ਬਰਸੀ ਵਿਸ਼ੇਸ਼: ਸੰਘਰਸ਼ਾਂ ਨੂੰ ਸਫਲਤਾ 'ਚ ਬਦਲਣ ਵਾਲੇ ਨਾਇਕ 'ਓਮ ਪੁਰੀ'

ਮਨੋਰੰਜਨ, ਪਾਲੀਵੁੱਡ

ਅੱਜ ਮਹਾਨ ਐਕਟਰ ਓਮ ਪੁਰੀ ਦੀ ਬਰਸੀ ਹੈ। ਪਿਛਲੇ ਸਾਲ ਅੱਜ ਹੀ ਦਿਨ ਉਹ ਅਚਾਨਕ ਦੁਨੀਆ ਛੱਡਕੇ ਚਲੇ ਗਏ। ਉਨ੍ਹਾਂ ਦਾ ਸਿਨੇਮਾ ਕਰੀਅਰ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ ਹੈ। ਸੰਘਰਸ਼ਾਂ ਦੇ ਮੁਕਾਬਲੇ ਕਾਮਯਾਬੀ ਦੀ ਲੰਮੀ ਲਾਇਨ ਖਿੱਚਣ ਵਾਲੇ ਓਮ ਪੁਰੀ ਦੀ ਕਹਾਣੀ।

ਜਦੋਂ ਉਹ ਢਾਈ ਤਿੰਨ ਸਾਲ ਦੇ ਸਨ ਤਾਂ ਉਨ੍ਹਾਂ ਨੂੰ ਚਾਰਪਾਈ ਨਾਲ ਬੰਨ੍ਹ ਦਿੱਤਾ ਗਿਆ ਸੀ ਇਸ ਲਈ ਨਹੀਂ ਕਿ ਉਹ ਕੋਈ ਸ਼ਰਾਰਤ ਕਰ ਰਹੇ ਸਨ ਸਗੋਂ ਇਸ ਲਈ ਕਿ ਉਨ੍ਹਾਂ ਨੂੰ ਚੇਚਕ ਨਿਕਲੀ ਹੋਈ ਸੀ। ਖੈਰ, ਚੇਚਕ ਦਾ ਸਿੱਧਾ ਰਿਸ਼ਤਾ ਤਾਂ ਉਨ੍ਹਾਂ ਦੇ ‘ਲੁਕਸ’ ਨਾਲ ਸੀ।