ਹੈਪੀ ਰਾਏਕੋਟੀ ਦਾ ਯੂਟਿਊਬ ਚੈਨਲ ਹੈਕ, ਕਿਹਾ- ਕਈ ਸੱਜਣਾਂ ਨੇ ਬਹੁਤ ਕੋਸ਼ਿਸ਼ ਕੀਤੀ, ਕਿਸੇ ਦਿਨ ਖੁੱਲ੍ਹ ਕੇ ਬੋਲਾਂਗਾ
ਰਾਏਕੋਟੀ ਨੇ ਇਸ ਮਾਮਲੇ ਦੀ ਸ਼ਿਕਾਇਤ ਯੂ-ਟਿਊਬ ਚੈਨਲ ਆਦਿ 'ਤੇ ਵੀ ਦਿੱਤੀ ਹੈ, ਤਾਂ ਜੋ ਉਨ੍ਹਾਂ ਦਾ ਚੈਨਲ ਜਲਦ ਤੋਂ ਜਲਦ ਸ਼ੁਰੂ ਕੀਤਾ ਜਾ ਸਕੇ
ਚੰਡੀਗੜ੍ਹ - ਪੰਜਾਬੀ ਗਾਇਕ ਹੈਪੀ ਰਾਏਕੋਟੀ ਦਾ ਯੂਟਿਊਬ ਚੈਨਲ ਹੈਕ ਹੋ ਗਿਆ ਹੈ। ਰਾਏਕੋਟੀ ਨੇ ਬੀਤੀ ਰਾਤ ਇੰਸਟਾਗ੍ਰਾਮ 'ਤੇ ਇਕ ਪੋਸਟ ਪਾ ਕੇ ਇਸ ਦੀ ਜਾਣਕਾਰੀ ਦਿੱਤੀ ਸੀ। ਚੈਨਲ ਹੈਕ ਹੋਣ 'ਤੇ ਉਸ ਨੂੰ ਕੁਝ ਸਮਰਥਕਾਂ ਦੇ ਫੋਨ ਆਏ ਸਨ। ਜਿਸ ਤੋਂ ਬਾਅਦ ਉਸ ਨੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕੀਤੀ। ਰਾਏਕੋਟੀ ਦੇ ਇਸ ਚੈਨਲ 'ਤੇ 6 ਲੱਖ ਤੋਂ ਵੱਧ ਸਬਸਕ੍ਰਾਈਬਰ ਸਨ।
ਹੈਪੀ ਰਾਏਕੋਟੀ ਨੇ ਅਪਣਈ ਪੋਸਟ ਵਿਚ ਲਿਖਿਆ ਕਿ ਇਸ ਸਾਲ ਬਹੁਤ ਕੁਝ ਹੋਇਆ, ਮੈਨੂੰ ਰੌਲਾ ਪਾਉਣ ਦੀ ਆਦਤ ਨਹੀਂ, ਮੇਰੇ ਕਈ ਸੱਜਣਾਂ ਨੇ ਬਹੁਤ ਕੋਸ਼ਿਸ਼ ਕੀਤੀ, ਕੋਈ ਗੱਲ ਨਹੀਂ। ਕਿਸੇ ਦਿਨ ਮੈਂ ਖੁੱਲ੍ਹ ਕੇ ਬੋਲਾਂਗਾ, ਬੱਸ ਜੁੜੇ ਰਹੋ। ਉਨ੍ਹਾਂ ਅੱਗੇ ਲਿਖਿਆ ਕਿ ਤੋਤਿਆਂ ਲਈ ਬਹੁਤ ਸਾਰੇ ਬਾਗ ਹਨ।
ਰਾਏਕੋਟੀ ਨੇ ਇਸ ਮਾਮਲੇ ਦੀ ਸ਼ਿਕਾਇਤ ਯੂ-ਟਿਊਬ ਚੈਨਲ ਆਦਿ 'ਤੇ ਵੀ ਦਿੱਤੀ ਹੈ, ਤਾਂ ਜੋ ਉਨ੍ਹਾਂ ਦਾ ਚੈਨਲ ਜਲਦ ਤੋਂ ਜਲਦ ਸ਼ੁਰੂ ਕੀਤਾ ਜਾ ਸਕੇ। ਫਿਲਹਾਲ ਉਹ ਆਪਣੇ ਸਮਰਥਕਾਂ ਨਾਲ ਇੰਸਟਾਗ੍ਰਾਮ 'ਤੇ ਹੀ ਗੱਲਬਾਤ ਕਰ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਹੈਪੀ ਜਲਦ ਹੀ ਆਪਣੇ ਪ੍ਰਸ਼ੰਸਕਾਂ ਲਈ ਇੱਕ ਨਵਾਂ ਗੀਤ ਲੈ ਕੇ ਆਉਣ ਵਾਲੇ ਹਨ।