ਗਾਇਕੀ ਤੋਂ ਬਾਅਦ ਫ਼ਿਲਮਾਂ ਵਿੱਚ ਵੀ ਐਮੀ ਵਿਰਕ ਬੁਲੰਦੀਆਂ 'ਤੇ

ਮਨੋਰੰਜਨ, ਪਾਲੀਵੁੱਡ

ਪੰਜਾਬੀ ਮਸ਼ਹੂਰ ਗਾਇਕ ਅਤੇ ਪਾਲੀਵੁੱਡ ਇੰਡਸਟਰੀ 'ਚ ਪ੍ਰਸਿੱਧੀ ਖੱਟਣ ਵਾਲੇ ਐਮੀ ਵਿਰਕ ਕਿਸੇ ਜਾਣ ਪਹਿਚਾਣ ਦੇ ਮੁਹਤਾਜ਼ ਨਹੀਂ। ਉਨ੍ਹਾਂ ਦਾ ਜਨਮ 11 ਮਈ 1992 'ਚ ਹੋਇਆ ਸੀ। ਐਮੀ ਵਿਰਕ ਨੇ ਆਪਣੀ ਸੁਰੀਲੀ ਆਵਾਜ਼ ਅਤੇ ਸ਼ਾਨਦਾਰ ਗੀਤਾਂ ਨਾਲ ਦਰਸ਼ਕਾਂ 'ਚ ਖਾਸ ਪਛਾਣ ਕਾਇਮ ਕੀਤੀ ਹੈ। ਗਾਇਕੀ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਮਸ਼ਹੂਰ ਅਭਿਨੇਤਾ ਅਮਰਿੰਦਰ ਗਿੱਲ ਦੀ ਫਿਲਮ 'ਅੰਗਰੇਜ' 'ਚ ਕੰਮ ਕਰਕੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਇਸ ਫਿਲਮ 'ਚ ਅਦਾਕਾਰੀ ਕਰਕੇ ਕਾਫੀ ਪ੍ਰਸ਼ੰਸਾਂ ਖੱਟੀ। ਇਸ ਤੋਂ ਬਾਅਦ ਐਮੀ ਵਿਰਕ ਦੀਆਂ ਇੱਕ ਤੋਂ ਬਾਅਦ ਇੱਕ ਸੁਪਰਹਿੱਟ ਫਿਲਮਾਂ ਰਿਲੀਜ਼ ਹੁੰਦੀਆਂ ਗਈਆਂ।

ਐਮੀ ਵਿਰਕ ਨੇ ਕਈ ਪੰਜਾਬੀ ਭੰਗੜੇ ਵਾਲੇ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਉਨ੍ਹਾਂ ਗਾਇਕੀ ਦੇ ਨਾਲ-ਨਾਲ ਪੰਜਾਬੀ ਫਿਲਮਾਂ 'ਚ ਆਪਣੀ ਕਿਸਮਤ ਅਜ਼ਮਾਈ ਅਤੇ ਸਫਲਤਾ ਹਾਸਲ ਕੀਤੀ। ਪੰਜਾਬੀ ਫਿਲਮਾਂ ਨਾਲ ਉਨ੍ਹਾਂ ਨੇ ਬੁਲੰਦੀਆਂ ਨੂੰ ਛੂੰਹਿਆ। ਉਨ੍ਹਾਂ ਨੇ 'ਅੰਗਰੇਜ਼', 'ਅਰਦਾਸ', 'ਬੰਬੂਕਾਟ' ਫਿਲਮਾਂ 'ਚ ਬੇਹਤਰੀਨ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤਿਆ। ਐਮੀ ਵਿਰਕ ਦਾ ਅਸਲ ਨਾਂ ਅਮਨਿੰਦਰਪਾਲ ਸਿੰਘ ਵਿਰਕ ਹੈ। ਜੋ ਕਿ ਪੰਜਾਬ ਦੇ ਨਾਭਾ ਸ਼ਹਿਰ ਨਾਲ ਸਬੰਧ ਰੱਖਦੇ ਹਨ। ਪੰਜਾਬੀ ਫਿਲਮਾਂ ਲਈ ਜਿੱਥੇ ਦਿਲਜੀਤ ਦੋਸਾਂਝ ਦਾ ਅਦਾਕਾਰ ਵਜੋਂ ਨਾਂ ਪਹਿਲਾਂ ਆਉਂਦਾ ਹੈ ਉੱਥੇ ਹੀ ਹੁਣ ਇਕ ਹੋਰ ਸੁਪਰਸਟਾਰ ਐਮੀ ਵਿਰਕ ਦਾ ਜ਼ਿਕਰ ਵੀ ਹੁਣ ਪੂਰਾ ਹੁੰਦਾ ਹੈ। ਗਾਇਕੀ ਤੋਂ ਅਦਾਕਾਰੀ 'ਚ ਆਪਣੀ ਪ੍ਰਸਿੱਧੀ ਹਾਸਲ ਕਰਨ ਵਾਲੇ ਐਮੀ ਵਿਰਕ ਨੂੰ ਲੋਕ ਵੱਡੇ ਪਰਦੇ 'ਤੇ ਦੇਖਣਾ ਪਸੰਦ ਕਰਦੇ ਹਨ। 

