ਫ਼ਿਲਮੀ ਕਰੀਅਰ ਖ਼ਤਮ ਹੋਣ ਦਾ ਕੋਈ ਡਰ ਨਹੀਂ: ਕੰਗਨਾ

ਮਨੋਰੰਜਨ, ਪਾਲੀਵੁੱਡ



ਮੁੰਬਈ, 10 ਸਤੰਬਰ: ਬਾਲੀਵੁਡ 'ਚ ਇਕ ਦਹਾਕੇ ਤੋਂ ਜ਼ਿਆਦਾ ਦੇ ਅਪਣੇ ਕਰੀਅਰ 'ਚ ਕੰਗਨਾ ਰਨੌਤ ਨੇ ਕਾਫ਼ੀ ਸ਼ੌਹਰਤ ਅਤੇ ਪੁਰਸਕਾਰ ਪ੍ਰਾਪਤ ਕੀਤੇ ਹਨ, ਜਿਨ੍ਹਾਂ 'ਚ ਤਿੰਨ ਰਾਸ਼ਟਰੀ ਪੁਰਸਕਾਰ ਵੀ ਸ਼ਾਮਲ ਹਨ। ਅਦਾਕਾਰਾ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦਾ ਕਰੀਅਰ ਹੁਣ ਖ਼ਤਮ ਵੀ ਹੁੰਦਾ ਹੈ ਤਾਂ ਉੁਨ੍ਹਾਂ ਕੋਲ ਖੋਣ ਲਈ ਕੁਝ ਵੀ ਨਹੀਂ ਹੈ, ਕਿਉਂ ਕਿ ਪੂਰੀ ਜ਼ਿੰਦਗੀ ਲਈ ਉਨ੍ਹਾਂ ਕੋਲ ਸਫ਼ਲਤਾ ਇਕ ਵੱਡੀ ਕਹਾਣੀ ਹੈ।

ਕੰਗਨਾ ਨੇ ਸਾਲ 2006 'ਚ ਗੈਂਗਸਟਰ ਫ਼ਿਲਮ ਤੋਂ ਅਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉੁਨ੍ਹਾਂ ਦਾ ਕਹਿਣਾ ਹੈ ਕਿ ਫ਼ਿਲਮ ਉਦਯੋਗ 'ਚ ਅਪਣੇ ਸਫ਼ਰ ਦੌਰਾਨ ਉਹ ਖ਼ੁਦ ਨੂੰ ਪਾਉਣ 'ਚ ਅਤੇ ਅਪਣੇ ਡਰ 'ਤੇ ਜਿੱਤ ਪ੍ਰਾਪਤ ਕਰਨ 'ਚ ਕਾਮਯਾਬ ਹੋਈ।

ਇਕ ਇੰਟਰਵਿਊ 'ਚ ਕੰਗਨਾ ਨੇ ਕਿਹਾ ਕਿ ਮੈਂ ਸੰਘਰਸ਼ ਦੇ ਦਿਨਾਂ 'ਚ ਅਪਣੇ ਡਰ 'ਤੇ ਕੰਮ ਕੀਤਾ ਅਤੇ ਖ਼ੁਦ ਨੂੰ ਤਲਾਸ਼ਣ ਦੀ ਕੋਸ਼ਿਸ਼ ਕੀਤੀ ਪਰ ਹੁਣ ਮੈਂ ਖ਼ੁਦ ਤੋਂ ਅਤੇ ਔਰਤ ਦੇ ਤੌਰ 'ਤੇ ਖ਼ੁਦ ਨੂੰ ਲੈ ਕੇ ਅਤੇ ਅਪਣੀਆਂ ਸਮਰਥਾਵਾਂ ਨੂੰ ਲੈ ਕੇ ਪੂਰੀ ਤਰ੍ਹਾਂ ਸੰਤੁਸ਼ਟ ਹਾਂ।

ਉੁਨ੍ਹਾਂ ਕਿਹਾ ਮੈਂ ਬਿਨਾ ਕਿਸੇ ਗਿਆਨ ਤੋਂ 15 ਸਾਲ ਦੀ ਉਮਰ 'ਚ ਘਰ ਛੱਡ ਦਿਤਾ ਸੀ ਪਰ 30 ਸਾਲ ਦੀ ਉਮਰ 'ਚ ਮੈਂ ਖ਼ੁਦ ਬਾਰੇ ਕਾਫ਼ੀ ਕੁਝ ਜਾਣਦੀ ਹਾਂ। ਉੁਨ੍ਹਾਂ ਕਿਹਾ ਕਿ ਮੇਰੇ ਅੰਦਰ ਇਕ ਤਰ੍ਹਾਂ ਦੀ ਉਪਲੱਬਧੀ ਦੀ ਭਾਵਨਾ ਹੈ।   (ਏਜੰਸੀ)