ਬਿੱਗ ਬੌਸ ਸੀਜਨ 9 ਦੇ ਇਹ ਸਾਬਕਾ ਮੁਕਾਬਲੇਬਾਜ਼ ਬੱਝੇ ਵਿਆਹ ਦੇ ਬੰਧਨ 'ਚ

ਮਨੋਰੰਜਨ, ਪਾਲੀਵੁੱਡ

ਟੀ. ਵੀ. ਦਾ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 9 ਦੇ ਮੁਕਾਬਲੇਬਾਜ਼ ਕੀਥ ਸਿਕੇਰਾ ਅਤੇ ਰੋਸ਼ੇਲ ਰਾਓ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਤਾਮਿਲਨਾਡੂ ਦੇ ਮਹਾਵਲੀਪੂਰਨਮ 'ਚ ਕੀਥ ਤੇ ਰੋਸ਼ੇਲ ਨੇ ਵਿਆਹ ਦੀਆਂ ਸਭ ਰਸਮਾਂ ਪੂਰੀਆਂ ਕੀਤੀਆਂ। ਦੋਵਾਂ ਨੇ ਸਮੁੰਦਰ ਕੰਢੇ ਇਕ ਦੂਜੇ ਨਾਲ ਵਿਆਹ ਕੀਤਾ। ਕੀਥ ਤੇ ਰੋਸ਼ੇਲ ਦਾ ਵਿਆਹ ਇਕ ਰਿਸੋਰਟ 'ਚ ਸੀਕ੍ਰੇਟ ਤਰੀਕੇ ਨਾਲ ਹੋਇਆ ਹੈ।