ਹਰਿਆਣਵੀ ਡਾਂਸਰ ਸਪਨਾ ਚੌਧਰੀ ਦੇ ਫੈਨਜ਼ ਲਈ ਚੰਗੀ ਖਬਰ ਹੈ। ‘ਬਿੱਗ ਬੋਸ’ ਦੇ ਘਰੋਂ ਬਾਹਰ ਹੋਣ ਤੋਂ ਬਾਅਦ ਹੁਣ ਸਪਨਾ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ। ਸਪਨਾ ਦੀ ਸ਼ੂਟਿੰਗ ਦੇ ਸੈੱਟ ਤੋਂ ਆਨ ਲੋਕੇਸ਼ਨ ਤਸਵੀਰਾਂ ਸਾਹਮਣੇ ਆਈਆਂ ਹਨ। ਫਿਲਮ ਦਾ ਨਾਂ ‘ਨਾਨੂ ਕੀ ਜਾਨੂ‘ ਹੈ, ਜਿਸ ‘ਚ ਅਭਿਨੇਤਾ ਅਭੈ ਦਿਓਲ ਨਾਲ ਸਪਨਾ ਚੌਧਰੀ ਨਜ਼ਰ ਆਉਣ ਵਾਲੀ ਹੈ। ਕੱਲ ਸ਼ੂਟਿੰਗ ਦੌਰਾਨ ਇਨ੍ਹਾਂ ਦੋਵਾਂ ਨੂੰ ਕੂਲ ਅੰਦਾਜ਼ ‘ਚ ਤਸਵੀਰਾਂ ਖਿੱਚਵਾਉਂਦੇ ਦੇਖਿਆ ਗਿਆ। ਫਿਲਮ ਪ੍ਰੇਮ ਕਹਾਣੀ ‘ਤੇ ਆਧਾਰਿਤ ਹੈ, ਜਿਸ ‘ਚ ਸਪਨਾ ਤੋਂ ਇਲਾਵਾ ਪੱਤਰਲੇਖਾ ਵੀ ਨਜ਼ਰ ਆਵੇਗੀ।