Karan Aujla’s IWAAD Tour : ਕਰਨ ਔਜਲਾ ਨੇ ਪ੍ਰਸ਼ੰਸਕਾਂ ਨੂੰ ਦਿਤੀ ਖ਼ੁਸ਼ਖਬਰੀ, IWAAD ਟੂਰ ਬਾਰੇ ਸਾਂਝੀ ਕੀਤੀ ਜਾਣਕਾਰੀ

ਏਜੰਸੀ

ਮਨੋਰੰਜਨ, ਪਾਲੀਵੁੱਡ

Karan Aujla’s IWAAD Tour : ਜਲਦ ਹੋਵੇਗਾ ਅਧਿਾਕਾਰਤ ਐਲਾਨ 

Image of Punjabi Singer Karan Aujla.

Karan Aujla gives good news to fans, shares information about IWAAD tour Latest News in Punjabi : ਜਾਣਕਾਰੀ ਅਨੁਸਾਰ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਰੈਪਰ ਅਤੇ ਗਾਇਕ ਕਰਨ ਔਜਲਾ ਜਿਸ ਨੂੰ ਨੌਜਵਾਨ ਤੇ ਬੱਚੇ ਜ਼ਿਆਦਾ ਸੁਣਨਾ ਪਸੰਦ ਕਰਦੇ ਹਨ ਤੇ ਉਨ੍ਹਾਂ ਦੇ ਗੀਤ ਹਮੇਸ਼ਾਂ ਉਨ੍ਹਾਂ ਦੇ ਦਿਲਾਂ ’ਚ ਛਾਏ ਰਹਿੰਦੇ ਹਨ। ਉਨ੍ਹਾਂ ਨੂੰ ਭਾਰਤ ਹੀ ਨਹੀਂ ਵਿਦੇਸ਼ਾ ’ਚ ਵੀ ਉਨ੍ਹਾਂ ਦੇ ਗੀਤਾਂ ਦੀ ਚਰਚਾ ਹੁੰਦੀ ਰਹਿੰਦੀ ਹੈ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੇ ਸ਼ੋਅਜ਼ ਤੇ ਗੀਤਾਂ ਦੀ ਬੇ-ਸਬਰੀ ਨਾਲ ਉਡੀਕ ਕਰਦੇ ਹਨ। ਜਿਸ ਦਾ ਅੰਦਾਜ਼ਾ ਉਨ੍ਹਾਂ ਦੇ ਸ਼ੋਅਜ਼ ਦੀਆਂ ਟਿਕਟਾਂ ਦੀ ਵਿਕਰੀ ਤੋਂ ਲਗਾਇਆ ਜਾ ਸਕਦਾ ਹੈ।

ਜਾਣਕਾਰੀ ਅਨੁਸਾਰ ਹਾਲ ਹੀ ’ਚ ਗਾਇਕ ਕਰਨ ਔਜਲਾ ਨੇ ਅਪਣੇ ਵਿਦੇਸ਼ਾ ਪ੍ਰਸ਼ੰਸਕਾਂ ਨੂੰ ਖ਼ੁਸ਼ਖਬਰੀ ਦਿੰਦੇ ਹੋਏ ਅਪਣੇ ਵਿਦੇਸ਼ੀ IWAAD ਟੂਰ ਦੀ ਜਾਣਕਾਰੀ ਦਿਤੀ ਹੈ। ਇਸ ਦੌਰਾਨ ਉਨ੍ਹਾਂ ਦੇ ਸ਼ੋਅ ਅਮਰੀਕਾ, ਯੂਰਪ ਤੇ ਕੈਨੇਡਾ ’ਚ ਹੋਣਗੇ। ਜਿਸ ਦਾ ਅਧਿਕਾਰਤ ਐਲਾਨ ਅਗਲੇ ਮੰਗਲਵਾਰ ਨੂੰ ਹੋਵੇਗਾ ਤੇ ਪੂਰਾ ਸ਼ਡਿਊਲ ਸਪੱਸ਼ਟ ਹੋ ਜਾਵੇਗਾ।

ਉਨ੍ਹਾਂ ਨੇ ਇਹ ਜਾਣਕਾਰੀ ਅਪਣੇ ਸੋਸ਼ਲ ਮੀਡੀਆ ਦੇ ਐਕਸ ’ਤੇ ਜਾਣਕਾਰੀ ਸਾਂਝਾ ਕੀਤੀ। ਜਿਸ ਨਾਲ ਵਿਦੇਸ਼ਾ ’ਚ ਬੈਠੇ ਉਨ੍ਹਾਂ ਦੇ ਪ੍ਰਸ਼ੰਸਕਾਂ ’ਚ ਖ਼ੁਸ਼ੀ ਮਾਹੌਲ ਹੈ। ਤੁਹਾਨੂੰ ਦੱਸ ਦਈਏ ਕਿ ਹਾਲ ਹੀ ’ਚ ਉਨ੍ਹਾਂ ਗੀਤ ‘ਤੌਬਾ-ਤੌਬਾ’ ਨੇ ਹਰ ਪਾਸੇ ਧੂੰਮਾਂ ਪਾਈਆਂ ਸਨ ਤੇ ਕਮਾਈ ਦਾ ਇਕ ਨਵਾਂ ਰਿਕਾਰਡ ਬਣਾਇਆ ਸੀ।