ਦੁਬਾਰਾ ਨਾਨੀ ਬਣੀ ਡਰੀਮ ਗਰਲ ਹੇਮਾ ਮਾਲਿਨੀ, ਈਸ਼ਾ ਦਿਓਲ ਨੇ ਦਿੱਤਾ ਧੀ ਨੂੰ ਜਨਮ

ਮਨੋਰੰਜਨ, ਪਾਲੀਵੁੱਡ

ਮੁੰਬਈ: ਬਾਲੀਵੁੱਡ ਅਦਾਕਾਰਾ ਈਸ਼ਾ ਦਿਓਲ ਅਤੇ ਭਰਤ ਤਖਤਾਨੀ ਦੇ ਘਰ ਇੱਕ ਛੋਟੀ ਪਰੀ ਨੇ ਦਸਤਕ ਦਿੱਤੀ। ਇਸ ਕਿਲਕਾਰੀ ਦੇ ਗੂੰਜਣ ਦੇ ਨਾਲ ਹੀ ਦਿੱਗਜ ਅਭਿਨੇਤ ਧਰਮਿੰਦਰ ਅਤੇ ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ ਨਾਨਾ - ਨਾਨੀ ਬਣ ਗਏ ਹਨ। 

ਈਸ਼ਾ ਦਿਓਲ ਨੇ ਐਤਵਾਰ ਨੂੰ ਤੜਕੇ ਮੁੰਬਈ ਦੇ ਹਿੰਜੂਦਾ ਹਸਪਤਾਲ ਵਿੱਚ ਇੱਕ ਧੀ ਨੂੰ ਜਨਮ ਦਿੱਤਾ।

ਈਸ਼ਾ ਦਿਓਲ 2015 ਦੇ ਬਾਅਦ ਲਗਾਤਾਰ ਪਰਦੇ ਤੋਂ ਗਾਇਬ ਹਨ। ਉਹ ਆਖਰੀ ਵਾਰ 2015 ਵਿੱਚ ਰਿਲੀਜ ਹੋਈ ਫਿਲਮ ‘ਕਿਲ ਦੇਮ ਯੰਗ’ ਵਿੱਚ ਵਿਖਾਈ ਦਿੱਤੀ ਸੀ।