ਉਸਨੇ 'ਯਾਰ ਅਮਲੀ' ਅਤੇ 'ਜੱਟ ਦਾ ਸਹਾਰਾ' ਵਰਗੇ ਹੋਰ ਗੀਤ ਗਾਏ, ਜਿਹੜੇ ਉਨ੍ਹਾਂ ਨੇ ਦੁਨੀਆਂ ਭਰ ਦੇ ਪੰਜਾਬੀ ਸੰਗੀਤ ਉਦਯੋਗ ਵਿਚ ਉਨ੍ਹਾਂ ਨੂੰ ਪ੍ਰਚਲਿਤ ਕੀਤਾ। ਉਹ ਪੰਜਾਬੀ ਸੰਗੀਤ ਉਦਯੋਗ ਵਿਚ ਬਹੁਤ ਮਸ਼ਹੂਰ ਹੋ ਗਏ ਅਤੇ ਵਿਸ਼ਵ ਭਰ ਵਿੱਚ ਉਸਨੇ ਆਪਣੇ ਜਾਦੂ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। 

ਉਸ ਦਾ ਪਹਿਲਾ ਐਲਬਮ 'ਜੱਟਇਜ਼ਮ' 2013 ਵਿਚ ਰਿਲੀਜ਼ ਹੋਇਆ ਸੀ ਜਿਸ ਨੂੰ ਪੀਟੀਸੀ ਸੰਗੀਤ ਪੁਰਸਕਾਰ ਵਿਚ ਸਾਲ ਦੇ ਪੁਰਸਕਾਰ ਦਾ ਸਭ ਤੋਂ ਵਧੀਆ ਐਲਬਮ ਅਵਾਰਡ ਮਿਲਿਆ ਸੀ। ਐਮੀ ਵਿਰਕ ਦਾ ਕਿਸਮਤ ਗੀਤ ਵੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।
ਉਸ ਦਾ ਟ੍ਰੈਕ 'ਜ਼ਿੰਦਾਬਾਦ ਯਾਰੀਆਂ' ਨੂੰ ਪੰਜਾਬ ਦੇ ਨੌਜਵਾਨਾਂ ਤੋਂ ਬਹੁਤ ਵਧੀਆ ਪ੍ਰਤੀਕਰਮ ਮਿਲਿਆ। ਉਹ ਪਟਿਆਲਾ-ਸ਼ਾਹੀ ਪੱਗ ਲਈ ਜਾਣਿਆ ਜਾਂਦਾ ਹੈ।

ਫਿਲਮ 'ਸਾਬ੍ਹ ਬਹਾਦਰ' ਵਿਚ ਕਮਾਲ ਦੀ ਅਦਾਕਾਰੀ ਲਈ ਐਮੀ ਵਿਰਕ ਨੇ ਵਾਹ-ਵਾਹ ਖੱਟੀ ਸੀ। ਐਮੀ ਦੀ ਫਿਲਮਾਂ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ।

ਪੰਜਾਬੀ ਇੰਡਸਟਰੀ ਅਤੇ ਗਾਇਕੀ ਦੇ ਖੇਤਰ 'ਚ ਪ੍ਰਸਿੱਧੀ ਹਾਸਲ ਕਰਨ ਵਾਲੇ ਅਭਿਨੇਤਾ ਐਮੀ ਵਿਰਕ ਨੇ ਪੰਜਾਬੀ ਫਿਲਮ 'ਠੱਗ ਲਾਈਫ' ਦੇ ਗੀਤ 'ਪਿੰਡਾ ਵਾਲੇ' ਨੂੰ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। 

