ਅੱਜ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੱਜਦੇ ਨੇ ਸੁਰਜੀਤ ਬਿੰਦਰਖੀਏ ਦੇ ਗੀਤ (Hits)

ਮਨੋਰੰਜਨ, ਪਾਲੀਵੁੱਡ

4 ਸਾਲ ਪਹਿਲਾਂ 2003 ‘ਚ  ਨੂੰ ਉਸ ਸਮੇਂ ਇਕ ਵੱਡਾ ਝੱਟਕਾ ਲੱਗਿਆ ਸੀ ਜਦੋਂ 41 ਸਾਲਾਂ ਦੇ ਸੁਰਜੀਤ ਬਿੰਦਰਖੀਆ ਦਿਲ ਦਾ ਦੌਰਾ ਪੈਣ ਕਰਕੇ ਇਸ ਦੁਨੀਆ ਤੋਂ ਚਲੇ ਗਏ। ਦੱਸਣਯੋਗ ਹੈ ਕਿ ਉਸ ਸਾਲ ਸੁਰਜੀਤ ਦੀ ਸਿਹਤ ਕੁੱਝ ਠੀਕ ਨਹੀਂ ਰਹਿੰਦੀ ਸੀ ਤੇ ਉਨ੍ਹਾਂ ਨੂੰ ਦੋ ਬਾਰ ਹਸਪਤਾਲ ਵੀ ਭਰਤੀ ਕਰਵਾਇਆ ਗਿਆ ਸੀ।

ਜਦੋਂ ਅਚਾਨਕ ਉਨ੍ਹਾਂ ਦੀ ਮੌਤ ਹੋਈ ਤਾਂ ਪਰਿਵਾਰ ਸਮੇਤ ਉਨ੍ਹਾਂ ਦੇ ਦੋਸਤ ਤੇ ਸਹਿਕਰਮੀ ਹੈਰਾਨ ਰਹਿ ਗਏ ਸੀ ਜਿਨ੍ਹਾਂ ਵਿੱਚ ਸ਼ਮਸ਼ੇਰ ਸੰਧੂ ਜੋ ਕਿ ਨਾਮੀ ਲੇਖਕ ਹਨ। ਉਨ੍ਹਾਂ ਦੇ ਦਾਹ ਸਸਕਾਰ ‘ਤੇ ਗੁਰਦਾਸ ਮਾਨ, , ਸਰਦੂਲ ਸਿਕੰਦਰ, ਗੁਰਪ੍ਰੀਤ ਘੁਗੀ ਨਾਲ ਹੋਰ ਵੀ ਪੰਜਾਬੀ ਕਲਾਕਾਰ ਪਹੁੰਚੇ ਸਨ।

ਸੁਰਜੀਤ ਬਿੰਦਰਖੀਆ ਆਪਣੇ ਪਰਿਵਾਰ ਨਾਲ ਰੋਪੜ ਤੋਂ ਮੋਹਾਲੀ ਸ਼ਿਫ਼ਟ ਹੋ ਗਏ ਸਨ। ਸੁਰਜੀਤ ਬਿੰਦਰਖੀਆ ਆਪਣੇ ਲੋਕ ਗੀਤਾਂ ਕਰਕੇ ਨਾ ਸਿਰਫ਼ ਪੰਜਾਬ ਭਰ ‘ਚ ਸਗੋਂ ਵਿਦੇਸ਼ਾਂ ‘ਚ ਵੀ ਮਸ਼ਹੂਰ ਸੀ। ਉਨ੍ਹਾਂ ਨੂੰ ਪੰਜਾਬ ਦੇ ਮੰਨੇ ਪ੍ਰਮੰਨੇ ਗਾਇਕਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ। ਭਾਵੇਂ ਉਹ ਅੱਜ ਨਹੀਂ ਹਨ ਪਰ ਉਨ੍ਹਾਂ ਦੀ ਬਾਕਮਾਲ ਤੇ ਵਿਲੱਖਣ ਆਵਾਜ਼ ਅੱਜ ਵੀ ਲੋਕਾਂ ਨੂੰ ਆਪਣੇ ਵੱਲ ਖਿਚਦੀ ਹੈ। ਇਕ ਸਾਹ ‘ਚ ਲਗਾਤਾਰ ਗਾਉਣਾ ਉਨ੍ਹਾਂ ਨੂੰ ਕਈ ਗਾਇਕਾ ਲਈ ਮਿਸਾਲ ਤਾਂ ਬਣਾਉਂਦਾ ਹੀ ਹੈ ਪਰ ਗਾਇਕਾ ਨੂੰ ਪ੍ਰੇਰਿਤ ਵੀ ਕਰਦਾ ਹੈ।

ਸੁਰਜੀਤ ਆਪਣੇ ਲੰਬੇ ਕਰੀਅਰ ਦੇ ਦੌਰਾਨ 32 ਸੋਲੋ ਆਡੀਓ ਕੈਸਟਾਂ ਕੱਢੀਆਂ ਸਨ । ਉਨ੍ਹਾਂ ਦਾ ਗੀਤ ‘ਦੁੱਪਟਾ ਤੇਰਾ ਸੱਤ ਰੰਗ ਦਾ’ ਨੇ ਉਨ੍ਹਾਂ ਦੀ ਗਾਇਕੀ ਨੂੰ ਨਵਾਂ ਰੰਗ ਦਿੱਤਾ। ਇਸ ਗੀਤ ਨੇ ਸੁਰਜੀਤ ਨੂੰ ਬਾਹਰਲੇ ਮੁਲਕਾਂ ‘ਚ ਵੀ ਪ੍ਰਸਿੱਧ ਕਰ ਦਿੱਤਾ ਜਦੋਂ 1994 ‘ਚ ਬੀਬੀਸੀ ਦੇ ਟੌਪ 10 ‘ਚ ਸ਼ਾਮਿਲ ਸੀ। ਇਸੇ ਬੇਮਿਸਾਲ ਸਫ਼ਲਤਾ ਤੋਂ ਬਾਅਦ ਉਨ੍ਹਾਂ ਦਾ ਗੀਤ ‘ਤੇਰੇ ‘ਚ ਤੇਰਾ ਯਾਰ ਬੋਲਦਾ’ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਹੁੰਗਾਰਾ ਮਿਲਿਆ ਉਨ੍ਹਾਂ ਦਾ ਗੀਤ ‘ਜੋਗੀਆ’ ਵੀ ਬੇਮਿਸਾਲ ਰਿਹਾ। ਸੁਰਜੀਤ ਨੂੰ ਪ੍ਰਾਚੀਨ ਲੋਕ ਗਾਇਕੀ, ਸੰਗੀਤ ਤੇ ਆਧੁਨਿਕ ਪੰਜਾਬੀ ਗਾਇਕੀ ਵਿਚਕਾਰ ਮਹੱਤਵਪੂਰਨ ਕੜੀ ਮੰਨਿਆ ਜਾਂਦਾ ਸੀ।