ਫ਼ਿਲਮ "ਪੰਜ-ਖ਼ਾਬ" ਰਾਹੀਂ ਪਾਲੀਵੂੱਡ ਇੰਡਸਟਰੀ 'ਚ ਧਮਾਲ ਪਾਉਣ ਆਈ ਵਿਗਿਆਪਨ ਕੁਈਨ ਆਂਚਲ ਸਿੰਘ

ਮਨੋਰੰਜਨ, ਪਾਲੀਵੁੱਡ

ਕਹਿੰਦੇ ਨੇ ਪੰਜਾਬੀ ਜਿਥੇ ਜਾਂਦੇ ਨੇ ਓਥੇ ਹੀ  ਮੋਰਚਾ ਮਾਰ ਲੈਂਦੇ ਨੇ । ਇੱਕ ਵਾਰ ਕੁਝ ਬਣਨ ਦੀ ਠਾਣ  ਲੈਂਣ ਤਾਂ  ਫਿਰ ਭਾਵੇਂ ਕੋਈ ਵੀ ਦੇਸ਼ ਹੋਵੇ ਜਾਂ  ਕੋਈ ਵੀ ਭਾਸ਼ਾ, ਉਹ ਰੁਕਦੇ ਨਹੀਂ। ਅਜਿਹੀ ਹੀ ਇੱਕ ਮਿਸਾਲ ਪੇਸ਼ ਕੀਤੀ ਹੈ ਚੰਡੀਗਡ਼੍ਹ ਦੀ ਸੋਹਣੀ ਤੇ ਸੁਨੱਖੀ ਮੁਟਿਆਰ ਆਂਚਲ ਸਿੰਘ ਨੇ, ਜੀ ਹਾਂ ਉਹ ਆਂਚਲ ਸਿੰਘ ਜਿਸਨੂੰ ਟੀਵੀ ਕਮਰਸ਼ੀਅਲਸ ਦੀ ਰਾਣੀ ਕਿਹਾ ਜਾਂਦਾ ਹੈ, ਮਾਡਲਿੰਗ ਦੇ ਨਾਲ ਨਾਲ 300 ਤੋਂ ਵਧੇਰੇ ਕਮਰਸ਼ੀਅਲ ਵਿੱਚ ਵੀ ਕੰਮ ਕਰ ਚੁੱਕੀ ਹੈ, ਆਂਚਲ ਸਿੰਘ। ਆਂਚਲ ਨਾ ਸਿਰਫ਼ ਟੀਵੀ ਦੀ ਦੁਨੀਆਂ 'ਚ ਕਾਮਯਾਬ ਹੈ ਬਲਕਿ ਟੋਲੀਵੁਡ ਦੀਆਂ ਕਈ ਹਿੱਟ ਫ਼ਿਲਮਾਂ ਵਿਚ ਕਮ ਕਰਕੇ ਆਪਣੀ ਅਦਾਕਾਰੀ ਦਾ ਲੋਹਾ ਵੀ ਮਨਵਾ ਚੁਕੀ ਹੈ। 

ਆਂਚਲ ਦੇ ਨਾਲ ਹੋਈ ਖਾਸ ਮੁਲਾਕਾਤ ਵਿਚ ਉਹਨਾਂ ਦੱਸਿਆ ਕਿ ਹੁਣ  ਤੱਕ ਦੇ ਕਰੀਅਰ ਚ  300 ਤੋਂ ਵੱਧ ਟੀਵੀ ਕਮਰਸ਼ੀਅਲ ਕੀਤੇ ਹਨ ਜਿਨ੍ਹਾਂ ਵਿਚ ਬਾਲੀਵੁਡ ਹਸਤੀਆਂ,ਜਿਵੇਂ ਕਿ ਰਿਤਿਕ ਰੋਸ਼ਨ, ਰਣਬੀਰ ਕਪੂਰ ਅਤੇ ਪ੍ਰਿਯੰਕਾ ਚੌਪਡ਼ਾ ਦੇ ਨਾਲ ਵਿਗਿਆਪਨ ਕੀਤੇ ਹਨ ,ਜਿਨ੍ਹਾਂ ਵਿੱਚ ਆਂਚਲ ਨੂੰ ਲੋਕ ਖ਼ੂਬ ਪਸੰਦ ਕਰ ਰਹੇ ਹਨ। 

