Sidhu moosewala ਨੇ ਮਿਲਣ ਆ ਰਹੇ ਨੇ Fans ਨੂੰ Live ਹੋ ਕੇ ਕਹੀ ਇਹ ਗੱਲ

ਏਜੰਸੀ

ਮਨੋਰੰਜਨ, ਪਾਲੀਵੁੱਡ

ਉਹਨਾਂ ਅੱਗੇ ਕਿਹਾ ਕਿ ਜਦੋਂ ਸਾਰਾ ਮਾਹੌਲ ਠੀਕ ਹੋ ਗਿਆ ਤੇ ਕੋਰੋਨਾ...

Sidhu moosewala Fans Punjabi singer Pollywood

ਚੰਡੀਗੜ੍ਹ: ਪਾਲੀਵੁੱਡ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੂੰ ਕੌਣ ਨਹੀਂ ਜਾਣਦਾ। ਉਹਨਾਂ ਦੇ ਗੀਤਾਂ ਨੇ ਸਿਰਫ ਪੰਜਾਬ ’ਚ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਧੂੰਮਾਂ ਪਾਈਆਂ ਹੋਈਆਂ ਹਨ। ਸਿੱਧੂ ਅਪਣੇ ਚਹੇਤਿਆਂ ਨਾਲ ਜੁੜੇ ਰਹਿਣ ਲਈ ਅਕਸਰ ਹੀ ਸੋਸ਼ਲ ਮੀਡੀਆ ਤੇ ਲਾਈਵ ਹੁੰਦੇ ਰਹਿੰਦੇ ਹਨ।

 ਪਰ ਇਸ ਲਾਈਵ ਦੌਰਾਨ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਲਾਈਵ ਨਹੀਂ ਹੋਣਾ ਸੀ ਪਰ ਉਹ ਸਿਰਫ ਅਪਣੇ ਫੈਨਜ਼ ਨੂੰ ਅਪੀਲ ਕਰਨ ਲਈ ਲਾਈਵ ਹੋਏ ਹਨ। ਉਹਨਾਂ ਨੂੰ ਮਿਲਣ ਲਈ ਜਿਹੜੇ ਚਹੇਤੇ ਆ ਰਹੇ ਹਨ ਉਹਨਾਂ ਨੂੰ ਉਹਨਾਂ ਵੱਲੋਂ ਬੇਨਤੀ ਹੈ ਕਿ ਉਹ ਉਹਨਾਂ ਦੇ ਪਿੰਡ ਅਜੇ ਨਾ ਆਉਣ ਕਿਉਂ ਕਿ ਇਕ ਤਾਂ ਬਿਮਾਰੀ ਫੈਲੀ ਹੋਈ ਹੈ ਤੇ ਦੂਜਾ ਲਾਕਡਾਊਨ ਲੱਗਿਆ ਹੋਇਆ ਹੈ।

ਇਸ ਲਈ ਪ੍ਰਸ਼ਾਸਨ ਵੱਲੋਂ ਲਾਗੂ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਕਿਉਂ ਕਿ ਇਹ ਸਾਡੀ ਸੁਰੱਖਿਆ ਲਈ ਹੀ ਬਣਾਏ ਗਏ ਹਨ। ਉਹਨਾਂ ਨੂੰ ਮਿਲਣ ਲਈ ਲਗਭਗ 150 ਫੈਨਜ਼ ਆ ਰਹੇ ਹਨ ਇਸ ਲਈ ਉਹਨਾਂ ਨੇ ਅਪਣੇ ਫ਼ੈਨਜ਼ ਲਈ ਇਹ ਵੀਡੀਉ ਅਪਲੋਡ ਕਰ ਕੇ ਉਹਨਾਂ ਨੂੰ ਬੇਨਤੀ ਕੀਤੀ ਹੈ। ਜੇ ਇੰਨਾ ਵੱਡਾ ਇਕੱਠ ਹੁੰਦਾ ਹੈ ਤਾਂ ਇਸ ਨਾਲ ਲੋਕਾਂ ਨੂੰ ਵੀ ਪਰੇਸ਼ਾਨੀ ਹੋਵੇਗੀ ਤੇ ਉਹਨਾਂ ਦਾ ਅਪਣਾ ਵੀ ਨੁਕਸਾਨ ਹੋਵੇਗਾ।

ਉਹਨਾਂ ਅੱਗੇ ਕਿਹਾ ਕਿ ਜਦੋਂ ਸਾਰਾ ਮਾਹੌਲ ਠੀਕ ਹੋ ਗਿਆ ਤੇ ਕੋਰੋਨਾ ਬਿਮਾਰੀ ਖਤਮ ਹੋ ਜਾਵੇਗੀ ਤਾਂ ਉਹ ਜਦੋਂ ਮਰਜ਼ੀ ਮਿਲਣ ਆਉਣ ਉਹ ਉਹਨਾਂ ਨੂੰ ਜ਼ਰੂਰ ਮਿਲਣਗੇ। ਦਸ ਦਈਏ ਕਿ ਸਿੱਧੂ ਮੂਸੇਵਾਲਾ ਅਕਸਰ ਹੀ ਅਪਣੇ ਗੀਤਾਂ ਰਾਹੀਂ ਵਿਵਾਦਾਂ ਵਿਚ ਘਿਰੇ ਰਹਿੰਦੇ ਹਨ।

ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਦੋ ਸਾਥੀਆਂ ਕਰਮ ਸਿੰਘ ਲਾਹਲ ਅਤੇ ਇੰਦਰ ਸਿੰਘ ਗਰੇਵਾਲ ਦੀ ਸ਼ੂਟਿੰਗ ਰੇਂਜ ‘ਤੇ ਫਾਇਰਿੰਗ ਦੇ ਮਾਮਲੇ ਵਿੱਚ ਅਗਾਊਂ ਜ਼ਮਾਨਤ ਰੱਦ ਕਰ ਦਿੱਤੀ। 

ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਮੈਂਬਰ ਡੀਐਸਪੀ ਡੀ ਰਮਨਇੰਦਰ ਸਿੰਘ ਦਿਓਲ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਸਹਿਯੋਗੀ ਲਹਿਲ ਅਤੇ ਗਰੇਵਾਲ ਨੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਰੁਣ ਗੁਪਤਾ ਦੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ। ਜਦੋਂ ਜਾਂਚ ਅਧਿਕਾਰੀ ਪੁਲਿਸ ਰਿਕਾਰਡ ਦੀ ਫਾਈਲ  ਲੈ ਕੇ  ਨਾ ਪਹੁੰਚੇ ਤਾਂ ਅਦਾਲਤ ਨੇ ਅਗਾਊਂ ਜ਼ਮਾਨਤ ਰੱਦ ਕਰ ਦਿੱਤੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।