ਧੀ ਨੂੰ ਗੋਦ ਲੈਣ ਤੋਂ ਬਾਅਦ ਬਾਲੀਵੁੱਡ ਅਦਾਕਾਰ ਦੇ ਘਰ ਆਈਆਂ ਦੋਹਰੀਆਂ ਖੁਸ਼ੀਆਂ

ਮਨੋਰੰਜਨ, ਪਾਲੀਵੁੱਡ

ਅਡਲਟ ਫ਼ਿਲਮਾਂ ਤੋਂ ਬਾਅਦ ਬਾਲੀਵੁੱਡ ਦੇ ਵਿਚ ਆਪਣੀ ਇਕ ਵੱਖਰੀ ਪਹਿਚਾਣ ਬਣਾਉਣ ਵਾਲੀ ਸੰਨੀ ਲਿਓਨ ਇਕ ਵਾਰ ਫਿਰ ਤੋਂ ਮਾਂ ਬਣ ਚੁੱਕੀ ਹੈ ਅਤੇ ਇਸ ਵਾਰ ਉਨ੍ਹਾਂ ਦੇ ਘਰ ਵਿਚ ਇਕ ਨਹੀਂ ਬਲਕਿ ਦੋ ਬੱਚਿਆਂ ਦਾ ਜਨਮ ਹੋਇਆ ਹੈ। ਇਹ ਖੁਸ਼ਖਬਰੀ ਖੁਦ ਸੰਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀ ਆਪਣੇ ਫੈਨਸ ਨੂੰ ਦਿੱਤੀ। ਸੰਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਪਰਿਵਾਰ ਨਾਲ ਇਕ ਫੋਟੋ ਸਾਂਝੀ ਕੀਤੀ। ਤਸਵੀਰ ਸਾਂਝੀ ਕਰਦਿਆਂ ਉਹਨਾਂ ਨੇ ਇਕ ਭਾਵੁਕ ਮੈਸੇਜ ਵੀ ਲਿਖਿਆ।

ਇਸ ਜੋੜੇ ਦੇ ਨਵਜੰਮੇ ਬੱਚਿਆਂ ਦੇ ਨਾਮ ਉਹਨਾਂ ਨੇ "noah" ਸਿੰਘ ਵੈਬਰ ਅਤੇ ਅਸ਼ਰ ਸਿੰਘ ਵੈਬਰ ਰੱਖਿਆ ਹੈ। ਸੰਨੀ ਵੱਲੋਂ ਸਾਂਝੀ ਕੀਤੀ ਗਈ ਤਸਵੀਰ ਵਿਚ ਤੁਸੀਂ ਦੇਖ ਸਕਦੇ ਹੋ ਕਿ ਇਸ 'ਚ ਸੰਨੀ ਅਤੇ ਉਨ੍ਹਾਂ ਦੇ ਪਤੀ ਡੈਨੀਅਲ ਨੇ ਹੱਥ ਵਿਚ ਇਕ-ਇਕ ਬੱਚੇ ਨੂੰ ਫੜ੍ਹਿਆ ਹੋਇਆ ਹੈ ਅਤੇ ਵਿਚਕਾਰ ਉਨ੍ਹਾਂ ਵੱਲੋਂ ਗੋਦ ਲਈ ਹੋਈ ਪਹਿਲੀ ਬੇਟੀ, "ਨਿਸ਼ਾ ਕੌਰ ਵੇਬਰ" ਬੈਠੀ ਹੋਈ ਹੈ। ਜੋ ਕਿ ਆਪਣੇ ਨਵਜੰਮੇ ਭਰਾਵਾਂ ਦਾ ਖੁਸ਼ੀ ਖੁਸ਼ੀ ਸਵਾਗਤ ਕਰ ਰਹੀ ਹੈ।