ਆਂਚਲ ਦੇ ਫ਼ਿਲਮੀ ਸਫ਼ਰ ਬਾਰੇ ਕੀਤੇ ਗਏ ਇਕ ਸਵਾਲ ਦੇ ਜੁਵਾਬ 'ਚ ਉਹਨਾਂ ਦੱਸਿਆ ਕਿ ਉਹ ਡੀਫੈਂਸ ਫੈਮਿਲੀ ਤੋਂ  ਹੈ ਅਤੇ ਉਹ ਪਡ਼੍ਹਾਈ ਕਰਨ ਦੇ ਲਈ ਦਿੱਲੀ ਗਈ ਸੀ,ਜਿਥੇ ਉਸਨੇ ਮਾਡਲਿੰਗ ਕਰਨੀ  ਸ਼ੁਰੂ ਕਰ ਦਿਤੀ ।  ਇਸ ਤੋਂ ਬਾਅਦ ਉਸਨੂੰ ਵਿਗਿਆਪਨ ਕਰਨ ਦੇ ਆਫ਼ਰ ਆਉਣ ਲਗ ਗਏ  ,ਵਿਗਿਆਪਨ ਕਰਨ ਦੌਰਾਨ ਹੀ ਉਸਨੂੰ ਪਹਿਲੀ 'ਸਾਊਥ ਇੰਡੀਅਨ' ਫਿਲਮ ਕਰਨ ਦਾ ਮੌਕਾ ਮਿਲਿਆ, ਜੋ ਕਿ ਬਹੁਤ ਵੱਡੀ ਹਿੱਟ ਹੋਈ,ਇਸਤੋਂ ਬਾਅਦ ਬਹੁਤ ਹੀ ਘਟ ਸਮੇਂ ਵਿੱਚ ਆਂਚਲ ਨੇ ਸਾਊਥ ਦੀਆਂ ਕਈ ਹਿੱਟ ਫ਼ਿਲਮਾ ਕੀਤੀਆਂ ਹਨ, ਅਤੇ ਹੁਣ ਫਾਇਨਲੀ ਉਹਨਾਂ ਨੂੰ ਪੰਜਾਬੀ ਫ਼ਿਲਮ "ਪੰਜ-ਖ਼ਾਬ" ਕਰਨ ਦਾ ਮੌਕਾ ਮਿਲਿਆ ਹੈ

ਤੁਹਾਨੂੰ ਦੱਸ ਦੇਈਏ ਕਿ ਚੰਡੀਗਡ਼੍ਹ ਦੀ ਇਹ ਖੁਬਸੂਰਤ ਕੁਡ਼ੀ ਜਿਥੇ ਇੱਕ ਉਮਦਾ ਕਲਾਕਾਰ ਹੈ ਉਥੇ ਹੀ ਇੱਕ ਟੈਰੋ ਕਾਰਡ ਰੀਡਰ ਵੀ ਹੈ, ਜਿਸ ਬਾਰੇ ਉਹ ਕਦੇ ਖੁਲਾਸਾ ਨਹੀਂ ਕਰਦੀ । ਆਂਚਲ ਕਹਿੰਦੀ ਹੈ ਕਿ ਟੈਰੋ ਕਾਰਡ ਰੀਡਿੰਗ ਉਸਨੂੰ ਰੱਬ ਵੱਲੋਂ ਹੀ ਇੱਕ ਤੌਹਫਾ ਹੈ ਜਿਸ ਨੂੰ ਉਹ ਹਰੇਕ ਦੇ ਸਾਹਮਣੇ ਰੱਖਣਾ  ਸਹੀ ਨਹੀਂ ਸਮਝਦੀ। 

'ਸਪੋਕਸਮੈਨ ਟੀਮ' ਨੇ ਜੱਦ ਆਂਚਲ ਨੂੰ ਉਸਦੇ ਭਵਿੱਖ ਵਿਚ ਆਉਣ ਵਾਲੇ ਪਲਾਨ ਬਾਰੇ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਫਿਲਹਾਲ ਉਹ "ਪੰਜ-ਖ਼ਾਬ" ਦੇ ਨਾਲ ਨਾਲ  ਸਾਊਥ ਦੀ ਇੱਕ ਹੋਰ ਫਿਲਮ ਵਿੱਚ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਸਮੇੰ ਵਿੱਚ ਉਹ ਪੰਜਾਬੀ ਇੰਡਸਟਰੀ ਵਿੱਚ ਰਹਿ ਕੇ ਹੋਰ ਵੀ ਕੰਮ ਕਰਨਾ ਚਾਹੁੰਦੀ ਹੈ। ਪੰਜਾਬ ਦੇ ਕਲਾਕਾਰਾਂ ਨੂੰ ਅਕਸਰ ਹੀ ਸਟੇਪ ਬਾਈ ਸਟੇਪ ਹੋਰਨਾਂ ਇੰਡਸਟਰੀ ਵਿਚ ਕੰਮ ਕਰਦੇ ਤਾਂ ਦੇਖਿਆ ਹੀ ਹੈ ।ਇਸ ਦੇ ਨਾਲ ਹੀ ਆਪਣੀ ਅਦਾਕਾਰੀ ਦੇ ਹੁਨਰ ਨਾਲ ਟਾਲੀਵੁਡ ਇੰਡਸਟਰੀ 'ਚ ਧਮਾਲ ਪਾਉਂਣ  ਵਾਲੀ ਇਸ ਸੁਨੱਖੀ ਪੰਜਾਬਣ ਆਂਚਲ ਸਿੰਘ ਨੂੰ ਸਾਡੀਆਂ ਸ਼ੁਭ ਇਛਾਵਾਂ, ਅਤੇ ਉਮੀਦ ਹੈ ਕਿ ਆਂਚਲ ਪੰਜਾਬੀ ਫ਼ਿਲਮ ਇੰਡਸਟਰੀ 'ਚ ਵੀ ਖੂਬ ਤਰੱਕੀਆਂ ਹਾਸਿਲ ਕਰੇ ।