ਏਅਰਪੋਰਟ 'ਤੇ ਬੱਚੇ ਨਾਲ ਸ਼ਾਪਿੰਗ ਕਰਦੀ ਦਿਖੀ ਕੈਟਰੀਨਾ ਕੈਫ, Video ਵਾਇਰਲ

ਮਨੋਰੰਜਨ, ਪਾਲੀਵੁੱਡ

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਇਨ੍ਹਾਂ ਦਿਨਾਂ ਆਪਣੀ ਫਿਲਮ 'ਟਾਇਗਰ ਜਿੰਦਾ ਹੈ' ਨੂੰ ਲੈ ਕੇ ਕਾਫ਼ੀ ਸੁਰਖੀਆਂ ਵਿੱਚ ਹਨ। ਇਸ ਫਿਲਮ ਵਿੱਚ ਉਹ ਇੱਕ ਵਾਰ ਫਿਰ ਸਲਮਾਨ ਖਾਨ ਦੇ ਨਾਲ ਨਜ਼ਰ ਆਉਣ ਵਾਲੀ ਹੈ। ਹਾਲ ਹੀ ਵਿੱਚ ਫਿਲਮ ਦੇ ਆਖਰੀ ਗਾਣੇ ਲਈ ਫਿਲਮ ਦੀ ਟੀਮ ਗਰੀਸ ਗਈ ਹੋਈ ਸੀ। ਹੁਣ ਇੱਕ ਬੱਚੇ ਦੇ ਨਾਲ ਕੈਟਰੀਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਉਹ ਏਅਰਪੋਰਟ ਉੱਤੇ ਇੱਕ ਬੱਚੇ ਦੇ ਨਾਲ ਸ਼ਾਪਿੰਗ ਕਰਦੇ ਹੋਏ ਨਜ਼ਰ ਆ ਰਹੀ ਹੈ ਅਤੇ ਦੋਨਾਂ ਹੀ ਵੀਡੀਓ ਵਿੱਚ ਬੇਹੱਦ ਪਿਆਰੇ ਲੱਗ ਰਹੇ ਹਨ।