Rajvir Jawanda Health News: ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ 'ਚ ਸੁਧਾਰ
Rajvir Jawanda Health News: ਇਕ ਮਸ਼ੀਨ ਹਟਾਈ ਗਈ, ਅੱਖਾਂ ਵਿਚ ਵੀ ਹਲਚਲ ਨਜ਼ਰ ਆਈ
Punjabi singer Rajvir Jawanda health improves News: ਪੰਜਾਬੀ ਸੰਗੀਤ ਉਦਯੋਗ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ, ਜੋ ਹਾਲ ਹੀ ’ਚ ਮੋਟਰਸਾਈਕਲ ਹਾਦਸੇ ’ਚ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਸਨ, ਲਗਾਤਾਰ ਚੌਥੇ ਦਿਨ ਵੀ ਫੋਰਟਿਸ ਹਸਪਤਾਲ ’ਚ ਵੈਂਟੀਲੇਟਰ ਉਤੇ ਰਹੇ। ਹਾਲਾਂਕਿ ਉਨ੍ਹਾਂ ਦੀ ਹਾਲਤ ’ਚ ਕੁਝ ਸੁਧਾਰ ਵੇਖਦਿਆਂ ਇਕ ਮਸ਼ੀਨ ਹਟਾ ਲਈ ਗਈ ਹੈ।
ਨਿਊਰੋਸਰਜਨ ਅਤੇ ਕ੍ਰਿਟੀਕਲ ਕੇਅਰ ਦੀ ਟੀਮ ਲਗਾਤਾਰ ਉਨ੍ਹਾਂ ਦੀ ਦੇਖਭਾਲ ਕਰ ਰਹੀ ਹੈ। ਤਾਜ਼ਾ ਸਿਹਤ ਬੁਲੇਟਿਨ ਮੁਤਾਬਕ, ਰਾਜਵੀਰ ਦੀਆਂ ਅੱਖਾਂ ’ਚ ਹਲਕੀ ਹਲਚਲ ਨਜ਼ਰ ਆਈ ਹੈ, ਜੋ ਕਿ ਆਸ ਦੀ ਇਕ ਕਿਰਣ ਹੈ। ਹਾਲਾਂਕਿ ਸਰੀਰ ’ਚ ਹੋਰ ਕੋਈ ਹਿਲਜੁਲ ਨਹੀਂ ਹੋਈ।
ਉਨ੍ਹਾਂ ਦੀ ਰੀੜ ਦੀ ਹੱਡੀ ਅਤੇ ਸਿਰ ’ਚ ਗੰਭੀਰ ਸੱਟਾਂ ਹਨ, ਜਿਸ ਕਾਰਨ ਸਿਹਤ ’ਚ ਤੁਰਤ ਸੁਧਾਰ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਸੰਗੀਤ ਜਗਤ ਦੀਆਂ ਵੱਡੀਆਂ ਹਸਤੀਆਂ ਜਿਵੇਂ ਕਿ ਕੁਲਵਿੰਦਰ ਬਿੱਲਾ, ਕਵਰ ਗਰੇਵਾਲ ਅਤੇ ਗਿੱਪੀ ਗਰੇਵਾਲ ਹਸਪਤਾਲ ਪਹੁੰਚ ਕੇ ਪਰਵਾਰ ਨਾਲ ਮਿਲ ਰਹੀਆਂ ਹਨ।