ਮੁੰਬਈ, 14 ਨਵੰਬਰ: ਬਾਲ ਦਿਵਸ 'ਤੇ ਸੈਫ਼ ਅਲੀ ਖ਼ਾਨ ਨੇ ਅਪਣੇ ਬੇਟੇ ਤੈਮੂਰ ਅਲੀ ਖ਼ਾਨ ਇਕ ਕਾਰ ਤੋਹਫ਼ੇ ਵਜੋਂ ਦਿਤੀ ਹੈ। ਇਸ ਕਾਰ ਦੀ ਕੀਮਤ 1.30 ਕਰੋੜ ਰੁਪਏ ਹੈ। ਦਰਅਸਲ ਮੰਗਲਵਾਰ ਨੂੰ ਸੈਫ਼ ਅਲੀ ਖ਼ਾਨ ਨੇ ਐਸਆਰਟੀ ਦੀ ਕਾਰ ਜੀਪ ਨੂੰ ਖ਼ਰੀਦਿਆ। ਜਦ ਸੈਫ਼ ਇਸ ਕਾਰ ਦੀ ਖ਼ਰੀਦਦਾਰੀ ਕਰ ਰਹੇ ਸਨ ਤਾਂ ਉਥੇ ਮੌਜੂਦ ਪੱਤਰਕਾਰਾਂ ਨੇ ਉਨ੍ਹਾਂ ਤੋਂ ਪੁਛਿਆ ਕਿ ਉਹ
ਬਾਲ ਦਿਵਸ 'ਤੇ ਅਪਣੇ ਪੁੱਤਰ ਨੂੰ ਕੀ ਤੋਹਫ਼ਾ ਦੇਣਗੇ? ਤਾਂ ਸੈਫ਼ ਨੇ ਕਿਹਾ,''ਉਨ੍ਹਾਂ ਲਈ ਤੈਮੂਰ ਦੀ ਸੁਰੱਖਿਆ ਸੱਭ ਤੋਂ ਜ਼ਿਆਦਾ ਮਹੱਤਵਪੂਰਨ ਹੈ, ਇਸ ਲਈ ਉਹ ਇਹ ਕਾਰ ਤੈਮੂਰ ਨੂੰ ਤੋਹਫ਼ੇ ਵਜੋਂ ਦੇ ਰਹੇ ਹਨ। ਜਦ ਸੈਫ਼ ਤੋਂ ਪੁਛਿਆ ਗਿਆ ਕਿ ਉਹ ਕਿਸ ਨੂੰ ਪਹਿਲੀ ਰਾਈਡ 'ਤੇ ਲੈ ਕੇ ਜਾਣਗੇ ਤਾਂ ਉਨ੍ਹਾਂ ਨੇ ਤੈਮੂਰ ਦਾ ਨਾਂਅ ਲਿਆ। ਸੈਫ਼ ਨੇ ਕਿਹਾ ਕਿ ਇਸ ਕਾਰ ਦੇ ਪਿੱਛੇ ਇਕ ਬੇਬੀ ਸੀਟ ਹੈ, ਤਾਂ ਤੈਮੂਰ ਨੂੰ ਪਹਿਲੀ ਰਾਈਡ ਮਿਲੇਗੀ। (ਪੀ.ਟੀ.ਆਈ)