ਪਾਲੀਵੁੱਡ ਦੀ ਇਹ ਫਿਲਮ ਹੁਣ ਪਾਕਿਸਤਾਨ ਵਿਚ ਵੀ ਮਚਾਏਗੀ ਧਮਾਲਾਂ
ਪੰਜਾਬੀ ਫਿਲਮਾਂ ਬਹੁਤ ਹੀ ਜਿਆਦਾ ਵਧਿਆ ਤਰੀਕੇ.......
ਚੰਡੀਗੜ੍ਹ (ਭਾਸ਼ਾ): ਪੰਜਾਬੀ ਫਿਲਮਾਂ ਬਹੁਤ ਹੀ ਜਿਆਦਾ ਵਧਿਆ ਤਰੀਕੇ ਦੇ ਨਾਲ ਬਣ ਰਹੀਆਂ ਹਨ ਜਿਨ੍ਹਾਂ ਨੂੰ ਬਹੁਤ ਹੀ ਜਿਆਦਾ ਪਿਆਰ ਮਿਲ ਰਿਹਾ ਹੈ। ਪੰਜਾਬੀ ਫਿਲਮ ‘ਸੰਨ ਆਫ ਮਨਜੀਤ ਸਿੰਘ’ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਨੇ ਪ੍ਰੋਡਿਊਸ ਕੀਤਾ ਹੈ। ਹਾਲ ਹੀ ਵਿਚ ਇਸ ਫਿਲਮ ਨੂੰ ਲੈ ਕੇ ਇਕ ਚੰਗੀ ਖਬਰ ਆਈ ਹੈ। ਦੱਸ ਦਈਏ ਕਿ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਵਲੋਂ ਪ੍ਰੋਡਿਊਸ ਕੀਤੀ ਫਿਲਮ ‘ਸੰਨ ਆਫ ਮਨਜੀਤ ਸਿੰਘ’ ਹੁਣ ਪਾਕਿਸਤਾਨ ਵਿਚ ਵੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਕਪਿਲ ਸ਼ਰਮਾ ਨੇ ਅਪਣੇ ਆਫੀਸ਼ੀਅਲ ਅਕਾਉਂਟ ‘ਤੇ ਸਾਂਝੀ ਕੀਤੀ ਹੈ।
ਕਪਿਲ ਨੇ ਇਸ ਦੀ ਇਕ ਪੋਸਟ ਨੂੰ ਅਪਣੇ ਫੇਸਬੁੱਕ ਅਕਾਉਂਟ ਉਤੇ ਵੀ ਸਾਂਝੀ ਕੀਤੀ ਹੈ। ਫਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ‘ਪਬਲਿਕ ਦੀ ਡਿਮਾਂਡ ਉਤੇ ਅਸੀਂ 30 ਨਵੰਬਰ ਨੂੰ ‘ਸੰਨ ਆਫ ਮਨਜੀਤ ਸਿੰਘ’ ਫਿਲਮ ਪਾਕਿਸਤਾਨ ਵਿਚ ਰਿਲੀਜ਼ ਕਰ ਰਹੇ ਹਾਂ।‘ ਦੱਸ ਦਈਏ ਕਿ ਕਪਿਲ ਸ਼ਰਮਾ ਨੇ ਜਿਹੜਾ ਪੋਸਟਰ ਸਾਂਝਾ ਕੀਤਾ ਉਸ ਵਿਚ ਪਾਕਿਸਤਾਨ ਦੇ ਸਿਨੇਮਾਘਰਾਂ ਦੀ ਲਿਸਟ ਹੈ। ਜਿਸ ਵਿਚ ਵੱਖ-ਵੱਖ ਸਿਨੇਮਾਘਰਾਂ ਦੇ ਨਾਂਅ ਲਿਖੇ ਹੋਏ ਹਨ। ਇਹ ਫਿਲਮ ਭਾਰਤ ਵਿਚ 12 ਅਕਤੂਬਰ 2018 ਨੂੰ ਰਿਲੀਜ਼ ਹੋਈ ਸੀ।
ਜਿਸ ਨੂੰ ਕਾਫੀ ਭਰਮਾ ਹੁੰਗਾਰਾ ਮਿਲਿਆ ਸੀ। ਦੱਸ ਦਈਏ ਕਿ ਇਸ ਫਿਲਮ ਵਿਚ ਗੁਰਪ੍ਰੀਤ ਘੁੱਗੀ ਤੋਂ ਇਲਾਵਾ ਮਸ਼ਹੂਰ ਕਲਾਕਾਰ ਬੀ.ਐੱਨ.ਸ਼ਰਮਾ, ਕਰਮਜੀਤ ਅਨਮੋਲ, ਹਾਰਬੀ ਸੰਘਾ, ਮਲਕੀਤ ਰੌਣੀ, ਜਪਜੀ ਖਹਿਰਾ, ਤਾਨੀਆ ਤੇ ਦਮਨਪ੍ਰੀਤ ਸਿੰਘ ਵਰਗੇ ਪੰਜਾਬੀ ਸਿਤਾਰੇ ਸ਼ਾਮਲ ਹਨ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ‘ਸੰਨ ਆਫ ਮਨਜੀਤ ਸਿੰਘ’ ਪਾਕਿਸਤਾਨ ਦੇ ਸਰੋਤਿਆਂ ਨੂੰ ਇਮੋਸ਼ਨਲ ਕਰਨ ਵਿਚ ਕਾਮਯਾਬ ਹੁੰਦੀ ਹੈ ਜਾਂ ਨਹੀਂ।
ਫਿਲਮ ਦੀ ਸਟੋਰੀ ਪਾਕਿਸਤਾਨ ਦੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਲਗਦੀ ਹੈ ਇਹ ਤਾਂ ਉਹੀ ਦੱਸਣਗੇ ਪਰ ਜਿਸ ਤਰ੍ਹਾਂ ਭਾਰਤ ਵਿਚ ਫਿਲਮ ਨੂੰ ਬਹੁਤ ਜਿਆਦਾ ਪਸੰਦ ਕੀਤਾ ਗਿਆ ਹੈ ਲਗਦਾ ਹੈ ਕਿ ਇਹ ਫਿਲਮ ਪਾਕਿਸਤਾਨ ਦੇ ਲੋਕਾਂ ਦੇ ਦਿਲਾਂ ਵਿਚ ਅਪਣੀ ਜਗ੍ਹਾ ਬਣਾ ਲਵੇਗੀ।