉਨ੍ਹਾਂ ਦੇ ਜੋਸ਼ ਅਤੇ ਜਨੂੰਨ ਦਾ ਕਾਰਨ ਹੈ ਕਿ ਲਵ ਨੇ ਆਪਣੇ ਲਈ ਲੋਕਾਂ ਦੇ ਦਿਲਾਂ ਵਿਚ ਜਗ੍ਹਾ ਬਣਾਈ ਹੈ। ਇਸ ਉਭਰਦੇ ਸਿਤਾਰੇ ਦਾ ਜਨਮ 1 ਫਰਵਰੀ,1998 ਨੂੰ ਪਾਤੜਾਂ, ਪੰਜਾਬ ਦੇ ਪਿੰਡ ਜਿਓਣਪੂਰਾ ਵਿਚ ਹੋਇਆ ਸੀ। ਆਪਣੇ ਕਾਲਜ ਦੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ,ਪਟਿਆਲਾ ਵਿਚ ਕਰਦੇ ਹੋਏ ਉਹ ਆਪਣੇ ਭਵਿੱਖ ਨੂੰ ਨਿਖਾਰਨ ਲਈ ਹੱਥ ਅਜ਼ਮਾ ਰਹੇ ਹਨ।

ਇਸ ਤੋਂ ਇਲਾਵਾ ਉਨ੍ਹਾਂ ਦਾ ਇਕ ਹੋਰ ਧਮਾਕੇਦਾਰ ਗੀਤ "ਮੌਜਾਂ ਲੁੱਟਦਾ" 29  ਜੁਲਾਈ ਨੂੰ ਐਂਟਰੀ ਕਰਨ ਨੂੰ ਬਿਲਕੁਲ ਤਿਆਰ ਹੈ, ਦਸ ਦਈਏ ਕਿ ਇਹ ਗੀਤ ਮਿਡਲੈਂਡ ਰਿਕਾਰਡਜ਼ ਦੇ ਬੈਨਰ ਹੇਠ ਰਿਲੀਜ਼ ਹੋਣ ਵਾਲਾ ਹੈ। ਗੀਤਕਾਰ ਜਸ਼ਨਜੀਤ ਦੁਆਰਾ ਇਸ ਗਾਣੇ ਦੇ ਬੋਲ ਲਿਖੇ ਗਏ ਹਨ ਅਤੇ ਮਿਊਜ਼ਿਕ ਅਕਾਸ਼ ਵਾਲੀਆ ਨੇ ਦਿਤਾ ਹੈ। ਹੁਣ, ਸਾਨੂੰ ਇਹ ਦੇਖਣ ਦੀ ਉਡੀਕ ਹੈ ਕਿ ਲਵ ਪੰਨੂ ਨੇ ਸਾਡੇ ਲਈ ਕੀ ਬਣਾਇਆ ਹੈ।