60 ਸਾਲ ਦੇ ਹੋਏ ਮਿਸਟਰ ਇੰਡੀਆ,ਕਦੇ ਬਾਲੀਵੁਡ ਦੀ ਧੱਕ-ਧੱਕ ਗਰਲ ਦੇ ਨਾਲ ਹੋਏ ਸੀ ਕਾਫੀ ਚਰਚੇ

ਮਨੋਰੰਜਨ, ਪਾਲੀਵੁੱਡ

ਬਾਲੀਵੁੱਡ ਦੇ ਮਿਸਟਰ ਇੰਡੀਆ ਅਨਿਲ ਕਪੂਰ 60 ਸਾਲ ਦੇ ਹੋ ਗਏ ਹਨ। ਇਸ ਦੇ ਨਾਲ ਹੀ ਇਕ ਐਕਟਰ ਦੇ ਤੌਰ 'ਤੇ ਬਾਲੀਵੁੱਡ ਨੂੰ ਆਪਣੇ 40 ਸਾਲ ਦੇ ਚੁੱਕੇ ਹਨ । ਅਨਿਲ ਕਪੂਰ ਦਾ ਜਨਮ ਮੁੰਬਈ ਦੇ ਚੈਂਬੂਰ ਇਲਾਕੇ 'ਚ 24 ਦਸੰਬਰ 1956 ਨੂੰ ਹੋਇਆ ਸੀ। ਬਾਲੀਵੁੱਡ 'ਚ ਅਨਿਲ ਨਾਲ ਜੁਡ਼ੇ ਕਈ ਕਿੱਸੇ-ਕਹਾਣੀਆਂ ਮਸ਼ਹੂਰ ਹਨ । ਅਨਿਲ ਕਪੂਰ ਦਾ ਪਰਿਵਾਰ ਜ਼ਿਆਦਾਤਰ ਬਾਲੀਵੁੱਡ ਨਾਲ ਹੀ ਤਾੱਲੁਕ ਰੱਖਦਾ ਹੈ। ਜੋ ਕਿ ਬਾਲੀਵੁਡ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਚੁਕੇ ਹਨ । ਅਨਿਲ ਕਪੂਰ ਦੀ ਜੋਡ਼ੀ ਬਾਲੀਵੁਡ ਵਿਚ ਸ਼੍ਰੀ ਦੇਵੀ ਅਤੇ ਮਾਧੁਰੀ ਦੀਕਸ਼ਿਤ ਦੇ ਨਾਲ ਖਾਸ ਲੋਕਪ੍ਰਿਯ ਸੀ । ਪਰ ਮਾਧੁਰੀ ਦੇ ਨਾਲ ਉਹਨਾਂ ਦੀ ਜੋਸ਼ੀ ਹੌਲੀ-ਹੌਲੀ ਇਹ ਪਰਦੇ ਪਿੱਛੇ ਵੀ ਸਰਾਹੀ ਜਾਣ ਲੱਗੀ ਪਰ ਅਚਾਨਕ ਹੀ ਦੋਹਾਂ ਵਿਚਕਾਰ ਦੂਰੀਆਂ ਆ ਗਈਆਂ। 

ਅਨਿਲ ਕਪੂਰ ਨੇ ਮਾਧੁਰੀ ਦੇ ਨਾਲ ਇੱਕਠੇ ਫਿਲਮ  'ਪੁਕਾਰ', 'ਪਰਿੰਦਾ', 'ਰਾਮ ਲਖਨ', 'ਬੇਟਾ', 'ਜਮਾਈ ਰਾਜਾ', 'ਤੇਜ਼ਾਬ' ਸਮੇਤ ਕਈ ਫਿਲਮਾਂ 'ਚ ਕੰਮ ਕੀਤਾ । ਖਬਰਾਂ ਤੇ ਇਹ ਵੀ ਸਨ ਕਿ 80 ਅਤੇ 90 ਦੇ ਦਸ਼ਕ ਵਿਚ ਇਹਨਾਂ ਦੀਆਂ ਨਜ਼ਦੀਕੀਆਂ ਕਾਫੀ ਵੱਧਣ ਲੱਗੀਆਂ। ਮਾਧੁਰੀ ਉਨ੍ਹਾਂ ਨਾਲ ਸੈੱਟ 'ਤੇ ਵੱਧ ਸਮਾਂ ਬਿਤਾਉਣ ਲੱਗੀ। ਉਸ ਸਮੇਂ ਅਨਿਲ ਕਪੂਰ ਪਹਿਲਾਂ ਤੋਂ ਹੀ ਵਿਆਹੇ ਹੋਏ ਸਨ । ਅਨਿਲ ਕਪੂਰ ਨੇ 1984 ਦੀ ਮਸ਼ਹੂਰ ਮਾਡਲ ਤੇ ਡਿਜ਼ਾਈਨਰ ਸੁਨੀਤਾ ਨਾਲ ਪ੍ਰੇਮ ਵਿਆਹ ਕਰਵਾਇਆ ਸੀ ।ਜਿੰਨਾਂ ਵਿਚੋਂ ਉਹਨਾ ਦੇ ਤਿੰਨ ਬੱਚੇ ਵੀ ਸਨ।   ਪਰ ਬਾਵਜੂਦ ਇਸ ਦੇ ਉਹ ਮਾਧੁਰੀ ਦੇ ਕਾਫੀ ਨਜ਼ਦੀਕ ਆਉਣ ਲੱਗ ਗਏ ਸਨ। 

