90ਵੇਂ ਆਸਕਰ ਅਵਾਰਡ 'ਚ ਇਹਨਾਂ ਕਲਾਕਾਰਾਂ ਦੇ ਰਹੇ ਜਲਵੇ, ਗ਼ੈਰਮੌਜੂਦ ਰਹੀ "ਦੇਸੀ ਗਰਲ"

ਮਨੋਰੰਜਨ, ਪਾਲੀਵੁੱਡ

ਕੈਲੀਫੋਰਨੀਆ ਦੇ ਡੋਲਬੀ ਥੀਏਟਰ 'ਚ 90ਵਾਂ ਅਕੈਡਮੀ ਐਵਾਰਡ ਯਾਨੀ "ਆਸਕਰ ਐਵਾਰਡ" ਸਮਾਗਮ ਬੀਤੇ ਦਿਨ ਖ਼ਤਮ ਗਿਆ। ਇਸ ਅਵਾਰਡਸ ਸਮਾਰੋਹ ਵਿਚ 13 ਕੈਟੇਗਰੀ ਵਿਚ ਨਾਮਿਨੇਟ ਹੋਈ ਫਿਲਮ "ਦ ਸ਼ੇਪ ਆਫ ਵਾਟਰ" ਨੇ 4 ਅਵਾਰਡਸ ਆਪਣੇ ਨਾਮ ਕੀਤੇ। 'ਡਨਕਿਰਕ' ਫਿਲਮ ਨੇ ਹੁਣ ਤੱਕ ਬੈਸਟ ਸਾਊਂਡ ਐਡੀਟਿੰਗ, ਬੈਸਟ ਸਾਊਂਡ ਮਿਕਸਿੰਗ, ਬੈਸਟ ਫਿਲਮ ਐਡੀਟਿੰਗ ਕੈਟੇਗਰੀ 'ਚ ਐਵਾਰਡ ਜਿੱਤੇ ਹਨ। ਹੁਣ ਤੱਕ ਸਭ ਤੋਂ ਵੱਧ ਐਵਾਰਡ ਕ੍ਰਿਸਟੋਫਰ ਨੋਲਾਨ ਦੀ ਫਿਲਮ 'ਡਨਕਿਰਕ' ਨੇ ਜਿੱਤੇ ਹਨ। 

ਬੈਸਟ ਸੁਪੋਰਟਿਵ ਐਕਟਰ ਦਾ ਐਵਾਰਡ ਸੈਮ ਰਾਕਵੇਲ ਨੇ ਆਪਣੇ ਨਾਮ ਕੀਤਾ। ਇਹ ਉਨ੍ਹਾਂ ਨੂੰ 'ਥ੍ਰੀ ਲਬੋਰਡਸ ਆਊਟਸਾਈਡ ਐਬਿੰਗ, ਮਿਸੂਰੀ' ਲਈ ਦਿੱਤਾ ਗਿਆ ਹੈ। ਇਸ ਵਾਰ ਬੈਸਟ ਫਿਲਮ ਲਈ 'ਦਿ ਸ਼ੇਪ ਆਫ ਵਾਟਰ','ਡਨਕਿਰਕ', 'ਗੈੱਟ ਆਊਟ' ਵਰਗੀਆਂ 9 ਫਿਲਮਾਂ ਵਿਚਕਾਰ ਜ਼ਬਰਦਸਤ ਮੁਕਾਬਲਾ ਰਿਹਾ। ਇਸਦੇ ਇਲਾਵਾ ਫਿਲਮ ਨੇ ਆਰਿਜਨਲ ਸਕੋਰ ਅਤੇ ਪ੍ਰੋਡਕਸ਼ਨ ਡਿਜਾਇਨ ਦੇ ਅਵਾਰਡ ਆਪਣੇ ਨਾਮ ਕੀਤੇ। ਇਥੇ ਹੀ ਦੱਸਣਯੋਗ ਹੈ ਕਿ ਬਾਲੀਵੁੱਡ 'ਚ ਧਮਾਲ ਪਾਉਣ ਤੋਂ ਬਾਅਦ ਹਾਲੀਵੁੱਡ ਦੀ ਕਵਾਂਟਿਕੋ ਕਵੀਨ ਬਣੀ ਪ੍ਰਿਅੰਕਾ ਚੋਪੜਾ ਇਸ ਖਾਸ ਮੌਕੇ 'ਤੇ ਗੈਰ ਹਾਜ਼ਰ ਰਹੀ। ਜਿਸਨੇ ਹਾਲ ਹੀ 'ਚ ਆਪਣੀ ਗੈਰ-ਮੌਜੂਦਗੀ ਦੀ ਵਜ੍ਹਾ ਦਾ ਖੁਲਾਸਾ ਉਨ੍ਹਾਂ ਨੇ ਆਪਣੀ ਇੰਸਟਾਗਰਾਮ ਸਟੋਰੀ 'ਤੇ ਕੀਤਾ ਹੈ। 

ਪ੍ਰਿਯੰਕਾ ਨੇ ਆਪਣੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਉਸ 'ਤੇ ਲਿਖਿਆ, ''ਆਸਕਰ ਲਈ ਮੈਂ ਆਪਣੇ ਨਾਮਜ਼ਦ ਦੋਸਤਾਂ ਨੂੰ ਗੁਡਲੱਕ ਵਿਸ਼ ਕਰਨਾ ਚਾਹੁੰਦੀ ਹਾਂ। ਬਹੁਤ ਬੀਮਾਰ ਹਾਂ ਪਰ ਆਪਣੇ ਬੈੱਡ ਤੋਂ ਹੀ ਸਾਰਿਆ ਨੂੰ ਵਿਸ਼ ਕਰ ਰਹੀ ਹਾਂ। ਵਿਨਰਸ ਦੇ ਨਾਂ ਜਾਣਨ ਲਈ ਬੇਤਾਬ ਹਾਂ। ਪ੍ਰਿਅੰਕਾ ਦੀ ਗੈਰਮੌਜੂਦਗੀ ਤੋਂ ਫੈਨ ਜ਼ਰੂਰ ਨਰਾਜ਼ ਹਨ। ਇਸ ਦੇ ਨਾਲ ਹੀ ਤੁਹਾਡੀ ਜਾਣਕਾਰੀ ਲਈ ਆਸਕਰ ਅਵਾਰਡ ਦੇ ਜੇਤੂਆਂ ਦੀ ਸੂਚੀ ਹੇਠਾਂ ਦਿਤੀ ਗਈ ਹੈ।