ਕਾਮੇਡੀ ਅਤੇ ਪੀਰੀਅਡ ਜ਼ੋਨਰ ਦੀਆਂ ਫ਼ਿਲਮਾਂ 'ਚ ਫ਼ਸੇ ਪੰਜਾਬੀ ਸਿਨੇਮੇ ਨੂੰ 'ਸਾਬ੍ਹ ਬਹਾਦਰ' ਤਾਜ਼ਗੀ ਪ੍ਰਧਾਨ ਕਰੇਗੀ। ਅਜੋਕੇ ਪੰਜਾਬੀ ਸਿਨੇਮੇ ਦੀ ਇਹ ਮਿਸਟਰੀ ਤੇ ਥ੍ਰਿਲ ਭਰਪੂਰ ਪਹਿਲੀ ਪੰਜਾਬੀ ਫ਼ਿਲਮ ਕਹੀ ਜਾ ਸਕਦੀ ਹੈ। 'ਵ੍ਹਾਈਟ ਹਿੱਲ ਸਟੂਡੀਓ ਤੇ ਜ਼ੀ ਸਟੂਡੀਓ' ਦੀ ਇਹ ਫ਼ਿਲਮ 26 ਮਈ ਨੂੰ ਰਿਲੀਜ਼ ਹੋਈ ਸੀ। 'ਬੰਬੂਕਾਟ' ਤੇ 'ਰੱਬ ਦਾ ਰੇਡੀਓ' ਵਰਗੀਆਂ ਸਫ਼ਲ ਫ਼ਿਲਮਾਂ ਦੇ ਲੇਖਕ ਜੱਸ ਗਰੇਵਾਲ ਦੀ ਲਿਖੀ ਇਸ ਫ਼ਿਲਮ ਦਾ ਨਾਇਕ ਐਮੀ ਵਿਰਕ ਹੈ। ਐਮੀ ਵਿਰਕ ਨੇ ਇਸ ਫ਼ਿਲਮ 'ਚ ਇਕ ਦਲੇਰ ਤੇ ਇਮਾਨਦਾਰ ਪੁਲਿਸ ਅਫ਼ਸਰ ਦਾ ਕਿਰਦਾਰ ਬਹੁਤ ਹੀ ਖੂਬੀ ਨਾਲ ਨਿਭਾਇਆ ਸੀ।

'ਨਿੱਕਾ ਜ਼ੈਲਦਾਰ' ਦੀ ਅਪਾਰ ਸਫਲਤਾ ਤੋਂ ਬਾਅਦ ਐਮੀ ਵਿਰਕ, ਸੋਨਮ ਬਾਜਵਾ ਤੇ ਡਾਇਰੈਕਟਰ ਸਿਮਰਜੀਤ ਸਿੰਘ ਦੀ ਤਿੱਕੜੀ 'ਨਿੱਕਾ ਜ਼ੈਲਦਾਰ 2' ਲੈ ਕੇ ਹਾਜ਼ਰ ਹੋਈ ਹੈ। 22 ਸਤੰਬਰ ਨੂੰ ਰਿਲੀਜ਼ ਹੋਈ ਇਸ ਫਿਲਮ ਦੀ ਕਹਾਣੀ ਜਗਦੀਪ ਸਿੱਧੂ ਨੇ ਲਿਖੀ ਹੈ, ਜਿਸ 'ਚ ਵਾਮਿਕਾ ਗੱਬੀ, ਨਿਰਮਲ ਰਿਸ਼ੀ, ਰਾਣਾ ਰਣਬੀਰ ਤੇ ਸਰਦਾਰ ਸੋਹੀ ਵਰਗੇ ਕਲਾਕਾਰ ਵੀ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆ ਰਹੇ ਹਨ। 

'ਨਿੱਕਾ ਜ਼ੈਲਦਾਰ' ਨਾਲੋਂ ਕਿੰਨੀ ਅਲੱਗ ਹੈ 'ਨਿੱਕਾ ਜ਼ੈਲਦਾਰ 2'?

