Diljit Dosanjh: ਪਹਿਲੀ ਵਾਰ ਦਿਲਜੀਤ ਦੁਸਾਂਝ ਦੇ ਸ਼ੋਅ 'ਚ ਦਿਖਿਆ ਉਨ੍ਹਾਂ ਦਾ ਪਰਿਵਾਰ, ਵੀਡੀਓ ਸੋਸ਼ਲ ਮੀਡੀਆ 'ਤੇ ਹੋ ਰਹੀ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

Diljit Dosanjh: ਮਾਨਚੈਸਟਰ 'ਚ ਦਿਲ-ਲੁਮਿਨਾਟੀ ਸ਼ੋਅ ਦੌਰਾਨ ਦਿਲਜੀਤ ਦੀ ਮਾਂ ਅਤੇ ਭੈਣ ਉਨ੍ਹਾਂ ਦਾ ਸ਼ੋਅ ਦੇਖਣ ਆਈਆਂ।

Punjabi Singer diljit dosanjh mother sister in his show

Punjabi Singer diljit dosanjh mother sister in his show: ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਪਰਿਵਾਰਕ ਬਾਰੇ ਹੁਣ ਤੱਕ ਕਿਸੇ ਨੂੰ ਨਹੀਂ ਪਤਾ ਸੀ ਪਰ ਹੁਣ ਦਿਲਜੀਤ ਨੇ ਖੁਦ ਆਪਣੀ ਮਾਂ ਅਤੇ ਭੈਣ ਬਾਰੇ ਦੱਸਿਆ ਹੈ। ਮਾਨਚੈਸਟਰ 'ਚ ਦਿਲ-ਲੁਮਿਨਾਟੀ ਸ਼ੋਅ ਦੌਰਾਨ ਦਿਲਜੀਤ ਦੀ ਮਾਂ ਅਤੇ ਭੈਣ ਉਨ੍ਹਾਂ ਦਾ ਸ਼ੋਅ ਦੇਖਣ ਆਈਆਂ।  ਗਾਇਕ ਸਾਲਾਂ ਤੋਂ ਆਪਣੇ ਪਰਿਵਾਰ ਦੀ ਸੁਰੱਖਿਆ ਕਰਦਾ ਰਿਹਾ ਹੈ। ਇਸ ਸਾਲ ਦੇ ਸ਼ੁਰੂ ਵਿਚ ਉਸ ਨੇ ਆਪਣੇ ਪਰਿਵਾਰ ਬਾਰੇ ਗੱਲ ਕੀਤੀ ਸੀ, ਪਰ ਉਸ ਨੇ ਉਨ੍ਹਾਂ ਦੀ ਪਛਾਣ ਨੂੰ ਗੁਪਤ ਰੱਖਿਆ।

 

ਦਿਲਜੀਤ ਦੇ ਕੰਸਰਟ ਦੀਆਂ ਕੁਝ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ 'ਚ ਦਿਲਜੀਤ ਆਪਣੀ ਮਾਂ ਦੇ ਸਾਹਮਣੇ ਭਾਵੁਕ ਹੋ ਗਏ ਹਨ। ਭਾਵੁਕ ਹੁੰਦੇ ਹੋਏ ਦਿਲਜੀਤ ਨੇ "ਦਿਲ ਤੈਨੂੰ ਦੇ ਦਿੱਤਾ ਮੈਂ ਤਾਂ ਸੋਹਣਿਆ, ਜਾਨ ਤੇਰੇ ਕਦਮ 'ਚ ਰੱਖੀ ਹੋਈ ਏ" ਗਾਇਆ ਅਤੇ ਆਪਣੀ ਮਾਂ ਸੁਖਵਿੰਦਰ ਕੌਰ ਦੀ ਜਾਣ-ਪਛਾਣ ਕਰਵਾਈ। ਜਦੋਂ ਦਿਲਜੀਤ ਨੇ ਮਾਂ ਨੂੰ ਜੱਫੀ ਪਾ ਕੇ ਸਿਰ 'ਤੇ ਚੁੰਮਿਆ ਤਾਂ ਉਨ੍ਹਾਂ ਦੀ ਮਾਂ ਵੀ ਭਾਵੁਕ ਹੋ ਗਈ। ਆਪਣੀ ਭੈਣ ਦੀ ਜਾਣ-ਪਛਾਣ ਕਰਾਉਂਦੇ ਹੋਏ ਉਸ ਨੇ ਕਿਹਾ ਇਹ ਮੇਰੀ ਭੈਣ ਹੈ।

