ਕਿਸਾਨੀ ਅੰਦੋਲਨ: ਕਰਨ ਔਜਲਾ ਨੇ ਦਿੱਲੀ ਵਾਲਿਆਂ ਨੂੰ ਕਹਿ ਦਿੱਤੀ ਵੱਡੀ ਗੱਲ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਸਾਰੇ ਜ਼ਰੂਰ ਦਿੱਲੀ ਪਹੁੰਚਣ ਤੇ ਮੈਨੂੰ ਵੀ ਕੋਵਿਡ ਦੇ ਚੱਲਦਿਆਂ ਕੁਝ ਕਾਰਨਾਂ ਕਰਕੇ ਪੰਜਾਬ ਆਉਣ 'ਚ ਥੋੜ੍ਹਾ ਸਮਾਂ ਜ਼ਰੂਰ ਲੱਗ ਰਿਹਾ ਹੈ ਪਰ ਮੈਂ ਬਹੁਤ ਜਲਦ ਆ ਰਿਹਾ ਹਾਂ

Karan Aujla

ਚੰਡੀਗੜ੍ਹ:  ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਕਿਸਾਨ ਆਪਣੇ ਅੰਦੋਲਨ ਨੂੰ ਕੌਮੀ ਰਾਜਧਾਨੀ ਦਿੱਲੀ ਤੱਕ ਲੈ ਗਏ ਹਨ। ਇਸ  ਅੰਦੋਲਨ ਵਿੱਚ ਹੁਣ ਪੰਜਾਬੀ ਗਾਇਕ ਰਣਜੀਤ ਬਾਵਾ ਤੇ ਤਰਸੇਮ ਜੱਸੜ ਦੇ ਨਾਲ ਹੀ ਕਰਨ ਔਜਲਾ ਵੀ ਸ਼ਾਮਿਲ ਹੋਣਗੇ। ਇਸ ਦੀ ਜਾਣਕਾਰੀ ਕਰਨ ਔਜਲਾ ਨੇ  ਖੁਦ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਇਸ ਅੰਦੋਲਨ ਦਾ ਹਿੱਸਾ ਬਣਨ ਲਈ ਪੰਜਾਬ ਆਉਣਾ ਚਾਹੁੰਦੇ ਸੀ, ਪਰ ਕੋਰੋਨਾ ਦੇ ਚੱਲਦਿਆਂ ਕੁਝ ਕਾਰਨਾਂ ਕਰਕੇ ਉਨ੍ਹਾਂ ਨੂੰ ਇੰਨਾ ਸਮਾਂ ਲੱਗ ਰਿਹਾ ਹੈ।

ਔਜਲਾ ਨੇ ਆਪਣੀ ਬਾਂਹ 'ਤੇ ਬਣਵਾਏ  ਕਰਦਿਆਂ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਕਰਨ ਔਜਲਾ ਨੇ ਲਿਖਿਆ, 'ਮੈਨੂੰ ਪਤਾ ਹੈ ਕਿ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਮੈਂ ਕਿਸਾਨਾਂ ਦਾ ਦਰਦ ਜ਼ਾਹਿਰ ਨਹੀਂ ਕਰ ਸਕਦਾ ਪਰ ਮੈਂ ਵਿਕਾਊ ਮੀਡੀਆ ਦੇ ਇਸ ਮਸਲੇ 'ਤੇ ਨਾ ਬੋਲਣ ਕਰਕੇ ਆਪਣੇ ਰਾਹੀਂ ਇਹ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਪਿਓ ਦੇ ਬਣਾਏ ਹੋਏ ਦੋ ਕੀਲੇ ਮੈਂ ਭੁੱਲਿਆ ਨਹੀਂ। ਉਸ ਜ਼ਮੀਨ 'ਚੋਂ ਮੈਨੂੰ ਅੱਜ ਵੀ ਉਸ ਦੀ ਮਹਿਕ ਆਉਂਦੀ ਹੈ ਤੇ ਇਸ ਕਰਕੇ ਮੈਂ ਮੇਰੇ ਪੰਜਾਬ ਤੇ ਪੰਜਾਬ ਦੇ ਕਿਸਾਨਾਂ ਨਾਲ ਮੋਢਾ ਜੋੜ ਕੇ ਖੜ੍ਹਾ ਹਾਂ ਤੇ ਖੜ੍ਹਦਾ ਰਹਾਂਗਾ।'

ਇਸ ਤੋਂ ਅੱਗੇ ਔਜਲਾ ਨੇ  ਲਿਖਿਆ, "ਦਿੱਲੀ ਮੁੱਢ ਤੋਂ ਸਾਡੇ ਨਾਲ ਬੇਇਨਸਾਫੀ ਕਰਦੀ ਆ ਰਹੀ ਹੈ ਤੇ ਅਸੀਂ ਮੁੱਢ ਤੋਂ ਵਹਿਮ ਕੱਢਦੇ ਆਏ ਹਾਂ। ਇਤਿਹਾਸ ਇਸ ਚੀਜ਼ ਦਾ ਗਵਾਹ ਹੈ। ਦਿੱਲੀ ਵਾਲਿਆਂ ਨੂੰ ਸਾਡੀ ਬੇਨਤੀ ਨਹੀਂ ਸਗੋਂ ਸਲਾਹ ਹੈ ਕਿ ਸਾਡੇ ਹੱਕ ਦੇ ਦਿਓ ਨਹੀਂ ਤਾਂ ਸਾਨੂੰ ਹੱਕ ਦਿਵਾਉਣੇ ਵੀ ਆਉਂਦੇ ਨੇ ਤੇ ਲੈਣੇ ਵੀ। ਮੇਰੀ ਸਾਰੇ ਚਾਹੁਣ ਵਾਲਿਆਂ ਨੂੰ ਬੇਨਤੀ ਹੈ ਕਿ ਸਾਰੇ ਜ਼ਰੂਰ ਦਿੱਲੀ ਪਹੁੰਚਣ ਤੇ ਮੈਨੂੰ ਵੀ ਕੋਵਿਡ ਦੇ ਚੱਲਦਿਆਂ ਕੁਝ ਕਾਰਨਾਂ ਕਰਕੇ ਪੰਜਾਬ ਆਉਣ 'ਚ ਥੋੜ੍ਹਾ ਸਮਾਂ ਜ਼ਰੂਰ ਲੱਗ ਰਿਹਾ ਹੈ ਪਰ ਮੈਂ ਬਹੁਤ ਜਲਦ ਆ ਰਿਹਾ ਹਾਂ ਤੇ ਮੇਰੇ ਸਾਰੇ ਕਿਸਾਨ ਵੀਰਾਂ ਨਾਲ ਇਕਜੁੱਟ ਹੋ ਕੇ ਬੈਠਾਂਗਾ। ਜੇ ਕੁਝ ਗਲਤ ਲਿਖਿਆ ਗਿਆ ਹੋਵੇ ਤਾਂ ਮੁਆਫੀ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਕਰਨ।"