ਪਹਿਲੀ ਫਿਲਮ ਨਾਲੋਂ 'ਨਿੱਕਾ ਜ਼ੈਲਦਾਰ 2' ਬਹੁਤ ਅਲੱਗ ਹੈ। ਇਹ ਅਸਲ 'ਚ ਸੀਕਵਲ ਨਹੀਂ ਹੈ, ਬਲਕਿ ਇਕ ਸੀਰੀਜ਼ ਹੈ। ਦਰਅਸਲ ਲੋਕਾਂ ਨੇ 'ਨਿੱਕਾ ਜ਼ੈਲਦਾਰ' ਨੂੰ ਬੇਹੱਦ ਪਿਆਰ ਦਿੱਤਾ ਸੀ। ਹਰ ਪਾਸਿਓਂ ਸਾਨੂੰ ਵਾਹ-ਵਾਹ ਮਿਲ ਰਹੀ ਸੀ। ਨਿੱਕੇ ਦਾ ਕਿਰਦਾਰ ਵੀ ਬੇਹੱਦ ਵੱਖਰਾ ਤੇ ਆਕਰਸ਼ਕ ਲੱਗਾ। ਐਮੀ ਵਿਰਕ ਨੇ ਪਿੰਡਾਂ 'ਚ ਖੇਡੀਆਂ ਜਾਣ ਵਾਲੀਆਂ ਸਾਰੀਆਂ ਖੇਡਾਂ 'ਚ ਹੱਥ ਅਜ਼ਮਾਇਆ ਹੈ। ਉਨ੍ਹਾਂ ਕਿਹਾ ਕਿ ਸਿਰਫ ਮੈਂ ਪਤੰਗਾਂ ਬਹੁਤ ਘੱਟ ਚੜ੍ਹਾਈਆਂ ਹਨ ਪਰ ਛੋਟਾ ਹੁੰਦਾ ਮੈਂ ਪਤੰਗਾਂ ਦਾ ਬਿਜ਼ਨੈੱਸ ਕਰਦਾ ਹੁੰਦਾ ਸੀ, ਨਾਲ ਦੇ ਪਿੰਡੋਂ 1 ਰੁਪਏ ਦੀ ਪਤੰਗ ਲਿਆ ਕੇ ਆਪਣੇ ਪਿੰਡ 2 ਰੁਪਏ ਦੀ ਵੇਚਦਾ ਸੀ।

ਦੱਸਣਯੋਗ ਹੈ ਕਿ ਇਸ ਸਾਲ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਪੰਜਾਬੀ ਫਿਲਮਾਂ 'ਚ 'ਨਿੱਕਾ ਜ਼ੈਲਦਾਰ 2' ਤੀਜੇ ਨੰਬਰ 'ਤੇ ਹੈ। ਪਹਿਲੇ ਨੰਬਰ 'ਤੇ 'ਮੰਜੇ ਬਿਸਤਰੇ' ਤੇ ਦੂਜੇ ਨੰਬਰ 'ਤੇ 'ਸੁਪਰ ਸਿੰਘ' ਹੈ। ਵੀਕੈਂਡ 'ਤੇ ਕਮਾਈ 'ਚ ਉਛਾਲ ਆਉਣ ਦੀ ਸੰਭਾਵਨਾ ਹੈ ਕਿਉਂਕਿ ਪਹਿਲੇ ਦਿਨ ਦੇ ਮੁਕਾਬਲੇ ਦੂਜੇ ਤੇ ਤੀਜੇ ਦਿਨ ਫਿਲਮਾਂ ਦੀ ਕਮਾਈ ਜ਼ਿਆਦਾ ਹੁੰਦੀ ਹੈ।

ਫਿਲਮ 'ਚ ਐਮੀ ਵਿਰਕ ਤੇ ਸੋਨਮ ਬਾਜਵਾ ਤੋਂ ਇਲਾਵਾ ਵਾਮਿਕਾ ਗੱਬੀ, ਨਿਰਮਲ ਰਿਸ਼ੀ, ਰਾਣਾ ਰਣਬੀਰ ਤੇ ਸਰਦਾਰ ਸੋਹੀ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਨਿਰਦੇਸ਼ਨ ਸਿਰਮਜੀਤ ਸਿੰਘ ਨੇ ਕੀਤਾ ਹੈ, ਜਿਹੜੀ ਕਾਮੇਡੀ ਨਾਲ ਭਰਪੂਰ ਇਕ ਪਰਿਵਾਰਕ ਫਿਲਮ ਹੈ।
ਨਿੱਕਾ ਜ਼ੈਲਦਾਰ ਦਾ ਗੀਤ 'ਗਾਨੀ' ਪਹਿਲਾਂ ਹੀ ਰਿਲੀਜ਼ ਹੋ ਗਿਆ ਸੀ। ਇਸ ਗੀਤ ਨੂੰ ਐਮੀ ਵਿਰਕ ਅਤੇ ਤਰੰਨੁਮ ਮਲਿਕ ਨੇ ਗਾਇਆ ਹੈ।
ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕੀ ਨਾਲ ਪ੍ਰਸਿੱਧੀ ਖੱਟਣ ਵਾਲੇ ਐਮੀ ਵਿਰਕ ਹਰ ਸਮੇਂ ਸੁਰਖੀਆਂ 'ਚ ਰਹਿੰਦੇ ਹਨ।