ਪਰ ਇੱਕ ਦਿਨ ਫਿਲਮ ਦੇ ਸੈੱਟ  'ਤੇ ਅਨਿਲ ਦੀ ਪਤਨੀ ਆਪਣੇ ਬੱਚਿਆਂ ਨਾਲ ਅਨਿਲ ਨੂੰ ਮਿਲਣ ਆ ਗਈ । ਜਦੋਂ ਮਾਧੁਰੀ ਨੇ ਉਨ੍ਹਾਂ ਸਾਰਿਆਂ ਨੂੰ ਇੱਕਠੇ ਬੇਹੱਦ ਖੁਸ਼ ਦੇਖਿਆ ਤਾਂ ਉਹ ਕਾਫੀ ਗੁੱਸਾ ਹੋ ਗਈ।  ਅਤੇ ਉਹਣਾਂ ਨੇ ਅਨਿਲ ਕਪੂਰ ਤੋਂ ਦੂਰੀ ਬਣਾ ਲਈ।  ਇਸ ਗੱਲ ਦਾ ਖੁਲਾਸਾ ਖੁੱਦ ਮਾਧੁਰੀ ਨੇ ਇੱਕ ਇੰਟਰਵਿਊ ਦੌਰਾਨ ਕੀਤਾ ਸੀ , ਉਹਨਾਂ ਕਿਹਾ ਕਿ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੀ ਵਜ੍ਹਾ ਨਾਲ ਅਨਿਲ ਦੀ ਪਰਿਵਾਰਕ ਜ਼ਿੰਦਗੀ 'ਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਖਡ਼੍ਹੀ ਹੋਵੇ ।

ਹਾਲਾਂਕਿ 17 ਸਾਲ ਬਾਅਦ ਬਾਲੀਵੁਡ ਦੀ ਇਹ ਜੋਡੀ ਇਕ ਵਾਰ ਫਿਰ ਪਰਦੇ 'ਤੇ ਦੇਖਣ ਨੂੰ ਮਿਲੇਗੀ। ਅਨਿਲ ਕਪੂਰ ਤੇ ਮਾਧੁਰੀ ਦੀਕਸ਼ਿਤ ਨੂੰ ਇੱਕਠੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਨਿਰਦੇਸ਼ਕ  ਇੰਦਰ ਕੁਮਾਰ ਨੇ। ਉਹ ਫਿਲਮ 'ਟੋਟਲ ਧਮਾਲ' ਬਣਾਉਣ ਜਾ ਰਹੇ ਹਨ। ਇਸ ਦਾ ਐਲਾਨ ਖੁਦ ਇੰਦਰ ਕੁਮਾਰ ਨੇ ਕੀਤਾ ਹੈ। ਇਹ 'ਧਮਾਲ' ਸੀਰੀਜ਼ ਦੀ ਤੀਜੀ ਫਿਲਮ ਹੈ।

ਅਨਿਲ ਕਪੂਰ ਨੇ 'ਸਲਮਡਾਗ ਮੀਲੀਅਨੇਅਰ' ਨਾਲ ਹਾਲੀਵੁੱਡ 'ਚ ਕਦਮ ਰੱਖਿਆ, ਇਸ ਫਿਲਮ ਨੂੰ ਆਸਕਰ ਐਵਾਰਡ ਨਾਲ ਵੀ ਨਵਾਜ਼ਿਆ ਗਿਆ। ਅਨਿਲ ਕਪੂਰ ਆਪਣੀ ਫਿਟਨੈਸ ਦੇ ਲਈ ਵੀ ਕਾਫੀ ਚਰਚਿਤ ਹਨ ਉਹਨਾਂ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਉਹਨਾਂ ਦੀ ਉਮਰ 60 ਸਾਲ ਦੀ ਹੋ ਗਈ ਹੈ।  ਅਨਿਲ ਕਪੂਰ ਦੀ ਤਰ੍ਹਾਂ ਉਹਨਾਂ ਦੀ ਬੇਟੀ ਸੋਨਮ ਕਪੂਰ ਵੀ ਆਪਣੇ ਕਰੀਅਰ ਵਿਚ ਕਾਫੀ ਨਾਮ ਕਮਾ ਰਹੀ ਹੈ ਅਤੇ ਉਹਨਾਂ ਦੀ ਦੂਜੀ ਬੇਟੀ ਰਿਆਹ ਵੀ ਆਪਣੀ ਫੀਲਡ ਵਿਚ ਕਾਵਿ ਨਾਮ ਕਮਾ ਰਹੀ ਹੈ ਹਨਕਿ ਉਹਨਾਂ ਦੇ ਬੇਟੇ ਨੂੰ ਹਲੇ ਬਾਲੀਵੁਡ ਵਿਚ ਕੁਝ ਖਾਸ ਕਰਨ ਦਾ ਮੌਕਾ ਨਹੀਂ ਮਿਲਿਆ।