ਇਸ ਸਾਲ ਦੇ ਸ਼ੁਰੂ ਵਿਚ ਦਿਲਜੀਤ ਨੇ ਖੁਲਾਸਾ ਕੀਤਾ ਸੀ ਕਿ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਨਾਨਕੇ ਘਰ ਭੇਜਣ ਦਾ ਫੈਸਲਾ ਕੀਤਾ ਸੀ। ਜਿਸ ਤੋਂ ਬਾਅਦ ਉਸ ਦਾ ਆਪਣੇ ਪਰਿਵਾਰ ਨਾਲ ਰਿਸ਼ਤਾ ਟੁੱਟ ਗਿਆ। ਰਣਵੀਰ ਇਲਾਹਾਬਾਦੀਆ ਨਾਲ ਪੋਡਕਾਸਟ 'ਤੇ ਗੱਲ ਕਰਦੇ ਹੋਏ ਦਿਲਜੀਤ ਨੇ ਕਿਹਾ ਸੀ ਕਿ ਮੈਂ 11 ਸਾਲ ਦਾ ਸੀ ਜਦੋਂ ਮੈਂ ਆਪਣਾ ਘਰ ਛੱਡ ਕੇ ਆਪਣੇ ਮਾਮੇ ਨਾਲ ਰਹਿਣ ਲੱਗਾ ਸੀ। ਮੈਂ ਆਪਣਾ ਪਿੰਡ ਪਿੱਛੇ ਛੱਡ ਕੇ ਸ਼ਹਿਰ ਆ ਗਿਆ। ਮੈਂ ਲੁਧਿਆਣੇ ਚਲਾ ਗਿਆ ਸੀ।

ਦਿਲਜੀਤ ਨੇ ਪੋਡਕਾਸਟ 'ਚ ਕਿਹਾ ਸੀ ਕਿ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਬਿਨਾਂ ਪੁੱਛੇ ਸ਼ਹਿਰ ਭੇਜ ਦਿੱਤਾ ਸੀ। ਉਸ ਨੇ ਅੱਗੇ ਕਿਹਾ ਕਿ "ਮੈਂ ਇਕ ਛੋਟੇ ਜਿਹੇ ਕਮਰੇ ਵਿਚ ਇਕੱਲਾ ਰਹਿੰਦਾ ਸੀ। ਮੈਂ ਬੱਸ ਸਕੂਲ ਜਾਂਦਾ ਸੀ ਅਤੇ ਵਾਪਸ ਆ ਜਾਂਦਾ ਸੀ। ਉੱਥੇ ਕੋਈ ਟੀਵੀ ਨਹੀਂ ਸੀ। ਮੇਰੇ ਕੋਲ ਬਹੁਤ ਸਮਾਂ ਹੁੰਦਾ ਸੀ। ਨਾਲ ਹੀ, ਉਸ ਸਮੇਂ ਸਾਡੇ ਕੋਲ ਮੋਬਾਈਲ ਫ਼ੋਨ ਨਹੀਂ ਸੀ। ਇਸ ਲਈ ਮੈਂ ਆਪਣੇ ਪਰਿਵਾਰ ਤੋਂ ਦੂਰ ਹੋ ਗਿਆ। ਦਿਲਜੀਤ ਨੇ ਅੱਗੇ ਕਿਹਾ ਕਿ ਮੈਂ ਆਪਣੀ ਮਾਂ ਦੀ ਬਹੁਤ ਇੱਜ਼ਤ ਕਰਦਾ ਹਾਂ। ਮੇਰੇ ਪਿਤਾ ਜੀ ਬਹੁਤ ਪਿਆਰੇ ਵਿਅਕਤੀ ਹਨ। ਉਨ੍ਹਾਂ ਨੇ ਮੈਨੂੰ ਕੁਝ ਨਹੀਂ ਪੁੱਛਿਆ। ਉਨ੍ਹਾਂ ਨੇ ਇਹ ਵੀ ਨਹੀਂ ਪੁੱਛਿਆ ਕਿ ਮੈਂ ਕਿਸ ਸਕੂਲ ਵਿੱਚ ਪੜ੍ਹਿਆ ਪਰ ਮੇਰਾ ਉਨ੍ਹਾਂ ਨਾਲ ਰਿਸ਼ਤਾ ਟੁੱਟ ਗਿਆ। ਸਿਰਫ਼ ਉਨ੍ਹਾਂ ਤੋਂ ਹੀ ਨਹੀਂ, ਸਗੋਂ ਸਾਰਿਆਂ ਤੋਂ।”