ਵਿਵਾਦਾਂ ਤੋਂ ਬਾਅਦ ਹਰੀ ਝੰਡੀ ਮਿਲਣ 'ਤੇ ਰਿਲੀਜ਼ ਹੋਈ ਫਿਲਮ ‘ਪਦਮਾਵਤ’ ਵਿਚ ਦੀਪਿਕਾ ਪਾਦੂਕੋਣ ਦੀ ਅਦਾਕਾਰੀ ਲੋਕਾਂ ਦੇ ਦਿਲਾਂ 'ਤੇ ਛਾਪ ਛੱਡ ਰਹੀ ਹੈ ਅਤੇ ਦੀਪਿਕਾ ਦੀ ਬਹੁਤ ਤਾਰੀਫ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਆਮ ਲੋਕਾਂ ਦੇ ਨਾਲ ਕਈ ਫਿਲਮੀ ਹਸਤੀਆਂ ਵੱਲੋਂ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਜਿੰਨਾ ਵਿਚ ਉਸ ਪਰਿਵਾਰ ਦਾ ਨਾਮ ਵੀ ਸ਼ਾਮਿਲ ਹੈ ਜਿੰਨਾ ਨਾਲ ਦੀਪਿਕਾ ਦਾ ਕਦੇ ਗਹਿਰਾ ਰਿਸ਼ਤਾ ਰਹਿ ਚੁੱਕਿਆ ਹੈ, ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਦੀਪਿਕਾ ਦੇ ਐਕਸ ਬੁਆਏਫ੍ਰੈਂਡ ਯਾਨੀ ਰਣਬੀਰ ਕਪੂਰ ਦੇ ਮਾਤਾ ਪਿਤਾ ਰਿਸ਼ੀ ਕਪੂਰ ਅਤੇ ਨੀਤੂ ਕਪੂਰ ਦੀ। ਦਰਅਸਲ ਕਪੂਰ ਪਰਿਵਾਰ ਨੇ ‘ਪਦਮਾਵਤ’ ਵਿਚ ਦੀਪਿਕਾ ਦੀ ਸ਼ਾਨਦਾਰ ਅਦਾਕਾਰੀ ਦੇ ਲਈ ਫੁੱਲ ਭੇਜ ਕੇ ਵਧਾਈ ਦਿੱਤੀ।