ਮਸ਼ਹੂਰ ਟੀਵੀ ਅਦਾਕਾਰਾ ਸ਼ਿਲਪਾ ਸ਼ਿੰਦੇ 105 ਦਿਨਾਂ ਦੇ ਮੁਸ਼ਕਲ ਸਫਰ ਦੇ ਬਾਅਦ ਰਿਐਲਿਟੀ ਸ਼ੋਅ ਬਿੱਗ ਬਾਸ ਸੀਜਨ 11 ਦਾ ਖਿਤਾਬ ਜਿੱਤਣ 'ਚ ਕਾਮਯਾਬ ਰਹੀ। ਖਿਤਾਬ ਜਿੱਤਣ ਦੇ ਬਾਅਦ ਹੁਣ ਸੋਸ਼ਲ ਮੀਡੀਆ 'ਤੇ ਸ਼ਿਲਪਾ ਸ਼ਿੰਦੇ ਦੇ ਡਾਂਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ਵਿਚ ਸ਼ਿਲਪਾ ਸ਼ਿੰਦੇ ਜਮਕੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਹਾਲਾਂਕਿ, ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸ਼ਿਲਪਾ ਸ਼ਿੰਦੇ ਦੀ ਇਸ ਪਾਰਟੀ ਵਿਚ ਬਿੱਗ ਬਾਸ ਸੀਜਨ 11 ਦਾ ਕੋਈ ਵੀ ਕੰਟੇਸਟੈਂਟ ਮੌਜੂਦ ਨਹੀਂ ਹੈ।