ਬਿੱਗ ਬਾਸ 11 ਦੇ ਘਰ ਤੋਂ ਬਾਹਰ ਆਉਂਦੇ ਹੀ ਬਦਲੀ ਢਿੰਚੈਕ ਪੂਜਾ ਦੀ ਕਿਸਮਤ, ਮਿਲਿਆ ਵੱਡਾ ਆਫਰ

ਮਨੋਰੰਜਨ, ਪਾਲੀਵੁੱਡ

ਆਪਣੇ ਗਾਣਿਆਂ ਨਾਲ ਪ੍ਰਸਿੱਧੀ ਪਾਕੇ ਲੋਕਾਂ ਦਾ ਧਿਆਨ ਆਪਣੇ ਵੱਲ੍ਹ ਖਿੱਚਣ ਵਾਲੀ ਢਿੰਚੈਕ ਪੂਜਾ ਨੇ ਇੱਕ ਵਾਰ ਫਿਰ ਤੋਂ ਧਮਾਲ ਮਚਾ ਦਿੱਤਾ ਹੈ। ਜੀ ਹਾਂ, ਬਿੱਗ ਬਾਸ ਦੇ ਘਰ ਵਿੱਚ ਵਾਇਲਡ ਕਾਰਡ ਐਂਟਰੀ ਲੈਣ ਵਾਲੀ ਢਿੰਚੈਕ ਪੂਜਾ ਨੂੰ ਭਲੇ ਹੀ ਦੋ ਹਫਤਿਆਂ ਵਿੱਚ ਸ਼ੋਅ ਤੋਂ ਬਾਹਰ ਜਾਣਾ ਪਿਆ ਸੀ, ਪਰ ਇਸਦੇ ਬਾਅਦ ਵੀ ਪੂਜਾ ਦੇ ਗੁੱਡ ਲੱਕ ਨੇ ਉਨ੍ਹਾਂ ਦਾ ਸਾਥ ਨਹੀਂ ਛੱਡਿਆ। 

ਹੁਣ ਤੁਸੀਂ ਸੋਚ ਰਹੇ ਹੋਵੋਗੇ ਭਲਾ ਇਸ ਵਿੱਚ ਗੁੱਡ ਲੱਕ ਕਿਵੇਂ ਹੋਇਆ, ਤਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੂਜਾ ਛੇਤੀ ਹੀ ਇੱਕ ਨਵੇਂ ਟੀਵੀ ਸ਼ੋਅ ਵਿੱਚ ਨਜ਼ਰ ਆਉਣਗੇ। 

ਇਸ ਸ਼ੋਅ ਵਿੱਚ ਪੂਜਾ ਦੇ ਨਾਲ ਦੀਪਿਕਾ ਕੱਕੜ, ਆਦਿਤਿਆ ਨਰਾਇਣ, ਰਵਿ ਦੁਬੇ ਅਤੇ ਮੌਨੀ ਰਾਏ ਨਜ਼ਰ ਵੀ ਆਉਣ ਵਾਲੀਆਂ ਹਨ।