Diljit Dosanjh News: ਚੰਡੀਗੜ੍ਹ ਪ੍ਰਸ਼ਾਸਨ ਦਿਲਜੀਤ ਦੋਸਾਂਝ ਨੂੰ ਕਰੇਗਾ ਜੁਰਮਾਨਾ
Diljit Dosanjh News: ਹਾਈ ਕੋਰਟ ਦੇ ਨਿਰਦੇਸ਼ਾਂ ਦੇ ਬਾਵਜੂਦ ਦਿਲਜੀਤ ਦੇ ਸ਼ੋਅ ’ਤੇ ਰੌਲੇ-ਰੱਪੇ ਦਾ ਪੱਧਰ ਉੱਚਾ ਪਾਇਆ ਗਿਆ।
Chandigarh administration will fine Diljit Dosanjh
ਚੰਡੀਗੜ੍ਹ, (ਬੜਿੰਗ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਬਾਵਜੂਦ, ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਸ਼ੋਅ ’ਤੇ ਰੌਲੇ-ਰੱਪੇ ਦਾ ਪੱਧਰ ਉੱਚਾ ਪਾਇਆ ਗਿਆ। ਇਸ ਉਲੰਘਣਾ ਤੋਂ ਬਾਅਦ ਪ੍ਰਸ਼ਾਸਨ ਹੁਣ ਵੱਧ ਤੋਂ ਵੱਧ ਜੁਰਮਾਨਾ ਲਾਉਣ ਦੀ ਤਿਆਰੀ ਕਰ ਰਿਹਾ ਹੈ।
ਸਬੰਧਤ ਖੇਤਰ ਦੇ ਉਪ ਮੰਡਲ ਮੈਜਿਸਟਰੇਟ ਨੇ ਇਸ ਸਬੰਧੀ ਰਿਪੋਰਟ ਤਿਆਰ ਕਰਕੇ ਵਾਤਾਵਰਣ ਵਿਭਾਗ ਨੂੰ ਸੌਂਪ ਦਿੱਤੀ ਹੈ। ਵਿਭਾਗ ਨੇ ਵਾਤਾਵਰਨ ਸੁਰੱਖਿਆ ਐਕਟ ਅਤੇ ਸਿਫ਼ਾਰਸ਼ਾਂ ਦੇ ਆਧਾਰ ’ਤੇ ਰਿਪੋਰਟ ਤਿਆਰ ਕਰਕੇ ਪ੍ਰਸ਼ਾਸਨ ਨੂੰ ਭੇਜ ਦਿਤੀ ਹੈ।
ਹੁਣ ਪ੍ਰਸ਼ਾਸਨ ਪ੍ਰਬੰਧਕਾਂ ਨੂੰ ਅੰਤਿਮ ਨੋਟਿਸ ਭੇਜੇਗਾ। ਅਧਿਕਾਰੀਆਂ ਮੁਤਾਬਕ ਅੰਤਿਮ ਫੈਸਲੇ ਤੋਂ ਪਹਿਲਾਂ ਸ਼ੋਅ ਦੇ ਪ੍ਰਬੰਧਕਾਂ ਨੂੰ ਇਕ ਹੋਰ ਨੋਟਿਸ ਭੇਜ ਕੇ ਉਲੰਘਣਾ ਦੇ ਸਬੰਧ ’ਚ ਜਵਾਬ ਮੰਗਿਆ ਜਾਵੇਗਾ। ਵਾਤਾਵਰਨ ਸੁਰੱਖਿਆ ਐਕਟ ਤਹਿਤ ਪ੍ਰਬੰਧਕਾਂ ਨੂੰ ਸੁਣਨ ਦਾ ਮੌਕਾ ਦੇਣਾ ਲਾਜ਼ਮੀ ਹੈ।