ਲਘੂ ਫ਼ਿਲਮਾਂ 'ਜੰਜਾਲ' ਅਤੇ 'ਕੁਜਾਤ' ਦਾ ਸਕਰੀਨਿੰਗ ਸ਼ੋਅ ਵਿਖਾਇਆ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਆਸਟ੍ਰੇਲੀਆ ਦੇ ਸ਼ਹਿਰ ਪਰਥ 'ਚ ਵਿਰਸਾ ਕਲੱਬ ਡਬਲਿਯੂ.ਏ., ਪਰਥਨਾਮਾ ਆਸਟ੍ਰੇਲੀਆ, ਸਾਵਾ ਅਤੇ ਹਾਊਸ  ਆਫ਼ ਭੰਗੜਾ ਪ੍ਰੋਡਕਸ਼ਨ ਦੇ ਆਪਸੀ ਸਹਿਯੋਗ....

Kujaat

ਪਰਥ, 2 ਪਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ 'ਚ ਵਿਰਸਾ ਕਲੱਬ ਡਬਲਿਯੂ.ਏ., ਪਰਥਨਾਮਾ ਆਸਟ੍ਰੇਲੀਆ, ਸਾਵਾ ਅਤੇ ਹਾਊਸ  ਆਫ਼ ਭੰਗੜਾ ਪ੍ਰੋਡਕਸ਼ਨ ਦੇ ਆਪਸੀ ਸਹਿਯੋਗ ਨਾਲ ਸੁਖਦੀਪ ਬਰਾੜ ਫ਼ਿਲਮਜ਼ ਐਂਡ ਸੈਲਫ਼ ਆਰਟ ਪ੍ਰੋਡਕਸ਼ਨ ਦੀ ਨਿਰਦੇਸ਼ਨਾ ਹੇਠ ਬਣੀਆਂ ਸੱਚੀਆਂ ਘਟਨਾਵਾਂ 'ਤੇ ਆਧਾਰਤ ਲਘੂ ਫ਼ਿਲਮਾਂ 'ਜੰਜਾਲ' ਅਤੇ 'ਕੁਜਾਤ' ਦਾ ਸਕਰੀਨਿੰਗ ਸ਼ੋਅ ਹੰਟਿੰਗਡੇਲ ਕਮਿਊਨਿਟੀ ਸੈਂਟਰ ਵਿਖੇ ਵਿਖਾਇਆ ਗਿਆ।

ਲਘੂ ਫ਼ਿਲਮ 'ਜੰਜਾਲ' ਦੀ ਕਹਾਣੀ ਪ੍ਰਦੇਸਾਂ 'ਚ ਏਜੰਟਾਂ ਤੇ ਕਾਰੋਬਾਰੀਆਂ ਦੀ ਮਿਲੀਭੁਗਤ ਨਾਲ ਵਿਦੇਸ਼ਾਂ 'ਚ  ਵਿਦਿਆਰਥੀ ਵੀਜ਼ੇ 'ਤੇ ਆਏ ਨੌਜਵਾਨਾਂ ਨੂੰ ਪੱਕੇ ਕਰਾਉਣ ਦੇ ਨਾਅ ਉਤੇ ਕੀਤੇ ਜਾ ਰਹੇ ਸ਼ੋਸਣ 'ਤੇ ਕੇਂਦਰਿਤ ਹੈ। ਜਦੋਂ ਕਿ ਦੂਸਰੀ ਲਘੂ ਫ਼ਿਲਮ 'ਕੁਜਾਤ' ਜਿਥੇ ਉੱਚ ਜਾਤੀ ਦੇ ਲੋਕਾਂ ਵਲੋਂ ਜਾਤ-ਪਾਤ ਦੀ ਆੜ 'ਚ ਨੀਵੀਂ ਜਾਤ ਵਾਲੇ ਲੋਕਾਂ ਨਾਲ ਕੀਤੇ ਜਾ ਰਹੇ ਸ਼ੋਸਣ ਤੇ ਢਾਹੇ ਜਾ ਰਹੇ ਅਤਿਆਚਾਰ ਦੀ ਕਹਾਣੀ ਨੂੰ ਬਿਆਨ ਕਰਦੀ ਹੈ, ਉਥੇ ਹੀ ਸਮਾਜ 'ਚ ਜਾਤੀਵਾਦ ਪ੍ਰਚਲਤ ਹੋਣ ਕਰ ਕੇ ਇਨਸਾਨਾਂ ਵਿਚੋਂ ਖ਼ਤਮ ਹੋ ਰਹੀਂ ਇਨਸਾਨੀਅਤ ਅਤੇ ਜ਼ਿੰਦਗੀ ਪ੍ਰਤੀ ਦਰਿੰਦਗੀ 'ਤੇ ਕਰਾਰੀ ਸੱਟ ਕਰਦੀ ਹੈ।

ਇਸ ਮੌਕੇ ਗੁਰਦਰਦਸ਼ਨ ਸਿੰਘ ਕੈਲੇ (ਸਾਵਾ) ਭੁਪਿੰਦਰ ਸਿੰਘ ਬਰਾੜ (ਵਿਰਸਾ ਕਲੱਬ) ਬਹਾਦਰ ਸਿੰਘ ਮਾਨ (ਸਾਵਾ) ਪਿਆਰਾ ਸਿੰਘ (ਪਰਥਨਾਮਾ) ਆਦਿ ਬੁਲਾਰਿਆਂ ਨੇ ਫ਼ਿਲਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੁਖਦੀਪ ਬਰਾੜ ਡਾਇਰੈਕਟਰ ਤੇ ਪ੍ਰੋਡਿਊਸਰ ਅਤੇ ਹਰਪਿੰਦਰ ਭੁੱਲਰ ਆਰਟ  ਡਾਇਰੈਕਟਰ ਵਲੋਂ ਫਿਲਮਾਈ ਗਈ ਫ਼ਿਲਮ ਸਮਾਜਕ ਚਿੰਤਕਾਂ ਨੂੰ ਜਾਤੀਵਾਦ ਪ੍ਰਤੀ ਸੁਚੇਤ ਹੋਣ ਦਾ ਸੁਨੇਹ ਦੇਣ ਦੀ ਕੋਸ਼ਿਸ ਕੀਤੀ ਹੈ। ਅਖੀਰ 'ਚ ਪ੍ਰਬੰਧਕਾਂ ਨੇ ਫ਼ਿਲਮ ਪ੍ਰੋਡਿਊਸਰ ਸੁਖਦੀਪ ਬਰਾੜ ਨੂੰ ਟਰਾਫ਼ੀ ਤੇ ਪ੍ਰਸ਼ੰਸ਼ਾ ਪੱਤਰ ਨਾਲ ਸਨਮਾਨਤ ਕੀਤਾ।