ਬੱਤਖਾਂ ਨੂੰ ਸੜਕ ਪਾਰ ਕਰਵਾਉਣ ਲਈ ਕਪਿਲ ਸ਼ਰਮਾ ਨੇ ਰੋਕੀ ਕਾਰ

ਏਜੰਸੀ

ਮਨੋਰੰਜਨ, ਪਾਲੀਵੁੱਡ

ਕਪਿਲ ਸ਼ਰਮਾ ਆਪਣੀ ਪਤਨੀ ਗਿਨੀ ਚਤਰਥ ਨਾਲ ਕੈਨੇਡਾ ਗਏ ਹੋਏ ਹਨ।

Kapil Sharma stops for ducks to cross the road in Canada

ਨਵੀਂ ਦਿੱਲੀ : ਭਾਰਤ 'ਚ ਹਰ ਸਾਲ ਸੜਕ ਹਾਦਸਿਆਂ ਵਿਚ ਲਗਭਗ 13 ਲੱਖ ਲੋਕਾਂ ਦੀ ਮੌਤ ਹੁੰਦੀ ਹੈ ਅਤੇ 5 ਕਰੋੜ ਦੇ ਲਗਭਗ ਜ਼ਖ਼ਮੀ, ਵੱਖ-ਵੱਖ ਅੰਗਾਂ ਤੋਂ ਅਪਾਹਜ਼ ਹੋ ਜਾਂਦੇ ਹਨ। ਇਨ੍ਹਾਂ ਹਾਦਸਿਆਂ ਦਾ ਵੱਡਾ ਕਾਰਨ ਆਵਾਜਾਈ ਨਿਯਮਾਂ ਦੀ ਪਾਲਣਾ ਨਾ ਕਰਨਾ ਹੈ। ਸਾਡੇ ਦੇਸ਼ 'ਚ ਜਦੋਂ ਕਿਸੇ ਨੇ ਸੜਕ ਪਾਰ ਕਰਨੀ ਹੋਵੇ ਤਾਂ ਉਸ ਨੂੰ ਕਈ ਵਾਰ 5-10 ਮਿੰਟ ਤਕ ਸੜਕ ਕੰਢੇ ਖੜ ਕੇ ਟ੍ਰੈਫ਼ਿਕ ਘੱਟ ਹੋਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਦੇ ਉਲਟ ਵਿਦੇਸ਼ਾਂ 'ਚ ਇਨਸਾਨਾਂ ਲਈ ਹੀ ਨਹੀਂ, ਸਗੋਂ ਜਾਨਵਰਾਂ ਅਤੇ ਪੰਛੀਆਂ ਲਈ ਵੀ ਗੱਡੀ ਚਾਲਕ ਆਪਣੇ ਆਪ ਰੁੱਕ ਜਾਂਦੇ ਹਨ। ਅਜਿਹੀ ਹੀ ਘਟਨਾ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨਾਲ ਵਾਪਰੀ। 

ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਪਤਨੀ ਗਿਨੀ ਚਤਰਥ ਨਾਲ ਕੈਨੇਡਾ ਗਏ ਹੋਏ ਹਨ। ਕਪਿਲ ਸ਼ਰਮਾ ਛੇਤੀ ਹੀ ਪਿਤਾ ਬਣਨ ਵਾਲੇ ਹਨ ਅਤੇ ਕੁਝ ਦਿਨ ਪਹਿਲਾਂ ਗਿਨੀ ਚਤਰਥ ਨਾਲ ਕੈਨੇਡਾ ਜਾਣ ਸਮੇਂ ਉਨ੍ਹਾਂ ਦੀ ਏਅਰਪੋਰਟ 'ਤੇ ਤਸਵੀਰਾਂ ਕਾਫ਼ੀ ਵਾਇਰਲ ਹੋਈਆਂ ਸਨ। ਹੁਣ ਕਪਿਲ ਸ਼ਰਮਾ ਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਤੋਂ ਇਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ। ਕਪਿਲ ਸ਼ਰਮਾ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹ ਵੀਡੀਓ ਬਹੁਤ ਹੀ ਕਿਊਟ ਹੈ।

ਵੀਡੀਓ 'ਚ ਕਪਿਲ ਸ਼ਰਮਾ ਕਾਰ 'ਚ ਨਜ਼ਰ ਆ ਰਹੇ ਹਨ। ਕਪਿਲ ਸ਼ਰਮਾ ਨੇ ਕਾਰ ਰੋਕੀ ਹੋਈ ਹੈ ਅਤੇ ਕੁਝ ਬੱਤਖਾਂ ਸੜਕ ਪਾਰ ਕਰ ਰਹੀਆਂ ਹਨ। ਸਾਰੀਆਂ ਗੱਡੀਆਂ ਉਨ੍ਹਾਂ ਦੇ ਸੜਕ ਕਰਾਸ ਕਰਨ ਦਾ ਇੰਤਜ਼ਾਰ ਕਰ ਰਹੀਆਂ ਹਨ। ਕਪਿਲ ਸ਼ਰਮਾ ਦਸਦੇ ਹਨ ਕਿ ਸਾਨੂੰ ਕੁਝ ਦੇਰ ਇੰਤਜ਼ਾਰ ਕਰਨਾ ਪਵੇਗਾ ਅਤੇ ਉਹ ਇਹ ਵੀ ਕਹਿੰਦੇ ਹਨ ਕਿ ਕਾਸ਼ ਸਾਡੇ ਦੇਸ਼ 'ਚ ਵੀ ਇਸ ਨੂੰ ਫਾਲੋ ਕੀਤਾ ਜਾਂਦਾ। ਅਕਸਰ ਵਿਦੇਸ਼ਾਂ ਤੋਂ ਇਸ ਤਰ੍ਹਾਂ ਦੇ ਵੀਡੀਓ ਆਉਂਦੇ ਹਨ, ਜਿਨ੍ਹਾਂ 'ਚ ਬੱਤਖਾਂ ਜਾਂ ਹੋਰ ਪ੍ਰਾਣੀ ਸੜਕ ਪਾਰ ਕਰ ਰਹੇ ਹੁੰਦੇ ਹਨ ਅਤੇ ਸਾਰੀਆਂ ਗੱਡੀਆਂ ਉਨ੍ਹਾਂ ਦੇ ਨਿਕਲਣ ਦਾ ਇੰਤਜ਼ਾਰ ਕਰਦੀਆਂ ਹਨ।

ਕਪਿਲ ਸ਼ਰਮਾ ਨੇ ਕੁਝ ਦਿਨ ਪਹਿਲਾਂ ਆਪਣੇ ਛੇਤੀ ਪਿਤਾ ਬਨਣ ਦੀ ਖ਼ਬਰ ਦਿੱਤੀ ਸੀ। ਕਪਿਲ ਸ਼ਰਮਾ ਇਨ੍ਹੀਂ ਦਿਨੀਂ 'ਦਿ ਕਪਿਲ ਸ਼ਰਮਾ ਸ਼ੋਅ' ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ। ਇਹੀ ਨਹੀਂ ਕਪਿਲ ਸ਼ਰਮਾ 'ਦੀ ਐਂਗਰੀ ਬਰਡਸ 2' ਦੀ ਹਿੰਦੀ ਡਬਿੰਗ ਕਰ ਰਹੇ ਹਨ। ਉਨ੍ਹਾਂ ਦਾ ਸਾਥ ਕੀਕੂ ਸ਼ਾਰਦਾ ਅਤੇ ਅਰਚਨਾ ਪੂਰਨ ਸਿੰਘ ਵੀ ਦੇ ਰਹੇ ਹਨ।