Bday Special: ਇਸ Romantic ਡਾਇਲਾਗ ਨਾਲ ਸ਼ਤਰੂਘਨ ਸਿਨਹਾ ਨੇ ਪੂਨਮ ਨੂੰ ਕੀਤਾ ਸੀ 'ਖਾਮੋਸ਼'

ਮਨੋਰੰਜਨ, ਪਾਲੀਵੁੱਡ

ਨਵੀਂ ਦਿੱਲੀ: ਭਾਰਤੀ ਸਿਨੇਮਾ ਨੂੰ ਖਾਮੋਸ਼ ਵਰਗਾ ਫੇਮਸ ਡਾਇਲਾਗ ਦੇਣ ਵਾਲੇ ਸ਼ਾਟਗਨ ਸ਼ਤਰੂਘਨ ਸਿਨਹਾ ਅੱਜ 72 ਸਾਲ ਦੇ ਹੋ ਗਏ ਹਨ। ਜੀ ਹਾਂ, ਅੱਜ ਸ਼ਤਰੂਘਨ ਸਿਨਹਾ ਦਾ ਜਨਮਦਿਨ ਹੈ। ਸ਼ਤਰੂਘਨ ਨੇ ਆਪਣੇ ਅਨੋਖੇ ਅੰਦਾਜ ਅਤੇ ਚੰਗੇਰੇ ਅਭਿਨੇ ਨਾਲ ਬਾਲੀਵੁੱਡ ਨੂੰ ਕਾਲੀਚਰਣ, ਵਿਸ਼ਵਨਾਥ, ਦੋਸਤਾਨਾ, ਸ਼ਾਨ, ਕ੍ਰਾਂਤੀ, ਨਸੀਬ ਅਤੇ ਕਾਲ਼ਾ ਪੱਥਰ ਵਰਗੀ ਫਿਲਮਾਂ ਦੇਕੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਸ਼ਤਰੂਘਨ ਨੂੰ ਬਿਹਾਰੀ ਬਾਬੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਜਨਮ ਪਟਨਾ ਵਿੱਚ ਹੋਇਆ ਸੀ।