ਸਿੱਧੂ ਮੂਸੇਵਾਲਾ ਦੇ ਦੋ ਗਾਣੇ 'Forget About It' ਅਤੇ 'Outlaw' ਹੋਏ ਯੂ ਟਿਊਬ ਤੋਂ ਡਿਲੀਟ 

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਮੂਸੇਵਾਲਾ ਦੀ ਟੀਮ ਨੇ ਪਾਇਆ ਸੀ Copyright ਕਲੇਮ 

Sidhu Moosewala's two songs 'Forget About It' and 'Outlaw' deleted from YouTube

ਜੱਟ ਲਾਈਫ਼ ਸਟੂਡੀਓ 'ਤੇ ਹੋਏ ਸਨ ਦੋਵੇਂ ਗੀਤ ਰਿਲੀਜ਼ 
ਚੰਡੀਗੜ੍ਹ :
ਸਿੱਧੂ ਮੂਸੇਵਾਲਾ ਦੇ ਦੋ ਵੱਡੇ ਗਾਣੇ ਯੂ ਟਿਊਬ ਤੋਂ ਡਿਲੀਟ ਕਰ ਦਿਤੇ ਗਏ ਹਨ। ਇਹ ਕਾਰਵਾਈ ਮਰਹੂਮ ਗਾਇਕ ਦੇ ਗੀਤ ਫੋਰਗੇਟ ਅਬਾਊਟ ਇਟ (Forget About It) ਅਤੇ ਆਊਟਲਾਅ (Outlaw) 'ਤੇ ਹੋਈ ਹੈ। ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਦੀ ਟੀਮ ਵਲੋਂ ਕਾਪੀ ਰਾਈਟ ਕਲੇਮ ਪਾਇਆ ਗਿਆ ਸੀ ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਗਾਣਿਆਂ ਨੂੰ ਯੂ ਟਿਊਬ ਤੋਂ ਹਟਾ ਦਿਤਾ ਗਿਆ ਹੈ।

ਦੱਸ ਦੇਈਏ ਕਿ ਮੂਸੇਵਾਲਾ ਦੇ ਇਹ ਦੋਵੇਂ ਗਾਣੇ ਜੱਟ ਲਾਈਫ਼ ਸਟੂਡੀਓ 'ਤੇ ਰਿਲੀਜ਼ ਹੋਏ ਸਨ। ਜੱਟ ਲਾਈਫ਼ ਸਟੂਡੀਓ ਦੇ ਮਾਲਕ ਜੋਤੀ ਪੰਧੇਰ ਹਨ ਜੋ ਕਿ ਸਿੱਧੂ ਮੂਸੇਵਾਲਾ ਕੇਸ ਵਿਚ ਵੀ ਨਾਮਜ਼ਦ ਹਨ। ਸਿੱਧੂ ਮੂਸੇਵਾਲਾ ਦੀ ਕੰਪਨੀ ਵਲੋਂ ਉਨ੍ਹਾਂ 'ਤੇ ਕਾਪੀਰਾਈਟ ਕਲੇਮ ਕੀਤਾ ਗਿਆ ਹੈ ਜਿਸ ਤੋਂ ਬਾਅਦ ਦੋਵੇਂ ਗੀਤ ਯੂ ਟਿਊਬ ਤੋਂ ਹਟਾ ਦਿਤੇ ਗਏ ਹਨ।

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਕਿਹਾ ਸੀ ਕਿ ਮੂਸੇਵਾਲਾ ਦੇ ਸਾਰੇ ਗੀਤ ਉਨ੍ਹਾਂ ਦੇ ਪਰਿਵਾਰ ਦੀ ਮਨਜ਼ੂਰੀ ਤੋਂ ਬਾਅਦ ਹੀ ਰਿਲੀਜ਼ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਸੀ ਕਿ ਸਿੱਧੂ ਮੂਸੇਵਾਲਾ ਨਾਲ ਸਬੰਧਿਤ ਕੋਈ ਵੀ ਸਮੱਗਰੀ ਪੁਬਲਿਸ਼ ਜਾਂ ਰਿਲੀਜ਼ ਨਾ ਕੀਤੀ ਜਾਵੇ।